nabaz-e-punjab.com

ਗੁਜਰਾਤ ਪੈਟਰਨ ਲਾਗੂ ਕੀਤੀਆਂ ਜਾਣ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ: ਤੇਜਪਾਲ ਸਿੰਘ

ਸਿੱਖਿਆ ਬੋਰਡ 10ਵੀਂ ਤੇ ਬਾਰਵੀਂ ਦੇ ਨਤੀਜੇ ਨੂੰ ਸੀਬੀਐਸਈ ਦੀ ਤਰਜ ’ਤੇ ਮੁੜ ਘੋਸ਼ਿਤ ਕਰੇ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੇਂਦਰੀ ਨੀਤੀ ਅਨੁਸਾਰ 10ਵੀਂ ਸ਼੍ਰੇਣੀ ਵਿੱਚ ਅਤੇ ਬਾਰਵੀਂ ‘ਸ੍ਰੇਣੀ ਦੇ ਨਤੀਜੇ ਬਿਨਾ ਮਾਈਡਰੇਸ਼ਨ ਤੋਂ ਘੋਸ਼ਿਤ ਕੀਤੇ ਗਏ ਹਨ ਜਿਸ ਅਨੁਸਾਰ 10ਵੀਂ ਸ਼੍ਰੇਣੀ ’ਚ 140436 12ਵਂੀ ਸ੍ਰੇਣੀ ’ਚ 114494 ਵਿਦਿਆਰਥੀਆਂ ਦੀ ਕੰਪਾਰਟਮੈਂਟ ਜਾਂ ਫੇਲ ਹੋਏ ਹਨ। ਮਾਣਯੋਗ ਹਾਈ ਕੋਰਟ ਦੇ ਫੈਸਲੇ ਅਨੂਸਾਰ ਕੇਂਦਰ ਵੱਲੋਂ ਸੀਬੀਐਸਈ ਅਤੇ ਆਈੋਸੀਸੀ ਨੂੰ ਨਤੀਜਾ ਮਾਈਡੇਰਸ਼ਨ ਨਾਲ ਘੋਸ਼ਿਤ ਕਰਨ ਦੀ ਆਗਿਆ ਦਿਤੀ ਗਈ ਹੈ ਜਿਸ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਨਾਲ ਧੋਖਾ ਕੀਤਾ ਗਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਮੋਹਾਲੀ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਪ੍ਰਾਈਵੇਟ ਸਕੂਲਜ਼ ਆਰਗੇਨਾਈਜ਼ੇਸ਼ਨ ਦੇ ਸਕੱਤਰ ਜਨਰਲ ਤੇਜਪਾਲ ਸਿੰਘ ਨੇ ਕੀਤਾ।
ਉਨ੍ਹਾਂ ਕਿਹਾ ਇਸ ਫੈਸਲੇ ਨਾਲ ਦਰਜਨ ਦੇ ਕਰੀਬ ਬੱਚੇ ਖੁਦਕਸ਼ੀਆਂ ਕਰ ਗਏ ਹਨ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸੀਬੀਐਸਈ ਦੇ ਸਕੂਲਾਂ ਵਿੱਚ ਦਾਖਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਧੋਖੇ ਵਿਰੁਧ ਮਾਣਯੋਗ ਕੋਰਟ ਦਾ ਦਰਵਾਜਾ ਵੀ ਖੜਕਾਉਣਗੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਸਮੂਹ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਤੈਅ ਕਰਨ ਲਈ ਗੁਜਰਾਤ ਸਟੇਟ ਪੈਟਰਨ ਲਾਗੂ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਐਸੋਸੀਏਟਿਡ ਸਕੂਲ ਤੇ ਹਰ ਸਾਲ ਮਾਨਤਾ ਖਤਮ ਹੋਣ ਦੀ ਤਲਵਾਰ ਲਟਕ ਜਾਂਦੀ ਹੈ ਇਸ ਲਈ ਐਸੋਸੀਏਟਿਡ ਸਕੂਲਾਂ ਦੀ ਹੋਂਦ ਸਥਾਈ ਅਤੇ ਪੱਕੀ ਕੀਤੀ ਜਾਵੇ। ਐਸੋਸੀਏਟਿਡ ਸਕੂਲਾਂ ਐਸੋਸੀਏਸਨ ਦਾ ਸਰਟੀਫਿਕੇਟ ਜਾਰੀ ਕੀਤਾ ਜਾਵੇ, ਅੱਠਵੀਂ ਤਕ ਐਡੀਲੀਏਟਿਡ ਸਕੂਲਾਂ ਨੂੰ ਬਿਨਾਂ ਸਰਤਾਂ ਤੋਂ 10ਵੀਂ ਅਤੇ 12ਵੀਂ ਤੱਕ ਦੀ ਐਫਲੀਏਸ਼ਨ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਇਨ੍ਹਾਂ ਸਕੂਲਾਂ ਲਈ ਸੁਖਾਲੇ ਕਾਨੂੰਨ ਬਣਾਏ। ਉਨ੍ਹਾਂ ਦੱਸਿਆ ਕਿ ਸਿੱਖਿਆ ਬੋਰਡ ਹਰ ਸਾਲ ਫੀਸਾਂ ਅਤੇ ਜੁਰਮਾਨੇ ਵਿੱਚ ਮੋਟਾ ਵਾਧਾ ਕਰ ਦਿੰਦਾ ਹੈ ਜਿਸ ਨੂੰ ਵਾਪਸ ਲਿਆ ਜਾਵੇ ਅਤੇ ਦਾਖਲਾ ਫੀਸਾਂ ਘੱਟ ਕੀਤੀਆਂ ਜਾਣ। ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਦੀ ਸਰਕਾਰ 5ਵੀਂ ‘ਤੇ ਅੱਠਵੀਂ ਸ੍ਰੇਣੀ ਦੀ ਪ੍ਰੀਖਿਆ ਲਵੇ।
ਸਿੱਖਿਆ ਬੋਰਡ ਐਫੀਲੀਏੇਸ਼ਨ ਦੇ ਨਿਯਮਾਂ ਦੀਆਂ ਸਰਤਾਂ ਨਰਮ ਕਰਕੇ ਜਮੀਨ ਦੀ ਸਰਤ ਘੱਟ ਕੀਤੀ ਜਾਵੋੇ ਅਤੇ ਸਕੂਲ ਦੇ ਪ੍ਰਿਸੀਪਲ ਦਾ ਤਜਰਬਾ ਪੰਜ ਸਾਲ ਕੀਤਾ ਜਾਵੇ ਤਜਰਬੇ ਤੇ ਐਫੀਲੀਏਟਿਡ ਸਕੂਲਾਂ ਦੀ ਸਰਤ ਹਟਾਈ ਜਾਵੇ। ਸਕੂਲਾਂ ਨੂੰ ਬਿਜਲੀ ਪਾਣੀ ਘਰੇਲੂ ਦਰਾਂ ਤੇ ਦਿਤੀ ਜਾਵੇ। ਪੰਜਾਬ ਰਾਜ ਦੇ ਸਮੂਹ ਪ੍ਰਾਈਵੇਟ ਸਕੂਲ ਦੀਆਂ ਫੀਸਾਂ ਗੁਜਰਾਤ ਪੈਟਰਨ ਅਨੁਸਾਰ ਤੈਅ ਕੀਤੀਆਂ ਜਾਣ, ਉਨ੍ਹਾਂ ਮੰਗ ਕੀਤੀ ਕਿ ਐਸੋਸੀਏਟਿਡ ਸਕੂਲ ਤੇ ਹਰ ਸਾਲ ਮਾਨਤਾ ਖਤਮ ਹੋਣ ਦੀ ਤਲਵਾਰ ਲਟਕ ਜਾਂਦੀ ਹੈ ਇਸ ਲਈ ਐਸੋਸੀਏਟਿਡ ਸਕੂਲਾਂ ਦੀ ਹੋਂਦ ਸਥਾਈ ਅਤੇ ਪੱਕੀ ਕੀਤੀ ਜਾਵੇ। ਸਕੂਲਾਂ ਲਈ ਪਰਫਾਰਮਾਂ ਸਤੰਬਰ ਦੇ ਮਹੀਨੇ ’ਚ ਪਾਇਆ ਜਾਵੇ। ਸਕੂਲਾਂ ਦੀਆਂ ਬੱਸਾਂ ਤੇ ਰੋਡ ਟੈਕਸ ਤੇ ਸਪੈਸ਼ਲ ਰੋਡ ਟੈਕਸ ਮੁਆਫ ਕੀਤਾ ਜਾਵੇ। ਇਸ ਮੌਕੇ ਹਰਬੰਸ ਸਿੰਘ ਬਾਦਸ਼ਾਪੁਰ, ਦੇਵ ਰਾਜ ਪਹੂਜਾ, ਪ੍ਰੇਮ ਮਲਹੋਤਰਾ, ਹਰਮਿੰਦਰ ਸਿੰਘ ਗੁਰਾਇਆ, ਕਰਨੈਲ ਸਿੰਘ ਜਲੰਧਰ, ਜਸਵੰਤ ਸਿੰਘ ਰਾਜਪੁਰਾ, ਬਲਜੀਤ ਸਿੰਘ ਰੰਧਾਵਾ, ਮੈਡਮ ਨਗਿੰਦਰ ਕੌਰ ਸਹੋਤਾ, ਸਤੌਖ ਸਿੰਘ ਮਾਨਸਾ, ਡਾ ਜਸਵਿੰਦਰ ਸਿੰਘ, ਪ੍ਰੇਮ ਪਾਲ ਮਲਹੋਤਰਾ, ਪ੍ਰੋ.ਉਮਾ ਕਾਂਤ, ਅਤੇ ਹਰਮਿੰਦਰ ਸਿੰਘ ਗੁਰਾਇਆ ਸਾਮਲ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…