ਗਰੇਸ਼ਅਨ ਹਸਪਤਾਲ ਨੇ ਕਰੋਨਾ ਦੀ ਦੂਜੀ ਲਹਿਰ ਦੌਰਾਨ 600 ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ: ਡਾ. ਪ੍ਰੀਤੀ ਸ਼ਰਮਾ

ਦੇਸ਼ ਵਿੱਚ 5 ਲੱਖ ਲੋਕਾਂ ਦੇ ਇਲਾਜ ਲਈ 70 ਹਜ਼ਾਰ ਆਈਸੀਯੂ ਬੈਡ ਉਪਲਬਧ: ਡਾ. ਮਨਵਿੰਦਰਜੀਤ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੁਲਾਈ:
ਗਰੇਸ਼ੀਅਨ ਸੁਪਰ ਸਪੈਸ਼ਲਿਟੀ ਹਸਪਤਾਲ ਮੁਹਾਲੀ ਦੀ ਟੀਮ ਨੇ ਮੁਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਆਈਸੀਯੂ ਦੀ ਸਹੂਲਤ ਅਤੇ ਗੰਭੀਰ ਬੀਮਾਰੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਪ੍ਰੈਸ ਕਾਨਫਰੰਸ ਦੌਰਾਨ ਗੰਭੀਰ ਮਰੀਜ਼ਾਂ ਦੀ ਸੰਭਾਲ, ਕੋਵਿਡ ਕੇਅਰ ਅਤੇ ਵੈਂਟੀਲੇਸ਼ਨ ਸਬੰਧੀ ਬਹੁਤ ਸਾਰੇ ਤੱਥਾਂ ਅਤੇ ਭਰਮ ਭੁਲੇਖਿਆਂ ਬਾਰੇ ਵਿਚਾਰ ਚਰਚਾ ਕੀਤੀ। ਗਰੇਸ਼ੀਅਨ ਹਸਪਤਾਲ ਵਿਚ ਫੇਫੜਿਆਂ ਦੇ ਰੋਗਾਂ ਦੇ ਮਾਹਰ ਅਤੇ ਕਰੀਟੀਕਲ ਕੇਅਰ ਦੇ ਸੀਨੀਅਰ ਕੰਸਲਟੈਂਟ ਡਾ. ਪ੍ਰੀਤੀ ਸ਼ਰਮਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕ੍ਰੀਟੀਕਲ ਅਤੇ ਇੰਟੈਂਸਿਵ ਕੇਅਰ (ਗੰਭੀਰ ਮਰੀਜ਼ ਦੀ ਪੂਰੀ ਸ਼ਿੱਦਤ ਨਾਲ ਸੰਭਾਲ) ਵਿੱਚ ਮਰੀਜ਼ ਦੀ ਗੰਭੀਰ ਹਾਲਤ ਸਮੇਂ ਉਸ ਦੀ ਜ਼ਿੰਦਗੀ ਬਚਾਉਣ ਦਾ ਪ੍ਰਬੰਧ ਸ਼ਾਮਲ ਹੈ, ਜਿਸ ਵਿੱਚ ਅਕਸਰ ਜੀਵਨ ਰਖਿਅਕ ਪ੍ਰਣਾਲੀ ਦੀ ਜਰੂਰਤ ਪੈਂਦੀ ਹੈ।
ਅਜਿਹੀ ਜੀਵਨ ਹਥਿਆਰ ਪ੍ਰਣਾਲੀ ਦੀ ਸਹੂਲਤ ਇਕ ਚੰਗੇ ਹਸਪਤਾਲ ਵਿੱਚ ਹੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਆਈਸੀਯੂ ਵਿੱਚ 24 ਘੰਟੇ ਮਾਹਰ ਡਾਕਟਰ ਹਾਜ਼ਰ ਰਹਿੰਦੇ ਹਨ ਅਤੇ ਇੱਥੇ ਵਿਸ਼ੇਸ਼ ਨਰਸਾਂ ਤਾਇਨਾਤ ਹੁੰਦੀਆਂ ਹਨ। ਡਾਕਟਰੀ ਅਮਲੇ ਤੋਂ ਇਲਾਵਾ ਹਰ ਤਰਾਂ ਦੀ ਅਤਿ ਆਧੁਨਿਕ ਤਕਨੋਲੋਜੀ, ਵੈਂਟੀਲੇਟਰ, ਡਾਇਲਸਿਸ ਮਸ਼ੀਨਾਂ, ਈਕੋ, ਹਾਈ ਫਲੋਅ, ਨੇਜ਼ਲ ਕੈਨੂਲਾ, ਕਾਰਡੀਐਕ ਮਾਨੀਟਰ ਸ਼ਾਮਲ ਹੁੰਦੇ ਹਨ।
ਡਾ. ਪ੍ਰੀਤੀ ਸ਼ਰਮਾ ਨੇ ਇਹ ਵੀ ਦੱਸਿਆ ਕਿ ਕੋਵਿਡ 19 ਦੀ ਦੂਜੀ ਲਹਿਰ ਦੌਰਾਨ ਗ੍ਰੇਸ਼ਿਅਨ ਹਸਪਤਾਲ ਵਿਚ ਗੰਭੀਰ ਬੀਮਾਰੀਆਂ ਤੋਂ ਪੀੜਤ 600 ਤੋਂ ਵੱਧ ਮਰੀਜਾਂ ਦਾ ਇਲਾਜ ਕੀਤਾ ਗਿਆ। ਜਿਨਾਂ ਵਿੱਚ ਚੰਡੀਗੜ੍ਹ ਟਰਾਈਸਿਟੀ ਤੋਂ ਇਲਾਵਾ ਦਿੱਲੀ, ਨੋਇਡਾ, ਫਰੀਦਾਬਾਦ, ਮੇਰਠ, ਜੰਮੂ, ਬਰੇਲੀ, ਦੇਹਰਾਦੂਨ, ਹਰਿਦੁਆਰ ਅਤੇ ਮਥੁਰਾ ਦੇ ਮਰੀਜ਼ ਵੀ ਸ਼ਾਮਲ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਸਾਡੇ ਦੇਸ਼ ਵਿਚ 10 ਹਜ਼ਾਰ ਲੋਕਾਂ ਪਿੱਛੇ 7 ਡਾਕਟਰ ਹਨ, ਜੋ ਕਿ ਆਲਮੀ ਅੌਸਤ ਤੋਂ ਅੱਧੇ ਹਨ। ਉਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ (ਡਬਲਿਊ ਐਚ ਓ) ਮੁਤਾਬਿਕ ਭਾਰਤ ਵਿਚ 50,000 ਕਰੀਟੀਕਲ ਕੇਅਰ ਡਾਕਟਰਾਂ ਦੀ ਜੁਰੂਰਤ ਹੈ, ਜਦਕਿ ਸਾਡੇ ਦੇਸ਼ ਵਿੱਚ ਸਿਰਫ 8350 ਅਜਿਹੇ ਸਿਖਲਾਈ ਯਾਫਤਾ ਡਾਕਟਰ ਹਨ।
ਗਰੇਸ਼ੀਅਨ ਹਸਪਤਾਲ ਮੁਹਾਲੀ ਦੇ ਕਰੀਟੀਕਲ ਕੇਅਰ ਦੇ ਮੁੱਖੀ ਅਤੇ ਸੀਨੀਅਰ ਕੰਸਲਟੈਂਟ ਡਾ. ਮਨਿੰਦਰਜੀਤ ਕੌਰ ਨੇ ਕਿਹਾ ਕਿ ਲੱਗਭੱਗ ਸਾਰੇ ਵੱਡੇ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿਚ ਇੰਟੈਂਸਿਵ ਕੇਅਰ ਯੂਨਿਟ ਕਾਇਮ ਕੀਤੇ ਹੋਏ ਹਨ। ਜੋ ਧਿਆਨ ਨਾਲ ਵੇਖਿਆ ਜਾਵੇ ਤਾਂ 10-20 ਬਿਸਤਰਿਆਂ ਵਾਲੇ ਇਹ ਕਰੀਟੀਕਲ ਕੇਅਰ ਯੂਨਿਟ ਅਕਸਰ ਮਰੀਜ਼ਾਂ ਨਾਲ ਭਰੇ ਰਹਿੰਦੇ ਹਨ। ਸੜਕ ਹਾਦਸਿਆਂ ਜਾਂ ਹੋਰ ਦੁਰਘਟਨਾਵਾਂ ਦਾ ਸ਼ਿਕਾਰ ਮਰੀਜ਼ਾਂ ਨੂੰ ਇਨਾਂ ਯੂਨਿਟਾਂ ਵਿੱਚ ਦਾਖ਼ਲ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਸਿਰਫ 70 ਹਜ਼ਾਰ ਆਈਸੀਯੂ ਬੈਡ ਉਪਲਬੱਧ ਹਨ। ਆਬਾਦੀ ਦੇ ਇਲਾਜ ਨਾਲ ਇੱਥੇ 5 ਲੱਖ ਆਈ ਸੀ ਯੂ ਬੈਡਾਂ ਦੀ ਜਰੂਰਤ ਹੈ।
ਫੇਫੜਿਆਂ ਅਤੇ ਛਾਤੀ ਦੇ ਰੋਗਾਂ ਦੇ ਮਾਹਰ ਡਾਕਟਰ ਹਿਤੇਸ਼ ਗੌੜ ਨੇ ਕਿਹਾ ਕਿ ਭਾਰਤ ਵਿੱਚ ਅਜੇ ਵੀ ਹਸਪਤਾਲਾਂ ਵਿਚ ਬਿਸਤਰਿਆਂ ਦੀ ਥੁੜ ਹੈ। ਸਾਡੇ ਦੇਸ਼ ਵਿੱਚ 10 ਹਜ਼ਾਰ ਲੋਕਾਂ ਪਿੱਛੇ ਸਿਰਫ਼ 10 ਹਸਪਤਾਲ ਬੈਡ ਉਪਲਬੱਧ ਹਨ, ਜਦਕਿ ਵਿਸ਼ਵ ਅੌਸਤ 10 ਹਜ਼ਾਰ ਲੋਕਾਂ ਪਿੱਛੇ 30 ਬੈਡ ਹੈ। ਉਨ੍ਹਾਂ ਦੱਸਿਆ ਕਿ ਇਸ ਕਮੀ ਨੂੰ ਪੂਰਾ ਕਰਨ ਲਈ ਸਾਰੇ ਹਸਪਤਾਲਾਂ ਵਿਚ ਉਪਲਬਧ ਬਿਸਤਰਿਆਂ ਵਿਚ ਘੱਟੋ ਘੱਟ 10 ਫੀਸਦੀ ਆਈਸੀਯੂ ਬੈਡ ਹੋਣੇ ਚਾਹੀਦੇ ਹਨ।

Load More Related Articles
Load More By Nabaz-e-Punjab
Load More In Campaign

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …