nabaz-e-punjab.com

ਵੈਟਰਨਰੀ ਇੰਸਪੈਕਟਰਾਂ ਵੱਲੋਂ ਮੰਗਾਂ ਸਬੰਧੀ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦਫ਼ਤਰ ਦਾ ਘਿਰਾਓ

ਪਸ਼ੂ ਪਾਲਣ ਵਿਭਾਗ ਦਾ ਡਾਇਰੈਕਟਰ ਕਿਸੇ ਆਈਏਐਸ\ਪੀਸੀਐਸ ਅਫ਼ਸਰ ਨੂੰ ਲਗਾਉਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਗਸਤ:
ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਸੂਬਾ ਪ੍ਰਧਾਨ ਸਰਦਾਰ ਬਰਿੰਦਰਪਾਲ ਸਿੰਘ ਕੈਰੋ ਦੀ ਪ੍ਰਧਾਨਗੀ ਹੇਠ ਆਪਣੀਆਂ ਹੱਕੀ ਮੰਗਾਂ ਅਤੇ ਮਸਲੇ ਜਿਹਨਾ ਵਿੱਚ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਅੜਿੱਕਾ ਡਾਅ ਰਿਹਾ ਹੈ ਅਤੇ ਇੱਕ ਵਿਸ਼ੇਸ਼ ਲਾਬੀ ਦਾ ਹੱਥ ਠੋਕਾ ਬਣ ਕੇ ਵੈਟਨਰੀ ਇੰਸਪੈਕਟਰਾਂ ਦੇ ਹਿੱਤਾਂ ਨਾਲ ਖਿਲਵਾੜ ਕਰ ਰਿਹਾ ਹੈ ਦੇ ਵਿਰੋਧ ਵਿੱਚ ਵੈਟਨਰੀ ਇੰਸਪੈਕਟਰਾਂ ਦਾ ਗੁੱਸਾ ਇਨਾ ਉਬਾਲੇ ਖਾਣ ਲੱਗਾ ਕਿ ਉਹਨਾ ਨੇ ਕੜਕਦੀ ਧੁੱਪ ਵਿੱਚ ਆਪਣੀਆਂ ਮੰਗਾਂ ਅਤੇ ਮਸਲਿਆਂ ਬਾਰੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦਾ ਜੋਰਦਾਰ ਪਿੱਟ ਸਿਆਪਾ ਕੀਤਾ।
ਸੂਬਾ ਜਨਰਲ ਸਕੱਤਰ ਕਿਸ਼ਨ ਚੰਦਰ ਮਹਾਜਨ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਸ਼ੂ ਪਾਲਣ ਵਿਭਾਗ ਦਾ ਡਾਇਰੈਕਟਰ ਵੈਟਰਨਰੀ ਇੰਸਪੈਕਟਰਾਂ ਨੂੰ ਜਲੀਲ ਅਤੇ ਪ੍ਰ’ਸ਼ਾਨ ਕਰ ਰਿਹਾ ਹੈ ਅਤੇ ਉਹਨਾ ਦੀਆਂ ਮੰਗਾਂ ਸਬੰਧੀ ਪੁੱਠੀਆਂ ਸਿੱਧੀਆਂ ਸਿਫਾਰਸ਼ਾਂ ਕਰਕੇ ਉੱਚ ਅਧਿਕਾਰੀਆਂ ਨੂੰ ਭੇਂ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮੁੱਖ ਮੰਗ ਜੋ 1982 ਤੋ ਪਸ਼ੂ ਪਾਲਣ ਵਿਭਾਗ ਦਾ ਡਾਇਰੈਕਟਰ ਆਈ.ਏ.ਐਸ ਅਧਿਕਾਰੀ ਨੂੰ ਚੱਲ ਰਹੀ ਹੈ ਜਿੰਨਾ ਚਿਰ ਸਰਕਾਰ ਆਈ.ਏ.ਐਸ/ਪੀ.ਸੀ.ਐਸ ਅਧਿਕਾਰੀ ਨੂੰ ਵਿਭਾਗ ਦਾ ਡਾਇਰੈਕਟਰ ਨਹੀ ਲਗਾਉਦੀ ੳਨਾ ਚਿਰ ਵੈਟਰਨਰੀ ਇੰਸਪੈਕਟਰਾਂ ਸਮੇਤ ਵਿਭਾਗ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨਾਲ ਧੱਕਾ ਇਸ ਤਰਾਂ ਹੀ ਜਾਰੀ ਰਹੇਗਾ।
ਸੂਬਾ ਪ੍ਰਧਾਨ ਸਰਦਾਰ ਕੈਰੋ ਨੇ ਇਸ ਮੋਕੇ ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹਨਾ ਦੇ ਕੇਡਰ ਦੀ ਹਰ ਮੰਗ ਨੂੰ ਡਾਇਰੈਕਟਰ ਵਿਰੋਧੀ ਲਾਬੀ ਦੀ ਸ਼ਹਿ ਤੇ ਤਾਰਪੀਡੋ ਕਰ ਰਿਹਾ ਹੈ ਅਤੇ ਉਹਨਾ ਦੀ ਹਰ ਮੰਗ ਨੂੰ ਦੂਸਰੀਆਂ ਸਟੇਟਾਂ ਨਾਲ ਜੋੜਨ ਤੇ ਤੁਲਿਆ ਹੋਇਆ ਹੈ ਅਤੇ ਉੱਚ ਅਧਿਕਾਰੀਆਂ ਨੂੰ ਸਾਰੇ ਭਾਰਤ ਵਿੱਚ ਪੈਰਾ ਵੈਟਰਨਰੀ ਸਟਾਫ ਦੀਆਂ ਮੰਗਾਂ ਲਈ ਇੱਕਸਾਰਤਾ ਬਣਾਈ ਰੱਖਣ ਲਈ ਗੁੰਮਰਾਹ ਕਰ ਰਿਹਾ ਹੈ ਜਦ ਕਿ ਹਰ ਸਟੇਟ ਦੇ ਆਪਣੇ ਆਪਣੇ ਰੂਲ ਅਤੇ ਨਾਰਮ ਹੁੰਦੇ ਹਨ ਉਹਨਾ ਦੀਆਂ ਮੁੱਖ ਮੰਗਾਂ ਵੈਟਨਰੀ ਇੰਸਪੈਕਟਰਾਂ ਦੀ ਰਜਿਸਟਰੇਸ਼ਨ ਕਰਨਾ, ਸਰਵਿਸ ਰੂਲ ਬਣਾਉਣਾ, ਤਹਿਸੀਲ ਲੈਵਲ ਤੇ 53 ਪੋਸਟਾਂ ਨੂੰ ਸੀਨੀਅਰ ਵੈਟਨਰੀ ਇੰਸਪੈਕਟਰ ਬਣਾਉਣਾ, ਪੇ ਸਕੇਲਾਂ ਵਿੱਚ ਤਰੁੱਟੀਆਂ ਨੂੰ ਦੂਰ ਕਰਨਾ, ਵੈਟਨਰੀ ਇੰਸਪੈਕਟਰਾਂ ਦੀ 18 ਮਹੀਨੇ ਦੇ ਐਡਹਾਕ ਸਰਵਿਸ ਨੂੰ ਗਿਣਨਾ ਅਤੇ ਵੈਟਰਨਰੀ ਇੰਸਪੈਕਟਰਾਂ ਨੂੰ ਗੈਰ ਵਿਭਾਗੀ ਕੰਮਾਂ ਤੋ ਛੁੱਟਕਾਰਾ ਦਿਵਾਉਣਾ, ਹਰੇਕ ਤਰਾਂ ਦੇ 100 ਪ੍ਰਤੀਸਤ ਟੀਚੇ ਪੂਰੇ ਕਰਨ ਦੀ ਸ਼ਰਤ ਨੂੰ ਖਤਮ ਕਰਨਾ, ਡਿਸਪੈਂਸਰੀਆਂ ਵਿੱਚ ਪਹਿਲੇ ਦੀ ਤਰਾਂ ਵੈਟਨਰੀ ਇੰਸਪੈਕਟਰਾਂ ਨੂੰ ਇੰਚਾਰਜ਼ ਲਿਖਣ ਦਾ ਪੱਤਰ ਜਾਰੀ ਕਰਨਾ, ਪਰਚੀ ਫੀਸਾਂ ਵਿੱਚ ਕੀਤਾ ਗਿਆ ਲੱਕ ਤੋੜਵਾਂ ਵਾਧਾ ਵਾਪਸ ਲੈਣਾ, ਵੈਟਨਰੀ ਇੰਸਪੈਕਟਰਾਂ ਦੇ 4/9/14 ਅਤੇ 8/16/24/32 ਦੇ ਕੇਸਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਾ, ਕਿਸੇ ਵੀ ਵੈਟਰਨਰੀ ਇੰਸਪੈਕਟਰ ਦੀ ਬੋਗਸ ਸ਼ਿਕਾਇਤ ਹੋਣ ਤੇ ਉਸ ਦੀ ਨਿਰਪੱਖ ਇੰਨਕੁਆਰੀ ਕਰਾਉਣਾ, ਜਿਲਾ ਵੈਟਨਰੀ ਇੰਸਪੈਕਟਰਾਂ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚੋ ਜਿੱਤੇ ਗਏ ਇੱਕ ਵਾਧੂ ਤਰੱਕੀ ਦੇ ਕੇਸ ਨੂੰ ਤੁਰੰਤ ਲਾਗੂ ਕਰਨਾ ਅਤੇ ਦਸਬੰਰ 2011 ਤੋ ਉਹਨਾ ਦੇ ਬਣਦੇ ਬਕਾਏ ਦੇਣਾ, 582 ਪੋਸਟਾਂ ਜੋ ਵਿੱਦਿਅਕ ਅਤੇ ਤਕਨੀਕੀ ਪੱਖੋ ਅਧੂਰੇ ਲੋਕਾਂ ਦੇ ਹਵਾਲੇ ਕਰਕੇ ਪਸ਼ੂ ਪਾਲਕਾਂ ਨਾਲ ਖਿਲਵਾੜ ਬੰਦ ਕਰਨਾ ਅਤੇ ਉਹਨਾ ਤੇ ਡਿਪਲੋਮਾ ਹੋਲਡਰ ਵੈਟਰਨਰੀ ਇੰਸਪੈਕਟਰਾਂ ਨੂੰ ਨਿਯੁਕਤ ਕਰਨਾ ਅਤੇ 582 ਪੋਸਟਾਂ ਦੁਬਾਰਾ ਵੈਟਨਰੀ ਇੰਸਪੈਕਟਰਾਂ ਨੂੰ ਦੇਣਾ, 4200 ਦਾ ਗਰੇਡ ਕੁੱਲ ਵੈਟਨਰੀ ਇੰਸਪੈਕਟਰਾਂ ਦੀਆਂ ਸੈਕਸ਼ਨ ਪੋਸਟਾਂ ਤੇ ਲਾਗੂ ਕਰਨਾ ਅਤੇ ਬੇਰੁਜ਼ਗਾਰ ਵੈਟਨਰੀ ਇੰਸਪੈਕਟਰਾਂ ਨੂੰ ਤੁਰੰਤ ਵਿਭਾਗ ਵਿੱਚ ਭਰਤੀ ਕਰਕੇ ਉਹਨਾ ਨੂੰ ਪੂਰਾ ਸਕੇਲ ਦੇਣਾ ਆਦਿ ਮੰਗਾਂ ਨੂੰ ਲੈ ਕੇ ਵੈਟਰਨਰੀ ਇੰਸਪੈਕਟਰਾਂ ਨੈ ਇੱਕ ਜਬਰਦਸਤ ਰੋਸ ਰੈਲੀ ਅਤੇ ਰੋਸ ਮਾਰਚ ਕੀਤਾ। ‘ਸੂਬਾ ਪ੍ਰਧਾਨ ਨੇ ਕਿਹਾ ਕਿ ਜੇਕਰ ਡਾਇਰੈਕਟਰ ਨੇ ਉਹਨਾ ਦੇ ਕੇਡਰ ਪ੍ਰਤੀ ਆਪਣਾ ਵਤੀਰਾ ਨਾ ਬਦਲਿਆ ਤਾਂ ਉਹਨਾ ਵੱਲੋ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਪਸ਼ੂ ਪਾਲਣ ਵਿਭਾਗ ਦੇ ਮਾਨਯੋਗ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ, ਵਧੀਕ ਮੁੱਖ ਸਕੱਤਰ ਸਮੇਤ ਸਾਰੇ ਉੱਚ ਅਧਿਕਾਰੀ ਉਹਨਾ ਦੀਆਂ ਜਾਇਜ਼ ਮੰਗਾਂ ਨੂੰ ਲਾਗੂ ਕਰਨ ਲਈ ਰਾਜ਼ੀ ਹਨ। ਧਰਨੇ ਨੂੰ ਸ੍ਰੀ ਨਿਰਮਲ ਸੈਣੀ, ਗੁਰਦੀਪ ਬਾਸੀ, ਜਗਰਾਜ ਸਿੰਘ ਟੱਲੇਵਾਲ, ਮਨਦੀਪ ਸਿੰਘ ਗਿੱਲ, ਯਸ਼ ਚੋਧਰੀ, ਗੁਰਸਵਿੰਦਰ ਸਿੰਘ, ਜਗਤਾਰ ਸਿੰਘ ਧੂਰਕੋਟ, ਕੁਲਦੀਪ ਸਿੰਘ ਭਿੰਡਰ, ਮੰਗਲ ਸਿੰਘ ਬਾਜੇਵਾਲਾ, ਬਲਕਾਰ ਨਈਅਰ, ਮਹਿੰਦਰ ਸਿੰਘ, ਸੁਰਿੰਦਰ ਸਿੰਘ ਹੀਰ,ਂ ਜਸਵਿੰਦਰ ਬੜੀ,ਮਨਜੀਤ ਰਾਜ, ਬਲਦੇਵ ਸਿੰਘ ਬੱਡੂਵਾਲ, ਹਰਜੋਤ ਸਿੰਘ, ਪ੍ਰੀਤਮ ਸਿੰਘ ਮੁਹਾਲੀ, ਪ੍ਰਦੀਪ ਮੋਹਾਲੀ, ਹਰਪ੍ਰੀਤ ਸਿੱਧੂ, ਜਰਨੈਲ ਸਿੰਘ ਸੰਘਾ, ਗੁਰਮੀਤ ਸਿੰਘ ਫਿਰੋਜ਼ਪੁਰ, ਜਰਨੈਲ ਸਿੰਘ ਗਿੱਲ, ਇਕਬਾਲ ਸਿੰਘ ਢੀਂਡਸਾ, ਸਿੰਾਰਾ ਸਿੰਘ ਰੋਪੜ,ਮਨਮੋਹਣ ਸਿੰਘ ਜਸਵਿੰਦਰ ਸਿੰਘ ਫਰੀਦਕੋਟ, ਗੁਰਪ੍ਰੀਤ ਸਿੰਘ, ਸੁਖਰਾਜ ਸਿੰਘ, ਮੋਹਨ ਲਾਲ, ਰੁਪਿੰਦਰ ਸਿੰਘ ਤਰਨਤਾਰਨ, ਜਸਵੀਰ ਸਿੰਘ ਨਵਾਂ ਸ਼ਹਿਰ, ਚੰਦਰ ਦੇਵ ਫਾਜ਼ਲਿਕਾ, ਸੰਦੀਪ ਸਰਾਂ, ਮੋਹਣ ਭਿੱਖੀ, ਜੋਰਾ ਸਿੰਘ, ਮਨਮਹੇਸ਼ ਸਰਮਾ, ਤਸਵੀਰ ਸਿੰਘ, ਨਿਰਭੈ ਸਿੰਘ ਸਮੇਤ ਸਮੁੱਚੇ ਸੂਬਾ ਕਮੇਟੀ ਮੈਂਬਰ, ਜ਼ਿਲ੍ਹਾ ਪ੍ਰਧਾਨ, ਤਹਿਸੀਲ ਕਮੇਟੀਆਂ ਅਤੇ ਜੁਝਾਰੂ ਵੈਟਰਨਰੀ ਇੰਸਪੈਕਟਰਾਂ ਸਮੇਤ, ਬੇਰੁਜ਼ਗਾਰ ਵੈਟਰਨਰੀ ਇੰਸਪੈਕਟਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…