nabaz-e-punjab.com

ਆਈ.ਕੇ. ਗੁਜਰਾਲ ਪੀਟੀਯੂ ਮੁਹਾਲੀ ਤੇ ਖੂਨੀਮਾਜਰਾ ਕੈਂਪਸ ਵਿੱਚ ਬੀ.ਟੈੱਕ ਕੰਪਿਊਟਰ ਸਾਇੰਸ ਲਈ ਦਾਖ਼ਲੇ ਸ਼ੁਰੂ

ਮੁਹਾਲੀ ਤੇ ਖੂਨੀਮਾਜਰਾ ਕੈਂਪਸ ਟਰਾਈਸਿਟੀ ਦੀਆਂ ਉਦਯੋਗਿਕ ਲੋੜਾਂ ਦੀ ਕਰਨਗੇ ਪੂਰਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂਨ:
ਸੂਚਨਾ ਤਕਨਾਲੋਜੀ ਉਦਯੋਗ ਦੀ ਵੱਧਦੀ ਮੰਗ ਦੀ ਪੂਰਤੀ ਲਈ ਅਤੇ ਬਿਹਤਰੀਨ ਤਕਨੀਕੀ ਸਿੱਖਿਆ ਉਪਲੱਬਧ ਕਰਵਾਉਣ ਦੇ ਉਦੇਸ਼ ਨਾਲ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਹੁਣ ਅਕਾਦਮਿਕ ਸੈਸ਼ਨ 2018-19 ਤੋਂ ਆਪਣੇ ਮੁਹਾਲੀ ਅਤੇ ਖੂਨੀਮਾਜਰਾ ਕੈਂਪਸ ਵਿੱਚ ਬੀ.ਟੈਕ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਦੇ ਕੋਰਸ ਸ਼ੁਰੂ ਕੀਤੇ ਹਨ। ਇਹ ਯੂਨੀਵਰਸਿਟੀ ਦੇ ਹੋਰ ਕੈਂਪਸਾਂ ਨੂੰ ਮਜ਼ਬੂਤ ਕਰਨ ਵੱਲ ਵੀ ਇੱਕ ਕੋਸ਼ਿਸ਼ ਹੈ। ਇਨ੍ਹਾਂ ਦੋਵਾਂ ਕੈਂਪਸਾਂ ਵਿੱਚ ਉਪ ਕੁਲਪਤੀ ਪ੍ਰੋ. (ਡਾ.) ਅਜੈ ਕੇ. ਸ਼ਰਮਾ ਨੇ ਪਿਛਲੇ ਦਿਨੀਂ ਕੀਤੇ ਆਪਣੇ ਦੌਰੇ ਦੌਰਾਨ ਇਨ੍ਹਾਂ ਕੋਰਸਾਂ ਵਿੱਚ ਦਾਖ਼ਲੇ ਦਾ ਐਲਾਨ ਕਰਦਿਆਂ ਕਿਹਾ ਕਿ ਇਨ੍ਹਾਂ ਦੋਵੇਂ ਕੈਂਪਸਾਂ ਵਿੱਚ ਵਿਦਿਆਰਥੀਆਂ ਨੂੰ ਸਿੱਧੇ ਤੌਰ ’ਤੇ ਫੈਕਲਟੀ ਵੱਲੋਂ ਅਧਿਆਪਨ ਕਰਵਾਇਆ ਜਾਵੇਗਾ ਅਤੇ ਉਦਯੋਗ ਖੇਤਰ ਦੇ ਵਿਸ਼ਾਲ ਮਾਹਿਰਾਂ ਵੱਲੋਂ ਲੋੜੀਂਦੀ ਸਿੱਖਿਆ ਤੇ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਅਤਿ-ਆਧੁਨਿਕ ਲੈਬਾਰਟਰੀਆਂ, ਆਈ.ਸੀ.ਟੀ. ਯਾਫਤਾ ਵਾਤਾਨੁਕੂਲਿਤ ਕਲਾਸ ਰੂਮ, ਕਾਨਫਰੰਸ ਤੇ ਸੈਮੀਨਾਰ ਹਾਲ ਤੇ ਗਿਆਨ ਭਰਪੂਰ ਲਾਇਬ੍ਰੇਰੀ ਹੋਰ ਵਿਸ਼ੇਸ਼ਤਾਵਾਂ ਇਨਾਂ ਕੈਂਪਸਾਂ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਆਈ.ਕੇ.ਜੀ.ਪੀ.ਟੀ.ਯੂ. ਮੁਹਾਲੀ ਤੇਖੂਨੀਮਾਜਰਾ ਕੈਂਪਸ ਵਿੱਚ ਚੱਲ ਰਹੇ ਹੋਰਨਾਂ ਕੋਰਸਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਟ੍ਰਾਈਸਿਟੀ ਦੀਆਂ ਉਦਯੋਗਿਕ ਲੋੜਾਂਦੀ ਪੂਰਤੀ ਲਈ ਯੂਨੀਵਰਸਿਟੀ ਵਿਦੇਸ਼ੀ ਭਾਸ਼ਾਵਾਂ (ਫਰੈਂਚ, ਜਰਮਨ, ਸਪੈਨਿਸ਼, ਚੀਨੀ, ਕੋਰੀਅਨ, ਇਟੈਲੀਅਨ, ਜਪਾਨੀ ਤੇ ਅੰਗਰੇਜ਼ੀ) ਆਪਣੇ ਮੋਹਾਲੀ ਕੈਂਪਸ ਵਿਚ ਸਰਟੀਫਿਕੇਟ ਕੋਰਸ ਵੀ ਚਲਾ ਰਹੀ ਹੈ ਅਤੇ ਇਸੇ ਤਰ੍ਹਾਂ ਖੂਨੀ ਮਾਜਰਾ ਕੈਂਪਸ ਵਿੱਚ ਬੀ.ਬੀ.ਏ ਅਤੇ ਬੀ. ਆਰਕੀਟੈਕਚਰ ‘(ਕੌਂਸਲ ਆਫ਼ ਆਰਕੀਟੈਕਚਰ ਦੀ ਪ੍ਰਵਾਨਗੀ ਦੀ ਸ਼ਰਤ ਤੇ) ਦੇ ਕੋਰਸ ਚਲਾਏ ਜਾ ਰਹੇ ਹਨ ਜਿਥੇ ਵਿਦਿਆਰਥੀ ਆਪਣਾ ਬਿਹਤਰ ਭਵਿੱਖ ਸਿਰਜ ਸਕਦੇ ਹਨ।
ਪ੍ਰੋਫ਼ੈਸਰ ਅਜੈ ਕੇ. ਸ਼ਰਮਾ ਨੇ ਕਿਹਾ ਕਿ ਆਈ.ਕੇ.ਜੀ. ਪੀ.ਟੀ.ਯੂ. ਸੂਬੇ ਦੀ ਪਹਿਲੀ ਸਟੇਟ ਟੈਕਨੀਕਲ ਯੂਨੀਵਰਸਿਟੀ ਹੈ ਜੋ ਕਿ ਗਲੋਬਲ ਪੱਧਰ ਤੇ ਤਕਨੀਕੀ ਸਿੱਖਿਆ ਦੇ ਪ੍ਰਸਾਰ ਲਈ ਮਹੱਤਵਪੂਰਨ ਯੋਗਦਾਨ ਦੇ ਰਹੀ ਹੈ। ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਯੂਨੀਵਰਸਿਟੀ ਆਪਣੇ ਮੁਹਾਲੀ ਤੇ ਖੂਨੀਮਾਜਰਾ ਕੈਂਪਸ ਨੂੰ ਸੂਚਨਾ ਤਕਨਾਲੋਜੀ ਕੰਪਨੀਆਂ ਤੇ ਉਦਯੋਗ ਦੀ ਪਹਿਲੀ ਪਸੰਦ ਬਣਾਉਣ ਲਈ ਅਣਥੱਕ ਉਪਰਾਲੇ ਕਰ ਰਹੀ ਹੈ। ਇੱਕ ਸਰਵੇ ਅਨੁਸਾਰ 2022 ਤੱਕ ਵੱਧ ਤੋ ਵੱਧ ਸੂਚਨਾ ਤਕਨਾਲੋਜੀ ਖੇਤਰ ਦੀਆਂ ਨੌਕਰੀਆਂ ਮੁਹਾਲੀ ਦੇ ਇਰਦ-ਗਿਰਦ ਆਉਣ ਦੀ ਸੰਭਾਵਨਾ ਬਣੀ ਹੈ। ਫਿਰ ਵੀ ਅਜ ਦਿਨ ਤੱਕ ਤਿਆਰ ਬਰ ਤਿਆਰ ਤਕਨੀਕੀ ਸਕਿੱਲਡ ਮੈਨਪਾਵਰ ਜੋ ਅਕਾਦਮਿਕ ਤੇ ਉਦਯੋਗ ਦੇ ਤਾਲਮੇਲ ਵਿੱਚ ਕੰਮ ਕਰ ਸਕੇ ਅਜੇ ਬਹੁਤ ਵੱਡੀ ਚੁਣੌਤੀ ਬਣੀ ਹੋਈ ਹੈ, ਜਿਸ ਨੂੰ ਅਕਾਦਮਿਕਤਾ ਤੇ ਉਦਯੋਗ ਮਿਲਜੁਲ ਕੇ ਨਜਿੱਠ ਸਕਦੇ ਹਨ ਅਤੇ ਪੰਜਾਬ, ਭਾਰਤ ਅਤੇ ਵਿਸ਼ਵ ਪੱਧਰ ’ਤੇ ਲੋੜੀਂਦੇ ਵਿਕਾਸ ਲਈ ਤਕਨੀਕਾਂ ਉਪਲੱਬਧ ਕਰਵਾ ਸਕਦੇ ਹਨ।ਅਕਾਦਮਿਕਤਾ ਤੇ ਉਦਯੋਗ ਵਿਚਲੇ ਖੱਪੇ ਨੂੰ ਪੂਰਨ ਲਈ ਤੇ ਅਕਾਦਮਿਕਤਾ ਤੇ ਉਦਯੋਗ ਨੂੰ ਇਕ ਮੰਚ ਤੇ ਲਿਆਉਣ ਲਈ ਆਈ.ਕੇ.ਜੀ.ਪੀ.ਟੀ.ਯੂ. ਅਤਿਆਧੁਨਿਕ ਢਾਂਚਾਗਤ ਸਹੂਲਤਾਂ ਤੇ ਖੋਜ ਕੇਂਦਰਿਤ ਫੈਕਲਟੀ ਦੀ ਟੀਮ ਨਾਲ ਪੂਰਾ ਕਰ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…