ਜੀਟੀਯੂ ਨੇ ਸਰਕਾਰੀ ਸਕੂਲਾਂ ਨੂੰ ਮੁਹੱਈਆ ਕਰਵਾਈਆਂ ਵਰਦੀਆਂ ’ਤੇ ਸਵਾਲ ਚੁੱਕੇ

ਨਬਜ਼-ਏ-ਪੰਜਾਬ, ਮੁਹਾਲੀ, 21 ਜੁਲਾਈ:
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜਨਰਲ ਸਕੱਤਰ ਐਨਡੀ ਤਿਵਾੜੀ, ਗੁਰਸੇਵਕ ਸਿੰਘ, ਪ੍ਰੈਸ ਸਕੱਤਰ ਕਮਲ ਕੁਮਾਰ ਨੇ ਮੰਗ ਕੀਤੀ ਕਿ ਮਦਰ ਸੈਲਫ਼-ਹੈਲਪ ਗਰੁੱਪ ਵੱਲੋਂ ਤਿਆਰ ਵਰਦੀਆਂ (ਡੀਸੀ ਰਾਹੀਂ ਭੇਜੀਆਂ ਵਰਦੀਆਂ) ਦੀ ਗੁਣਵੱਤਾ ਦੀ ਜਾਂਚ ਕੀਤੀ ਜਾਵੇ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਮਦਰ ਸੈਲਫ਼-ਹੈਲਪ ਗਰੁੱਪਾਂ ਰਾਹੀਂ ਮੁਹਾਲੀ ਦੇ ਕੁੱਝ ਸਕੂਲਾਂ ਵਿੱਚ ਵਰਦੀਆਂ ਮੁਹੱਈਆ ਕਰਵਾਈਆਂ ਗਈਆਂ ਹਨ, ਇਨ੍ਹਾਂ ਵਰਦੀਆਂ ਦੀ ਕੁਆਲਿਟੀ ਠੀਕ ਨਹੀਂ ਹੈ।
ਵਰਦੀਆਂ ਖਰੀਦਣ ਦੀ ਗਰਾਂਟ ਵੀ ਸਕੂਲ ਸਮੱਗਰਾ ਦੇ ਖਾਤਿਆਂ ਵਿੱਚ ਆਈ ਹੈ। ਸਕੂਲ ਮਨੈਜਮੈਂਟ ਕਮੇਟੀ ਦੇ ਰਾਹੀਂ ਇਹ ਗਰਾਂਟਾਂ ਖਰਚ ਕੀਤੀਆਂ ਜਾਣੀਆਂ ਹਨ। ਪਰ ਇਸ ਵਾਰ ਮੁਹਾਲੀ ਦੇ ਕੁਝ ਸਕੂਲਾਂ ਨੂੰ ਸਾਰੀਆਂ ਕੁੜੀਆਂ ਅਤੇ ਐਸ.ਸੀ ਮੁੰਡਿਆਂ ਦੀਆਂ ਵਰਦੀਆਂ ਮਦਰ ਹੈਲਪ ਸੈਲਫ ਗਰੁੱਪਾਂ ਰਾਹੀਂ ਖ਼ਰੀਦਣ ਦੇ ਹੁਕਮ ਹੋਏ ਹਨ, ਇਨ੍ਹਾਂ ਹੈਲਪ ਗਰੁੱਪਾਂ ਨੇ ਆਪ ਵਰਦੀਆਂ ਖਰੀਦ ਕੇ ਸੈਂਟਰ ਸਕੂਲਾਂ ਵਿੱਚ ਪਹੁੰਚਾ ਦਿੱਤੀਆਂ ਹਨ ਜਿੱਥੋਂ ਅਧਿਆਪਕਾਂ ਨੇ ਅੱਗੇ ਆਪਣੇ ਸਕੂਲਾਂ ਵਿੱਚ ਲਿਜਾ ਕੇ ਇਹ ਵਰਦੀਆਂ ਬੱਚਿਆਂ ਨੂੰ ਮੁਹੱਈਆ ਕਰਵਾਉਣੀਆਂ ਹਨ। ਇਨ੍ਹਾਂ ਵਰਦੀਆਂ ਦੇ ਰੰਗ ਸਕੂਲ ਦੀਆਂ ਪੁਰਾਣੀਆਂ ਵਰਦੀਆਂ ਦੇ ਰੰਗ ਨਾਲ ਮੇਲ ਨਹੀਂ ਖਾਂਦੇ, ਬੱਚੇ ਇੱਕ ਵਰਦੀ ਨੂੰ ਪੂਰਾ ਹਫਤਾ ਕਿਵੇਂ ਪਾਉਣਗੇ?
ਇਸ ਕਰਕੇ ਜਥੇਬੰਦੀ ਮੰਗ ਕਰਦੀ ਹੈ ਕਿ ਜਿੱਥੇ ਵਰਦੀਆਂ ਦੀ ਗੁਣਵਤਾ ਦੀ ਜਾਂਚ ਕੀਤੀ ਜਾਵੇ, ਉੱਥੇ ਉਹ ਵਰਦੀਆਂ ਦਿੱਤੀਆਂ ਜਾਣ ਜੋ ਵਰਦੀਆਂ ਬੱਚਿਆਂ ਕੋਲ ਪੁਰਾਣੀਆਂ ਮੌਜੂਦ ਹਨ ਤਾਂ ਜੋ ਦੋ ਵਰਦੀਆਂ ਬੱਚਿਆਂ ਕੋਲ ਹੋ ਸਕਣ ਅਤੇ ਉਹ ਪੂਰੇ ਹਫਤੇ ਵਿੱਚ ਵਾਰੀ ਵਾਰੀ ਇਹ ਦੋਨੋਂ ਵਰਦੀਆਂ ਪਾ ਸਕਣ। ਇਹਨਾਂ ਵਰਦੀਆਂ ਦੇ ਸਾਈਜ ਜੋ ਵਰਦੀਆਂ ਉੱਪਰ ਲਿਖੇ ਹਨ, ਉਸ ਤੋਂ ਛੋਟੇ ਹਨ। ਅਤੇ ਅੰਦਰ ਵਾਧੂ ਕੱਪੜਾ ਵੀ ਉਪਲਬਧ ਨਹੀਂ ਹੈ ਜਿਸ ਨਾਲ ਇਨ੍ਹਾਂ ਵਰਦੀਆਂ ਨੂੰ ਖੋਲ੍ਹ ਕੇ ਖੁੱਲ੍ਹਾ ਕੀਤਾ ਜਾ ਸਕੇ। ਇਨ੍ਹਾਂ ਵਰਦੀਆਂ ਵਿੱਚ ਉਪਲਬਧ ਸਮਾਨ ਦੀ ਗਿਣਤੀ ਵੀ ਛੇ ਹੈ, ਜਦੋਂਕਿ ਸਕੂਲ ਜਦੋਂ ਆਪਣੀ ਮਰਜ਼ੀ ਨਾਲ ਵਰਦੀਆਂ ਖਰੀਦਦੇ ਹਨ ਤਾਂ ਇਹ ਸਮਾਨ ਦੀ ਗਿਣਤੀ ਟਾਈ ਬੈਲਟ ਸਮੇਤ ਵੱਧ ਗਿਣਤੀ ਵਿੱਚ ਖਰੀਦਦੇ ਹਨ। ਅਧਿਆਪਕ ਸੈਂਟਰ ਸਕੂਲਾਂ ਤੋਂ ਵਰਦੀਆਂ ਆਪਣੇ ਸਾਧਨਾਂ ਰਾਹੀਂ ਆਪਣੇ ਸਕੂਲ ਲਿਆਉਂਦੇ ਹਨ ਅਤੇ ਫੇਰ ਵਿਦਿਆਰਥੀਆਂ ਨੂੰ ਵੰਡਣ ਸਮੇਂ ਪੂਰੇ ਮਾਪ ਦੀ ਵਰਦੀ ਲਈ ਖੱਜਲ-ਖ਼ੁਆਰ ਹੋਈ ਜਾਂਦੇ ਹਨ ਜਦੋਂ ਕਿ ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀਂ ਖਰੀਦੀ ਵਰਦੀ ਦੀ ਗੁਣਵਤਾ ਵੀ ਵਧੀਆ ਹੁੰਦੀ ਸੀ ਅਤੇ ਦੁਕਾਨਦਾਰ ਆਪ ਬੱਚਿਆਂ ਦਾ ਮਾਪ ਲੈਕੇ ਸਕੂਲ ਵੱਲੋਂ ਮੰਗੇ ਰੰਗ ਅਤੇ ਮਾਪ ਅਨੁਸਾਰ ਵਰਦੀਆਂ ਉਪਲਬਧ ਕਰਵਾਉਂਦੇ ਹਨ ਅਤੇ ਵਰਦੀ ਦੇ ਸਮਾਨ ਵਿੱਚ ਪ੍ਰਮੁੱਖ ਸਮਾਨ ਦੇ ਨਾਲ ਨਾਲ ਟਾਈ ਬੈਲਟ ਆਈ ਕਾਰਡ ਵਰਗਾ ਸਮਾਨ ਵੀ ਖਰੀਦ ਲੈਂਦੇ ਸਨ।
ਜਥੇਬੰਦੀ ਮੰਗ ਕਰਦੀ ਹੈ ਕਿ ਜੇਕਰ ਸਿੱਖਿਆ ਵਿਭਾਗ ਮਦਰ ਸੈਲਫ ਗਰੁੱਪ ਰਾਹੀਂ ਵਰਦੀ ਉਪਲਬਧ ਕਰਵਾਉਣਾ ਚਾਹੁੰਦਾ ਹੈ ਤਾ ਉਹ ਗਰਾਂਟਾਂ ਸਮੱਗਰਾ ਰਾਹੀਂ ਸਕੂਲਾਂ ਦੇ ਖਾਤਿਆਂ ਵਿੱਚ ਦੇਣ ਦੀ ਬਜਾਏ ਸਿੱਧਾ ਆਪ ਸੀ ਇਹ ਗਰਾਂਟਾਂ ਸੈਲਫ਼-ਹੈਲਪ ਗਰੁੱਪ ਨੂੰ ਜਾਰੀ ਕਰੇ। ਮੀਟਿੰਗ ਵਿੱਚ ਉਪਰੋਤਕ ਆਗੂਆਂ ਤੋਂ ਬਿਨਾਂ ਰਣਜੀਤ ਸਿੰਘ ਰਬਾਬੀ, ਗੁਰਸ਼ਰਨ ਸਿੰਘ ,ਗੁਰਮੀਤ ਸਿੰਘ ਖ਼ਾਲਸਾ ,ਧਰਮਿੰਦਰ ਠਾਕਰੇ,ਅਵਨੀਸ ਕਲਿਆਣ, ਗੁਰੇਕ ਸਿੰਘ, ਗੁਰਨਾਮ ਸਿੰਘ ਆਦਿ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

J&K 33kg Heroin Recovery Case: Punjab Police arrested army deserter, seizes 12.5 kg heroin

J&K 33kg Heroin Recovery Case: Punjab Police arrested army deserter, seizes 12.5 kg h…