nabaz-e-punjab.com

ਅਧਿਆਪਕ ਦਲ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਕੀਤੀ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੂਨ:
ਅਧਿਆਪਕ ਦਲ ਪੰਜਾਬ ਦੇ ਸੂਬਾਈ ਪ੍ਰਧਾਨ ਜਸਵਿੰਦਰ ਸਿੰਘ ਅੌਲਖ, ਮਹਿੰਦਰਪਾਲ ਸਿੰਘ ਲਾਲੜੂ, ਬਲਦੇਵ ਸਿੰਘ ਹੁਸ਼ਿਆਰਪੁਰ ਅਤੇ ਕੁਲਵਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਜਥੇਬੰਦੀ ਦਾ ਇੱਕ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਜਿੰਦਰ ਸਿੰਘ ਨੂੰ ਮਿਲ ਕੇ ਅਧਿਆਪਕ ਵਰਗ ਨੂੰ ਸਕੂਲਾਂ ਵਿੱਚ ਆਉਂਦੀਆ ਮੁਸ਼ਕਲਾਂ ਤੋਂ ਜਾਣੂ ਕਰਵਾਊਂਦੇ ਹੋਏ ਅਧਿਆਪਕਾਂ ਦੇ ਬਕਾਏ ਦੇ ਟਾਈਮ ਬਾਰ ਹੋਏ ਪੈਂਡਿੰਗ ਕੇਸਾਂ ਦੇ ਨਿਪਟਾਰੇ ਲਈ ਪਹਿਲ ਕਦਮੀ ਦੀ ਮੰਗ ਕੀਤੀ। ਇਸ ਸਮੇਂ ਡੀ.ਈ.ਓ.ਐਲੀਮੈਂਟਰੀ ਨੇ ਜਥੇਬੰਦੀ ਤੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੁਝਾਅ ਮੰਗਦੇ ਹੋਏ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੀ ਬੇਹਤਰੀ ਲਈ ਜਥੇਬੰਦੀ ਤੋਂ ਸਹਿਯੋਗ ਦੀ ਪੂਰਨ ਆਸ ਪ੍ਰਗਟਾਈ। ਇਸ ਸਮੇਂ ਜਥੇਬੰਦੀ ਦੇ ਆਗੂਆ ਵੱਲੋਂ ਸਤਿਕਾਰ ਵਜੋਂ ਸ੍ਰੀ ਬਲਜਿੰਦਰ ਸਿੰਘ ਨੂੰ ਡੀ.ਈ.ਓ. ਐਲੀਮੈਂਟਰੀ ਦਾ ਅਹੁਦਾ ਸੰਭਾਲਣ ਕਾਰਨ ਫ਼ੁੱਲਾਂ ਦਾ ਗੁਲਦਸਤਾ ਵੀ ਭੇਟ ਕੀਤਾ।
ਇਸ ਸਮੇਂ ਜਸਵੀਰ ਸਿੰਘ ਬਲਾਕ ਪ੍ਰਧਾਨ, ਮਨਜੋਤ ਸਿੰਘ ਸਕੱਤਰ ਜਨਰਲ, ਸੰਦੀਪ ਸਿੰਘ ਸਿੱਧੂ, ਬਲਵੀਰ ਸਿੰਘ ਤੂਰ, ਗੁਰਵਿੰਦਰ ਸਿੰਘ ਸੰਤੇਮਾਜਰਾ, ਮਨਜੀਤ ਸਿੰਘ ਮੌਲੀਬੈਦਵਾਨ, ਸੁਰਿੰਦਰ ਪਾਲ ਸਿੰਘ ਗੀਗੇਮਾਜਰਾ, ਹਰਕੀਰਤ ਸਿੰਘ ਭਾਗੋ ਮਾਜਰਾ, ਰਾਜੇਸ਼ ਫ਼ੇਸ-2, ਕੰਵਲਪ੍ਰੀਤ ਰੰਗੀਆਂ, ਸਰਬਜੀਤ ਸਿੰਘ ਬਡਾਲਾ, ਗੁਰਚਰਨ ਸਿੰਘ ਸਿਆਲਬਾ, ਗੁਰਦੇਵ ਸਿੰਘ ਕਾਰਕੌਰ, ਹਰਪਾਲ ਸਿੰਘ ਪੰਡਵਾਲਾ, ਲੈਕਚਰਾਰ ਰਜਨੀਸ਼ ਕੁਮਾਰ ਨਾਡਾ, ਤਰੁਨ ਭਾਰਤੀ, ਦਲਜੀਤ ਸਿੰਘ ਸੁੰਡਰਾਂ, ਸਤਨਾਮ ਸਿੰਘ ਲੈਕਚਰਾਰ ਆਗੂ ਹਾਜ਼ਰ ਸਨ।

Load More Related Articles

Check Also

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ ਨਬਜ਼-ਏ-ਪੰਜਾਬ, ਮੁਹਾਲੀ, 26…