nabaz-e-punjab.com

ਜੀਐਸਟੀ ਵਪਾਰੀਆਂ ਤੇ ਗਾਹਕਾਂ ਲਈ ਲਾਹੇਵੰਦ: ਰਾਕੇਸ਼ ਅਗਰਵਾਲ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 21 ਜੂਨ:
ਵਪਾਰ ਮੰਡਲ ਦੇ ਜਿਲ੍ਹਾ ਪ੍ਰਧਾਨ ਰਾਕੇਸ਼ ਅਗਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੀਐਸਟੀ ਵਪਾਰੀਆਂ ਅਤੇ ਗਾਹਕਾਂ ਲਈ ਲਾਹੇਵੰਦ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਜੁਲਾਈ ਵਿਚ ਲਾਗੂ ਹੋਣ ਵਾਲੇ ਜੀ.ਐਸ.ਟੀ ਨਾਲ ਵਪਾਰੀਆਂ ਅਤੇ ਗ੍ਰਾਹਕਾਂ ਨੂੰ ਲਾਭ ਮਿਲੇਗਾ ਕਿਉਂਕਿ ਪੱਕਾ ਬਿਲ ਕੱਟਣ ਮੌਕੇ ਸਰਕਾਰ ਨੂੰ ਟੈਕਸ ਜਾਵੇਗਾ ਜਿਸ ਨਾਲ ਦੇਸ਼ ਦੀ ਆਰਥਿਕਤਾ ਮਜਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਜੀ.ਐਸ.ਟੀ ਲਾਗੂ ਹੋਣ ਨਾਲ ਟੈਕਸ ਚੋਰੀ ਹੋਣ ਦੇ ਦੋਸ਼ ਵਪਾਰੀਆਂ ਤੇ ਨਹੀਂ ਲੱਗਣਗੇ ਅਤੇ ਨਾਲ ਹੀ ਸਰਕਾਰ ਨੂੰ ਮਿਲਣ ਵਾਲੇ ਟੈਕਸ ਵਿਚ ਵਾਧਾ ਹੋਵੇਗਾ। ਜਿਸ ਨਾਲ ਦੇਸ਼ ਅੰਦਰ ਵਿਕਾਸ ਤੇਜ਼ ਹੋਵੇਗਾ। ਸ੍ਰੀ ਅਗਰਵਾਲ ਨੇ ਕਿਹਾ ਕਿ ਲੋਕਾਂ ਨੂੰ ਆਮ ਵਸਤੂਆਂ ਸਸਤੇੇ ਰੇਟ ਤੇ ਮਿਲਣਗੀਆਂ ਅਤੇ ਇਨ੍ਹਾਂ ਵਸਤੂਆਂ ਨੂੰ ਲਿਆਉਣ ਲਈ ਲੱਗਦੇ ਬੈਰੀਅਰ ਖਤਮ ਹੋ ਨਾਲ ਟਰਾਂਸਪੋਰਟ ਅਤੇ ਡਰਾਈਵਰ ਭਾਈਚਾਰੇ ਨੂੰ ਰਾਹਤ ਮਿਲੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੀ.ਐਸ.ਟੀ ਲੋਕ ਪੱਖੀ ਹੈ। ਜਿਸ ਦਾ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਸਮਰਥਨ ਕਰਨਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In Business

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…