Share on Facebook Share on Twitter Share on Google+ Share on Pinterest Share on Linkedin ਸੀਜੀਸੀ ਲਾਂਡਰਾਂ ਵਿੱਚ ਆਸਟੇ੍ਰਲੀਆ ਦੀ ਕਰਟਿਨ ਯੂਨੀਵਰਸਿਟੀ ਦੇ ਡੈਲੀਗੇਟਾਂ ਵੱਲੋਂ ਗੈਸਟ ਲੈਕਚਰ ਕਰਟਿਨ ਯੂਨੀਵਰਸਿਟੀ ਨੇ ਸੀਜੀਸੀ ਦੇ ਵਿਦਿਆਰਥੀਆਂ ਲਈ ਬਿਜ਼ਨਸ ਆਈਡੀਆ ਮੁਕਾਬਲੇ ਦੀ ਪੇਸ਼ਕਸ਼ ਬਰੈਸਟ ਕੈਂਸਰ ਡਿਟੈਕਸ਼ਨ ਡਿਵਾਈਸ ਦਾ ਵਿਚਾਰ ਪੇਸ਼ ਕਰਨ ਵਾਲੇ ਵਿਦਿਆਰਥੀ ਜੇਤੂ ਐਲਾਨੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਸਤੰਬਰ: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਵਿਭਾਗ ਵੱਲੋਂ ਇੱਕ ਕੌਮਾਂਤਰੀ ਪੱਧਰ ਦੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸਹਿਯੋਗੀ ਯੂਨੀਵਰਸਿਟੀ ਕਰਟਿਨ ਬਿਜਨਸ ਸਕੂਲ, ਕਰਟਿਨ ਯੂਨੀਵਰਸਿਟੀ ਆਸਟ੍ਰੇਲੀਆ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਕਰਟਿਨ ਯੂਨੀਵਰਸਿਟੀ ਆਸਟ੍ਰੇਲੀਆ ਦੀ ਇਕ ਪਬਲਿਕ ਰਿਸਰਚ ਯੂਨੀਵਰਸਿਟੀ ਹੈ। ਇੱਥੋਂ ਦੇ ਵਫ਼ਦਾਂ ਨੇ ਸਮਾਗਮ ਦੌਰਾਨ ਮੌਜੂਦ ਵਿਦਿਆਰਥੀਆਂ ਨਾਲ ‘ਸੋਸ਼ਲ ਮੀਡੀਆ ਅਤੇ ਆਰਟੀਫੀਸ਼ਅਲ ਇੰਟੈਲੀਜੈਂਸ ਦਾ ਬੱਚਿਆਂ ਦੇ ਕਰੀਅਰ ’ਤੇ ਪੈਂਦੇ ਪ੍ਰਭਾਵ ਵਿਸ਼ੇ ਸਬੰਧੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕਰਟਿਨ ਯੂਨੀਵਰਸਿਟੀ ਨੇ ਸੀਜੀਸੀ ਦੇ ਵਿਦਿਆਰਥੀਆਂ ਲਈ ਇਕ ਬਿਜ਼ਨਸ ਵਿਚਾਰ ਮੁਕਾਬਲੇ ਦੀ ਪੇਸ਼ਕਸ਼ ਰੱਖੀ। ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ’ਚੋਂ ਐਮਬੀਏ ਵਿਭਾਗ ਦੇ ਗਿਰੀਸ਼ ਗੁਪਤਾ ਅਤੇ ਹਿਮਾਂਸ਼ੀ ਅਪਲਾਨੀ ਦੀ ਵਿਲੱਖਣ ਬਿਜ਼ਨਸ ਵਿਚਾਰ ਵਾਲੀ ਤਿੰਨ ਮਿੰਟ ਦੀ ਵੀਡੀਓ ਪਿਚ ਨੇ ਮਹਿਮਾਨਾਂ ਦਾ ਮਨ ਮੋਹ ਲਿਆ। ਜੇਤੂ ਵਿਦਿਆਰਥੀਆਂ ਲਈ ਕਰਟਿਨ ਯੂਨੀਵਰਸਿਟੀ ਵੱਲੋਂ ਇਨਾਮ ਵੰਡ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮੁਕਾਬਲੇ ਦਾ ਹਿੱਸਾ ਬਣਨ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟਾਂ ਅਤੇ 300 ਆਸਟ੍ਰੇਲੀਅਨ ਡਾਲਰ ਦੇ ਨਕਦ ਪੁਰਸਕਾਰ ਨਾਲ ਨਿਵਾਜਿਆ ਗਿਆ। ਪ੍ਰੋਗਰਾਮ ਦੌਰਾਨ ਕਰਟਿਨ ਯੂਨੀਵਰਸਿਟੀ ਦੇ ਸਕੂਲ ਪ੍ਰਬੰਧਨ ਦੀ ਪ੍ਰਧਾਨ ਪ੍ਰੋਫੈਸਰ ਜੂਲੀਆ ਰਿਚਾਰਡਸਨ ਨੇ ਮੌਜੂਦ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਨੇ ਸਾਰੇ ਉਦਯੋਗਾਂ ਦੇ ਕੰਮਾਂ ਵਿੱਚ ਵੱਡੀ ਤਬਦੀਲੀ ਲਿਆਂਦੀ ਹੈ ਕਿਉਂਕਿ 96 ਫੀਸਦੀ ਮੁਲਾਜ਼ਮ ਅਜੋਕੇ ਸਮੇਂ ਵਿੱਚ ਸੋਸ਼ਲ ਮੀਡੀਆ ਤੇ ਨਿਰਭਰ ਕਰਦੇ ਹਨ ਅਤੇ ਉਹ ਆਪਣੇ ਭਵਿੱਖ ਵਿਚਲੇ ਨੌਕਰੀ ਬਿਨੈਕਾਰਾਂ ਦੇ ਪ੍ਰੋਫਾਈਲ ਦੀ ਜਾਂਚ ਕਰਦੇ ਹਨ ਜਿਸ ਨੂੰ ਸੋਸ਼ਲ ਸਲੇਥਿੰਗ ਦਾ ਨਾਮ ਦਿੱਤਾ ਜਾਂਦਾ ਹੈ। ਜੂਲੀਆ ਨੇ ਵਿਦਿਆਰਥੀਆਂ ਨੂੰ ਲਕਿੰਡਇਨ ਤੇ ਆਪਣਾ ਪ੍ਰੋਫਾਈਲ ਬਣਾਉਣ ਅਤੇ ਨੈਟਵਰਕ ਵਧਾ ਕੇ ਆਪਣੇ ਕਰੀਅਰ ਦੀ ਜ਼ਿੰਮੇਵਾਰੀ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦੱਸਿਆ ਕਿ ਲਕਿੰਡਇਨ ਤੇ ਦੁਨੀਆ ਦੇ 12.5 ਫੀਸਦੀ ਉੱਚ ਪ੍ਰਬੰਧਕ ਇਸ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਆਉਣ ਨਾਲ ਅਜੋਕੇ ਸਮੇਂ ਵਿੱਚ ਈ ਕਮਰਸ ਸਭ ਤੋਂ ਵਧੀਆ ਕਰੀਅਰ ਮੌਕਾ ਬਣ ਗਿਆ ਹੈ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਸਹਿਯੋਗੀ ਸਲਾਹਕਾਰ ਮਾਈਕਲ ਸਿਮ ਨੇ ਐਮਬੀਏ, ਬੀਕਾਮ ਅਤੇ ਬੀਬੀਏ ਦੇ ਵਿਦਿਆਰਥੀਆਂ ਨੂੰ ਕਰੈਡਿਟ ਟਰਾਂਸਫਰ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ। ਜਿਸ ਵਿੱਚ ਵਿਦਿਆਰਥੀ ਆਪਣੀ ਡਿਗਰੀ ਦਾ ਇਕ ਹਿੱਸਾ ਸੀਜੀਸੀ ਲਾਂਡਰਾਂ ਅਤੇ ਦੂਜਾ ਹਿੱਸਾ ਕਰਟਿਨ ਬਿਜ਼ਨਸ ਸਕੂਲ ਵਿੱਚ ਪੂਰਾ ਕਰਨਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ