Share on Facebook Share on Twitter Share on Google+ Share on Pinterest Share on Linkedin ਪਿੰਡ ਰਾਏਪੁਰ ਗੁਆਚੀਆਂ ਪੈੜਾ ਦੀ ਭਾਲ ਸਮਾਰੋਹ ਯਾਦਗਾਰੀ ਹੋ ਨਿੱਬੜਿਆ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ: ਹੱਸਦਾ ਖੇਡਦਾ ਪੰਜਾਬ ਵੈਲਫੇੇਅਰ ਸੋਸਾਇਟੀ ਵੱਲੋਂ ਇੱਥੋਂ ਦੇ ਨਜ਼ਦੀਕੀ ਪਿੰਡ ਰਾਏਪੁਰ ਵਿੱਚ ਆਪਣਾ ਪਲੇਠਾ ਸਭਿਆਚਾਰਕ (ਸਮਾਜਿਕ) ਪ੍ਰੋਗਰਾਮ ‘ਗੁਆਚੀਆਂ ਪੈੜਾ ਦੀ ਭਾਲ’ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਮੰਤਵ ਪੰਜਾਬ ਦੇ ਨੌਜਵਾਨਾਂ ਨੂੰ, ਟੈਲੀਵਿਜਨ ਅਤੇ ਇੰਟਰਨੈਟ ਦੇ ਜਰੀਏ ਪਰੋਸੇ ਜਾ ਰਹੇ ਅਸੱਭਿਅਕ ਗੀਤ ਸੰਗੀਤ ਅਤੇ ਵੀਡੀਓਜ਼ ਕਾਰਨ ਉਹਨਾਂ ਵਿੱਚ ਹਿੰਸਾ, ਲੱਚਰਤਾ ਅਤੇ ਤੜਕ-ਭੜਕ ਵਾਲੀ ਜ਼ਿੰਦਗੀ ਜੀਣ ਦੀ ਚਾਹਤ ਦੇ ਪ੍ਰਚਲਣ ਨੂੰ ਰੋਕਣ ਦੀ ਇਕ ਕੋਸ਼ਿਸ਼ ਹੈ। ਪ੍ਰੋਗਰਾਮ ਗੁਆਚੀਆਂ ਪੈੜਾ ਦੀ ਭਾਲ ਅਧੀਨ ਸੁਸਾਇਟੀ ਵੱਲੋਂ ਸ੍ਰੀ ਦੀਪ ਸਿੱਧੂ (ਪੀਟੀਸੀ ਐਵਾਰਡੀ), ਗੁਰਬਲ ਸਰੋਆ, ਉੱਕਾਰ ਧਮਾਣਾਂ ਅਤੇ ਨਵੇਂ ਉੱਭਰਦੇ ਕਲਾਕਾਰਾਂ ਨੇ ਆਪਣੇ ਗੀਤ ਪੇਸ਼ ਕੀਤੇ। ਕਲਾਕਾਰਾਂ ਵੱਲੋਂ ਇਸ ਪ੍ਰੋਗਰਾਮ ਵਿੱਚ ਗਾਏ ਗੀਤ, ਸੁਸਾਈਟੀ ਵੱਲੋਂ ਨਿਰਧਾਰਿਤ ਥੀਮ ਅਨੁਸਾਰ ਉਚੇਚੇ ਤੌਰ ਉੱਤੇ ਲਿਖੇ ਗਏ ਸਨ। ਇਹਨਾਂ ਗੀਤਾਂ ਰਾਹੀਂ, ਗਾਇਕਾਂ ਵੱਲੋਂ ਸਾਫ਼ ਸੁਥਰੀ ਗਾਈਕੀ ਦੇ ਜੌਹਰ ਦਿਖਾਉਂਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ, ਝੂਠੀ ਸੋਹਰਤ, ਹਿੰਸਾ ਨੂੰ ਤਿਆਗਣ ਦੀ ਨਸੀਹਤ ਦਿੰਦੇ ਹੋਏ ਖੇਡਾ ਨਾਲ ਜੁੜਨ ਅਤੇ ਸਮਾਜਕ ਕਦਰਾਂ ਕੀਮਤਾਂ ਨੂੰ ਅਪਨਾਉਣ ਦਾ ਸੰਦੇਸ ਦਿੱਤਾ ਗਿਆ। ਸਾਫ ਸੁਥਰੀ ਗਾਈਕੀ ਉਪਰੰਤ ਇਸੇ ਥੀਮ ਅਧੀਨ ਨਾਟਕ: ‘ਮੈ ਵੀ ਤੁਰਾਂਗਾ’ ਖੇਡਿਆ ਗਿਆ। ਇਹ ਨਾਟਕ ਵੀ ਨਸ਼ਿਆਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਉਭਾਰਦਾ ਹੋਇਆ, ਦਰਸ਼ਕਾਂ ਦੀ ਵਾਹ ਵਾਹ ਖੱਟ ਗਿਆ। ਪੰਡਾਲ ਵਿੱਚ ਬੈਠੇ ਦਰਸ਼ਕਾਂ ਨੇ ਇਸ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ ਅਤੇ ਉਹਨਾਂ ਵੱਲੋਂ ਪੱਤਰਕਾਰਾਂ ਨਾਲ ਆਪਣੇ-ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਆਪਣੇ ਦਿਲ ਦੀਆਂ ਗੱਲਾ ਸਾਂਝੀਆਂ ਕੀਤੀਆਂ ਗਈਆਂ ਅਤੇ ਹੱਸਦਾ ਖੇਡਦਾ ਪੰਜਾਬ ਵੈਲਫੇਅਰ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਨੌਜਵਾਨਾਂ ਵੱਲੋੱ ਵੀ ਇਸ ਪ੍ਰਗਰਾਮ ਲਈ ਲਏ ਗਏ ਦਿਲ ਟੁੰਬਵੇ ਵਿਸੇ ਉੱਤੇ ਕੀਤੀ ਪੇਸਕਸ ਸਬੰਧੀ ਆਪਣੀ ਖੁੱਸੀ ਦਾ ਪ੍ਰਗਟਾਵਾ ਕਰਦੇ ਹੋਏ ਅਜਿਹੇ ਪ੍ਰਗਰਾਮ ਨਿਰੰਤਰ ਤੌਰ ਉੱਤੇ ਕਰਨ ਦੀ ਅਪੀਲ ਕੀਤੀ ਗਈ। ਇਸ ਸੁਸਾਈਟੀ ਦੀ ਖਾਸ ਗੱਲ ਇਹ ਸੀ ਕਿ ਇਸ ਸੁਸਾਇਟੀ ਦੇ ਜ਼ਿਆਦਾ ਮੈਂਬਰ ਸਰਕਾਰੀ ਮੁਲਾਜਮ ਹਨ ਜੋ ਕਿ ਇਕ ਚੰਗਾ ਕਦਮ ਹੈ ਜਿਸ ਨਾਲ ਸਮਾਜ ਵਿਚ ਉਸਾਰੂ ਸੋਚ ਪੈਦਾ ਕਰਦੇ ਹੋਏ, ਲੋਕਾਂ ਵਿਚ ਸਰਕਾਰੀ ਮੁਲਾਜਮਾ ਪ੍ਰਤੀ ਪੈਦਾ ਹੋਈ ਨੈਗਟਿਵ ਸੋਚ ਨੂੰ ਖਤਮ ਕਰਨ ਦਾ ਇਹ ਇਕ ਚੰਗਾ ਉਪਰਾਲਾ ਹੈ। ਪ੍ਰੋਗਰਾਮ ਦੌਰਾਨ ਹੱਸਦਾ ਖੇਡਦਾ ਪੰਜਾਬ ਵੈਫਲੇਅਰ ਸੋਸਾਇਟੀ ਦੇ ਪ੍ਰਧਾਨ, ਸ੍ਰੀ ਸੁਖਚੈਨ ਸਿੰਘ ਖਹਿਰਾ ਨੇ ਆਪਣੇ ਸੁਆਗਤੀ ਭਾਸ਼ਣ ਦੌਰਾਨ ਜਿਥੇ ਆਪਣੇ ਮੁੱਖ ਮਹਿਮਾਨ ਬਲਬੀਰ ਸਿੰਘ ਸਿੱਧੂ, ਐਮ.ਐਲ.ਏ, ਹਲਕਾ ਮੁਹਾਲੀ ਜੀ ਦਾ ਅਤੇ ਹੋਰ ਪੁੱਜੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ, ਉਥੇ ਹੀ ਉਹਨਾਂ ਵੱਲੋਂ ਇਸ ਸੁਸਾਇਟੀ ਦੀ ਉਚਾਰੂ ਸੋਚ ਅਤੇ ਟੀਚਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਜੋਰਦਾਰ ਤਰੀਕੇ ਨਾਲ ਨੌਜਵਾਨਾਂ ਵਿਚ ਜੋਸ ਭਰਦੇ ਹੋਏ ਉਹਨਾਂ ਨੂੰ ਖੇਡ ਦੇ ਮੈਦਾਨ ਵਿੱਚ ਆਪਣਾ ਜੋਸ ਅਤੇ ਆਪਣਾ ਜੋਰ ਦਿਖਾਉਣ ਦੀ ਅਪੀਲ ਕਰਦੇ ਹੋਏ, ਪੰਜਾਬ ਵਿਚ ਖੇਡ ਕ੍ਰਾਂਤੀ ਲਿਆਉਣ ਦੀ ਗੱਲ ਆਖੀ। ਉਹਨਾਂ ਇਸ ਕਾਰਜ ਲਈ ਬਲਬੀਰ ਸਿੰਘ ਸਿੱਧੂ ਅਤੇ ਇਲਾਕਾ ਨਿਵਾਸੀਆਂ ਨੂੰ ਪੂਰਨ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ। ਮੁੱਖ ਮਹਿਮਾਨ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਆਪਣੀ ਖੁਸੀ ਦਾ ਇਜਹਾਰ ਕਰਦੇ ਹੋਏ ਸੁਸਾਇਟੀ ਦੇ ਮੈਂਬਰਾਂ ਵੱਲੋਂ ਕੀਤੀ ਮਿਹਨਤ ਅਤੇ ਨੌਜਵਾਨਾਂ ਵੱਲੋਂ ਅਖਤਿਆਰ ਕੀਤੇ ਜਾ ਰਹੇ ਤੌਰ ਤਰੀਕਿਆਂ ਦੇ ਥੀਮ ਉੱਤੇ ਕੀਤੀ ਕਟਾਸ ਤੇ ਨੌਜਵਾਨਾਂ ਨੂੰ ਖੇਡਣ ਲਈ ਪ੍ਰੇਰਿਤ ਕਰਨ ਦੇ ਇਸ ਉਪਰਾਲੇ ਦੀ ਭਰਪੂਰ ਸਲਾਘਾ ਕੀਤੀ ਅਤੇ ਇਸ ਸੰਸਥਾ ਨੂੰ ਆਪਣੇ ਟੀਚੇ ਦੀ ਪ੍ਰਾਪਤੀ ਲਈ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਦੇ ਓਐਸਡੀ ਗੁਰਿੰਦਰ ਸਿੰਘ ਸੋਢੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ, ਸੀਨੀਅਰ ਯੂਥ ਆਗੂ ਅਮਰਜੀਤ ਸਿੰਘ ਸਿੱਧੂ ਉਰਫ਼ ਜੀਤੀ ਸਿੱਧੂ, ਜਗਦੀਸ ਜੌਹਲ, ਡੀਟੀਓ, ਮੁਹਾਲੀ, ਸ੍ਰੀ ਪਰਮਜੀਤ ਸਿੰਘ, ਡੀਟੀਓ ਫਤਿਹਗੜ੍ਹ ਸਾਹਿਬ, ਸ੍ਰੀ ਅਰੋੜਾ ਡੀਟੀਓ, ਰੋਪੜ ਅਤੇ ਪਿੰਡ ਰਾਏਪੁਰ, ਦਾਊ, ਬੜਮਾਜਰਾ, ਜੁਝਾਰ ਨਗਰ ਅਤੇ ਬਹਿਲੋਲਪੁਰ ਦੀਆਂ ਪੰਚਾਇਤਾਂ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ। ਪ੍ਰੋਗਰਾਮ ਨੂੰ ਸਫਲ ਕਰਨ ਲਈ ਸੁਸਾਇਟੀ ਦੇ ਅਹੁਦੇਦਾਰਾਂ ਵਿੱਚ ਪੂਰਾ ਜੋਸ ਦਿਖਾਈ ਦਿੱਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ