nabaz-e-punjab.com

ਫੇਜ਼-3ਬੀ2 ਦੀ ਮਾਰਕੀਟ ਵਿੱਚ ਲੰਘੀ ਰਾਤ ਤੱਕ ਹੁਲੜਬਾਜ਼ੀ, ਨੌਜਵਾਨਾਂ ਦੇ ਟੋਲੇ ਆਪਸ ਵਿੱਚ ਉਲਝੇ

ਹੁਲੜਬਾਜਾਂ ’ਤੇ ਕਾਬੂ ਕਰਨ ਦੀ ਮੰਗ ਲੈ ਕੇ ਐਸਐਸਪੀ ਨੂੰ ਮਿਲਾਂਗੇ: ਜੇਪੀ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੂਨ:
ਸ਼ਹਿਰ ਦੀਆਂ ਮਾਰਕੀਟਾਂ ਵਿੱਚ ਨੌਜਵਾਨ ਮੁੰਡਿਆਂ ਦੇ ਟੋਲਿਆ ਵੱਲੋਂ ਕੀਤੀ ਜਾਂਦੀ ਹੁਲੜਬਾਜੀ ਵੱਧ ਗਈ ਹੈ। ਸਥਾਨਕ ਫੇਜ਼-3ਬੀ2 ਦੀ ਮਾਰਕੀਟ ਵਿੱਚ ਬੀਤੀ ਰਾਤ ਅਜਿਹੇ ਨੌਜਵਾਨਾਂ ਵਲੋੱ ਜਮ ਕੇ ਹੁਲੜ ਬਾਜੀ ਕੀਤੀ ਗਈ ਅਤੇ ਇਸ ਕਾਰਨ ਮਾਰਕੀਟ ਦੀ ਪਾਰਕਿੰਗ ਵਿੱਚ ਲੰਬਾ ਸਮਾਂ ਜਾਮ ਵਰਗੇ ਹਾਲਤ ਬਣੀ ਰਹੀ। ਬੀਤੀ ਰਾਤ ਮਾਰਕੀਟ ਵਿੱਚ ਆਈਸ ਕ੍ਰੀਮ ਦੀ ਰੇਹੜੀ ਲਗਾਉਣ ਵਾਲੇ ਇੱਕ ਪ੍ਰਵਾਸੀ ਦੀ ਕੁਝ ਹੁਲੜਬਾਜਾਂ ਵਲੋੱ ਕੁੱਟ ਮਾਰ ਕੀਤੀ ਗਈ। ਇਹ ਰੇਹੜੀ ਵਾਲਾ ਭੱਜ ਕੇ ਇੱਥ ਇੱਕ ਸ਼ੋ ਰੂਮ ਵਿੱਚ ਜਾ ਵੜਿਆ ਅਤੇ ਦੁਕਾਨਦਾਰ ਵੀਪੀ ਸਿੰਘ ਵਲੋੱ ਉਹਨਾਂ ਨੂੰ ਇਹ ਕਹਿਣ ਤੇ ਕਿ ਗਰੀਬ ਨੂੰ ਕਿਉੱ ਕੱਟਦੇ ਹੋ, ਉਹ ਦੁਕਾਨਦਾਰ ਨਾਲ ਹੀ ਬਹਿਸ ਪਏ। ਇਹ ਟੋਲਾ ਉਥੋੱ ਗਿਆ ਹੀ ਸੀ ਕਿ ਪਾਰਕਿੰਗ ਵਿੱਚ ਨੌਜਵਾਨਾਂ ਦੇ 2 ਹੋਰ ਟੋਲਿਆ ਵਿੱਚ ਬਹਿਸ ਸ਼ੁਰੂ ਹੋ ਗਈ ਅਤੇ ਕਾਫੀ ਦੇਰ ਤੱਕ ਇਹ ਰੇੜਕਾ ਚੱਲਦਾ ਰਿਹਾ। ਦੋਵਾਂ ਧਿਰਾਂ ਦੇ ਡੇਢ ਦਰਜਨ ਦੇ ਲਗਭਗ ਨੌਜਵਾਨ ਪਾਰਕਿੰਗ ਵਿੱਚ ਜਮਘਾਟ ਬਣਾ ਕੇ ਇੱਕ ਦੂਜੇ ਨਾਲ ਬਹਿਸ ਕਰਦੇ ਰਹੇ ਜਿਸ ਕਾਰਣ ਮਾਰਕੀਟ ਵਿੱਚ ਗੱਡੀਆਂ ਦੀ ਆਵਾਜਾਈ ਵੀ ਪ੍ਰਭਾਵਿਤ ਰਹੀ।
ਇਸ ਦੌਰਾਨ ਇਸ ਮਾਰਕੀਟ ਵਿੱਚ (ਪੋਲਕਾ ਬੇਕਰੀ ਦੇ ਸਾਹਮਣੇ) ਕੁਝ ਨੌਜਵਾਨ ਕਾਰ ਚਾਲਕਾਂ ਵਿੱਚ ਆਪਸੀ ਬਹਿਸ ਤੋਂ ਬਾਅਦ ਉਹਨਾਂ ਨੇ ਗੱਡੀਆਂ ਵਿੱਚ ਹੀ ਫਸਾ ਲਈਆਂ ਅਤੇ ਕਾਫੀ ਦੇਰ ਤੱਕ ਉਥੇ ਜਾਮ ਵਰਗੀ ਹਾਲਤ ਬਣੀ ਰਹੀ। ਪੋਲਕਾ ਬੇਕਰੀ ਦੇ ਮਾਲਕ ਕੰਵਰਦੀਪ ਸਿੰਘ ਨੇ ਇਲਜਾਮ ਲਗਾਇਆ ਕਿ ਮਾਰਕੀਟ ਦੇ ਪਿਛਲੇ ਪਾਸੇ ਵੀ ਰਾਤ ਵੇਲੇ ਨੌਜਵਾਨ ਗੱਡੀਆਂ ਖੜ੍ਹਾ ਕੇ ਸ਼ਰਾਬ ਪੀਣ ਲੱਗ ਜਾਂਦੇ ਹਨ ਅਤੇ ਇਹਨਾਂ ਵਿੱਚ ਅਕਸਰ ਝਗੜੇ ਵੀ ਹੁੰਦੇ ਹਨ ਜਿਸ ਕਾਰਨ ਮਾਰਕੀਟ ਦਾ ਮਾਹੌਲ ਖਰਾਬ ਹੁੰਦਾ ਹੈ।
ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜੇਪੀ ਸਿੰਘ ਅਤੇ ਸਕੱਤਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਾਰਕੀਟ ਵਿੱਚ ਸ਼ਾਮ-ਵੇਲੇ ਨੌਜਵਾਨਾਂ ਦੇ ਟੋਲੇ ਇਕੱਠੇ ਹੋਣ ਲੱਗ ਜਾਂਦੇ ਹਨ ਜਿਹੜੇ ਹੁਲੜਬਾਜੀ ਕਰਦੇ ਹਨ ਅਤੇ ਮਾਰਕੀਟ ਦਾ ਮਾਹੌਲ ਖਰਾਬ ਕਰਦੇ ਹਨ ਜਿਸ ਕਾਰਨ ਦੁਕਾਨਦਾਰਾਂ ਦਾ ਕਾਫੀ ਨੁਕਾਸਾਨ ਹੁੰਦਾ ਹੈ। ਇਹਨਾਂ ਹੁਲੜਬਾਜਾਂ ਤੋੱ ਡਰਦੇ ਗ੍ਰਾਹਕ ਰਾਤ ਵੇਲੇ ਮਾਰਕੀਟ ਵਿੱਚ ਨਹੀ ੱਆਉੱਦੇ। ਉਹਨਾਂ ਮੰਗ ਕੀਤੀ ਕਿ ਮਾਰਕੀਟ ਵਿੱਚ ਪੱਕੇ ਤੌਰ ਤੇ ਪੁਲੀਸ ਫੋਰਸ ਤੈਨਾਤ ਕੀਤੀ ਜਾਵੇ ਅਤੇ ਹੁਲੜਬਾਜੀ ਕਰਨ ਵਾਲਿਆਂ ਤੇ ਸਖਤੀ ਨਾਲ ਕਾਬੂ ਕੀਤਾ ਜਾਵੇ। ਸ੍ਰੀ ਜੇ ਪੀ ਸਿੰਘ ਨੇ ਕਿਹਾ ਕਿ ਇਸ ਸਬੰਧੀ ਦੁਕਾਨਦਾਰਾਂ ਦਾ ਇੱਕ ਵਫਦ ਛੇਤੀ ਹੀ ਜਿਲ੍ਹੇ ਦੇ ਐਸ ਐਸ ਪੀ ਨੂੰ ਵੀ ਮਿਲੇਗਾ ਅਤੇ ਮੰਗ ਕਰੇਗਾ ਕਿ ਇਸ ਸਬੰਧੀ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ: ਇੱਥੋਂ…