ਗੌਰਮਿੰਟ ਟੀਚਰ ਯੂਨੀਅਨ (ਜੀਟੀਯੂ) ਦੀ ਚੋਣ: ਸੁਰਜੀਤ ਸਿੰਘ ਮੁਹਾਲੀ ਨਿਰਵਿਰੋਧ ਪ੍ਰਧਾਨ ਦੀ ਚੋਣ ਜਿੱਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਗੌਰਮਿੰਟ ਟੀਚਰ ਯੂਨੀਅਨ ਪੰਜਾਬ (ਜੀਟੀਯੂ) ਦੀ ਜ਼ਿਲ੍ਹਾ ਮੁਹਾਲੀ ਇਕਾਈ ਦੀ ਅੱਜ ਚੋਣ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਲੈਕਚਰਾਰ ਗੁਰਬਖਸ਼ੀਸ਼ ਸਿੰਘ ਸਹੋੜਾ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਬਲਜੀਤ ਸਿੰਘ ਸਨੇਟਾ ਨੇ ਦੱਸਿਆ ਕਿ ਜੀਟੀਯੂ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਦੀ ਚੋਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਟਾ ਸਿੰਘ ਵਾਲਾ ਦੇ ਲੈਕਚਰਾਰ ਬਾਇਓ ਸੁਰਜੀਤ ਸਿੰਘ ਨੇ ਆਪਣੀ ਨਾਮਜ਼ਦਗੀ ਪੇਸ਼ ਕੀਤੀ। ਕਿਸੇ ਹੋਰ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਨਾ ਕਰਨ ਕਰਕੇ ਚੋਣ ਅਧਿਕਾਰੀਆਂ ਨੇ ਉਨ੍ਹਾਂ (ਲੈਕਚਰਾਰ ਸੁਰਜੀਤ ਸਿੰਘ) ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨਿਆ ਗਿਆ। ਇਸੇ ਤਰ੍ਹਾਂ ਮੁਹਾਲੀ ਜ਼ਿਲ੍ਹੇ ਦੇ ਅੱਠ ਬਲਾਕਾਂ ਦੇ ਪ੍ਰਧਾਨ ਵੀ ਨਿਰਵਿਰੋਧ ਚੁਣੇ ਗਏ।
ਜਿਨ੍ਹਾਂ ਵਿੱਚ ਬਲਾਕ ਖਰੜ-1 ਤੋਂ ਸੁਖਵਿੰਦਰ ਸਿੰਘ ਸੁੱਖੀ ਸੈਦਪੁਰ, ਖਰੜ-2 ਤੋਂ ਸੰਦੀਪ ਸਿੰਘ ਰਡਿਆਲਾ, ਖਰੜ-3 ਤੋਂ ਮਨਪ੍ਰੀਤ ਸਿੰਘ ਸਨੇਟਾ, ਕੁਰਾਲੀ ਬਲਾਕ ਤੋਂ ਅਮਰੀਕ ਸਿੰਘ ਝੰਡੇਮਾਜਰਾ, ਮਾਜਰੀ ਤੋਂ ਰਾਕੇਸ਼ ਕੁਮਾਰ ਹੁਸ਼ਿਆਰਪੁਰ, ਬਨੂੜ ਤੋਂ ਮਨਜੀਤ ਸਿੰਘ, ਡੇਰਾਬੱਸੀ-1 ਤੋਂ ਬਲਵਿੰਦਰ ਸਿੰਘ ਕੂੜਾਵਾਲਾ, ਡੇਰਾਬੱਸੀ-2 ਤੋਂ ਜਗਦੀਪ ਸਿੰਘ ਮੀਆਂਪੁਰ ਸ਼ਾਮਲ ਹਨ।
ਇਸ ਮੌਕੇ ਸੁਰਜੀਤ ਸਿੰਘ ਮੁਹਾਲੀ ਨੇ ਦੱਸਿਆ ਕਿ ਜਲਦੀ ਹੀ ਜ਼ਿਲ੍ਹਾ ਕਾਰਜਕਾਰਨੀ ਅਤੇ ਬਲਾਕਾਂ ਦੀ ਕਾਰਜਕਾਰਨੀ ਕਮੇਟੀਆਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਅਤੇ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਜੀਟੀਯੂ ਵੱਲੋਂ ਅਧਿਆਪਕਾਂ ਦੇ ਹੱਕਾਂ ਦੀ ਪੂਰਤੀ ਲਈ ਸਾਂਝਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸੁਖਵਿੰਦਰਜੀਤ ਸਿੰਘ ਗਿੱਲ ਸਾਬਕਾ ਜਨਰਲ ਸਕੱਤਰ ਜੀਟੀਯੂ ਮੁਹਾਲੀ, ਰਵਿੰਦਰ ਪੱਪੀ, ਬਲਜੀਤ ਸਿੰਘ ਬੱਲੋਮਾਜਰਾ, ਸ਼ਮਸ਼ੇਰ ਸਿੰਘ ਸੂਬਾ ਸੀਨੀਅਰ ਮੀਤ ਪ੍ਰਧਾਨ ਸਿੱਖਿਆ ਪ੍ਰੋਵਾਈਡਰ ਯੂਨੀਅਨ, ਗੁਰਪ੍ਰੀਤ ਸਿੰਘ ਬਾਠ, ਦਰਸ਼ਨ ਸਿੰਘ, ਹਰਿੰਦਰ ਸਿੰਘ, ਸਰਦੂਲ ਸਿੰਘ, ਬਲਰਾਜ ਸਿੰਘ, ਮਨਜਿੰਦਰਪਾਲ ਸਿੰਘ, ਕਮਲਦੀਪ ਸਿੰਘ ਪੜਛ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Campaign

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…