ਕਰ ਤੇ ਆਬਕਾਰੀ ਵਿਭਾਗ ਵੱਲੋਂ ਜੀ ਐਸ ਟੀ ਟਿਨ ਨੰਬਰ ਲੈਣ ਲਈ ਕੈਂਪ ਅੱਜ

ਨਬਜ਼-ਏ-ਪੰਜਾਬ ਨਿਊਜ਼ ਡੈਸਕ, ਮੁਹਾਲੀ, 19 ਦਸੰਬਰ
ਕਰ ਅਤੇ ਆਬਕਾਰੀ ਵਿਭਾਗ ਵੱਲੋਂ ਵਪਾਰੀਆਂ ਨੂੰ ਜੀ ਐਸ ਟੀ ਟਿਨ ਨੰਬਰ ਦੇਣ ਲਈ ਭਲਕੇ 20 ਦਸੰਬਰ ਨੂੰ ਸਵੇਰੇ 10 ਵਜੇ ਇੱਥੋਂ ਦੇ ਫੇਜ਼-7 ਸਥਿਤ ਪਾਰਸ ਜਵੈਲਰਜ ਦੇ ਸਾਹਮਣੇ ਪਾਰਕਿੰਗ ਵਿੱਚ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਵਪਾਰ ਮੰਡਲ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਨੇ ਦੱਸਿਆ ਕਿ ਕਰ ਅਤੇ ਆਬਕਾਰੀ ਵਿਭਾਗ ਦੇ ਕਮਿਸ਼ਨਰ ਨੂੰ ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਕੁਲਵੰਤ ਸਿੰਘ ਚੌਧਰੀ ਦੀ ਅਗਵਾਈ ਹੇਠ ਵਪਾਰੀਆਂ ਦੇ ਇੱਕ ਉੱਚ ਪੱਧਰੀ ਵਫ਼ਦ ਨੇ ਮੁਲਾਕਾਤ ਕੀਤੀ ਸੀ ਅਤੇ ਵਪਾਰ ਮੰਡਲ ਨੇ ਕਮਿਸ਼ਨਰ ਨੂੰ ਜੀ ਐਸ ਟੀ ਟਿਨ ਨੰਬਰ ਲੈਣ ਲਈ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਸੀ। ਇਸ ਉਪਰੰਤ ਕਮਿਸ਼ਨਰ ਨੇ ਫੈਸਲਾ ਕੀਤਾ ਕਿ ਇਸ ਸਬੰਧੀ ਫੇਜ਼-7 ਵਿੱਚ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ।
ਸ੍ਰੀ ਪਾਰਸ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਬੰਧਤ ਵਿਭਾਗ ਵੱਲੋਂ ਵਪਾਰੀਆਂ ਜੀ ਐਸ ਟੀ ਟਿਨ ਨੰਬਰ ਦੇ ਫਾਰਮ ਦਿੱਤੇ ਜਾ ਸਕਣਗੇ ਤਾਂ ਕਿ ਵਪਾਰੀ 23 ਦਸੰਬਰ ਤੱਕ ਇਹ ਟਿਨ ਨੰਬਰ ਅਪਲਾਈ ਕਰ ਸਕਣ। ਉਨ੍ਹਾਂ ਕਿਹਾ ਕਿ ਕੈਂਪ ਵਿੱਚ ਆਉਣ ਸਮੇਂ ਵਪਾਰੀ ਆਪਣਾ ਖ਼ੁਦ ਤਸਦੀਕ ਕੀਤਾ। ਪੈਨ ਕਾਰਡ ਦੀ ਕਾਪੀ ਲੈ ਕੇ ਜਰੂਰ ਆਉਣ। ਉਨ੍ਹਾਂ ਜੇਕਰ ਵਪਾਰੀਆਂ ਨੇ ਆਪਣੀ ਥਾਂ ਆਪਣੇ ਵਕੀਲ ਜਾਂ ਨੁਮਾਇੰਦੇ ਭੇਜੇ ਜਾਣੇ ਹਨ ਤਾਂ ਉਨ੍ਹਾਂ ਨੂੰ ਅਪਣਾ ਅਥਾਰਟੀ ਲੈਟਰ ਭੇਜਣਾ ਲਾਜ਼ਮੀ ਹੋਵੇਗਾ। ਇਸ ਮੌਕੇ ਵਪਾਰ ਮੰਡਲ ਦੇ ਪੈਟਰਨ ਸ਼ੀਤਲ ਸਿੰਘ, ਪ੍ਰਧਾਨ ਕੁਲਵੰਤ ਸਿੰਘ ਚੌਧਰੀ, ਸੀਨੀਅਰ ਮੀਤ ਪ੍ਰਧਾਨ ਸੁਰੇਸ਼ ਗੋਇਲ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …