ਆੜਤੀ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਕੰਗ ਨੂੰ ਮਿਲਿਆ ਭਾਰੀ ਸਮਰਥਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਜਨਵਰੀ:
ਸਥਾਨਕ ਸ਼ਹਿਰ ਦੀ ਅਨਾਜ਼ ਮੰਡੀ ਵਿਚ ਆੜਤੀ ਐਸੋਸੀਏਸ਼ਨ ਕੁਰਾਲੀ ਦੇ ਪ੍ਰਧਾਨ ਸੰਜੇ ਮਿੱਤਲ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਵੱਡੀ ਗਿਣਤੀ ਵਿਚ ਆੜਤੀਆਂ ਵੱਲੋਂ ਜਗਮੋਹਨ ਸਿੰਘ ਕੰਗ ਨੂੰ ਜਿਤਾਉਣ ਦਾ ਭਰੋਸਾ ਦਿੰਦੇ ਹੋਏ ਵੱਡਾ ਸਮਰਥਨ ਦਿੱਤਾ। ਇਸ ਮੌਕੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਮਿੱਤਲ ਨੇ ਕਿਹਾ ਕਿ ਆੜਤੀਆਂ ਵੱਲੋਂ ਕਾਂਗਰਸੀ ਉਮੀਦਵਾਰ ਜਗਮੋਹਨ ਸਿੰਘ ਕੰਗ ਨੂੰ ਮੰਡੀ ਵਿਚ ਆੜਤੀਆਂ ਅਤੇ ਕਿਸਾਨਾਂ ਨੂੰ ਆਉਣ ਵਾਲੀਆਂ ਸਮਸਿਆਵਾਂ ਬਾਰੇ ਜਾਣੂੰ ਕਰਵਾਉਂਦੇ ਹੋਏ ਉਨ੍ਹਾਂ ਦੇ ਹੱਲ ਕਰਵਾਉਣ ਦੀ ਮੰਗ ਕੀਤੀ। ਇਸ ਦੌਰਾਨ ਕੰਗ ਨੇ ਆੜਤੀ ਵਰਗ ਦੀਆਂ ਸਮਸਿਆਵਾਂ ਦੇ ਹੱਲ ਲਈ ਕਾਂਗਰਸ ਦੀ ਸਰਕਾਰ ਆਉਣ ਤੇ ਹੱਲ ਕਰਵਾਉਣ ਦਾ ਵਿਸ਼ਵਾਸ ਦਿੰਦੇ ਹੋਏ ਆੜਤੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਆੜਤੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਰਮਾਕਾਂਤ ਕਾਲੀਆ, ਵਿਕਾਸ ਕੌਸਲ ਬੱਬੂ, ਰਜਿੰਦਰ ਕੁਮਾਰ ਕਾਕਾ, ਵਿਪਨ ਬਾਂਸਲ, ਮਨੋਜ ਭਸੀਨ, ਮਨੋਜ ਘਈ, ਰਾਹੁਲ ਸ਼ਰਮਾ, ਅਸ਼ੋਕ ਵਸਿਸ਼ਟ, ਦਰਸ਼ਨ ਗੋਇਲ, ਪੰਕਜ ਗੋਇਲ, ਜਸਵਿੰਦਰ ਸਿੰਘ ਮੰਡ, ਰਾਮ ਅੱਗਰਵਾਲ, ਵਿਪਨ ਬਾਂਸਲ, ਗੋਰਾ ਪਰਾਸ਼ਰ, ਰੋਹਿਤ ਸੋਨੀ, ਅਸ਼ਵਨੀ ਬਾਂਸਲ, ਨੰਦੀਪਾਲ ਬਾਂਸਲ ਪ੍ਰਧਾਨ ਸ਼ਹਿਰੀ ਕਾਂਗਰਸ, ਬਲਕਾਰ ਸਿੰਘ ਭੰਗੂ, ਪ੍ਰਦੀਪ ਕੁਮਾਰ ਰੂੜਾ, ਰਾਕੇਸ਼ ਕਾਲੀਆ, ਸੋਮ ਨਾਥ ਵਰਮਾ, ਪਵਨ ਸਿੰਗਲਾ, ਕਮਲੇਸ਼ ਚੱੱਘ, ਕੈਪਟਨ ਮੁਖਤਿਆਰ ਸਿੰਘ, ਕੁਲਦੀਪ ਸਿੰਘ ਸਿੰਘਪੁਰਾ, ਰਘਵੀਰ ਸਿੰਘ ਚਤਾਮਲੀ, ਰਣਧੀਰ ਸਿੰਘ, ਗੁਲਜ਼ਾਰ ਸਿੰਘ ਕੁਸ, ਹਰਦੀਪ ਸਿੰਘ ਫੌਜੀ ਸਮੇਤ ਵੱਡੀ ਗਿਣਤੀ ਵਿਚ ਆੜਤੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…