ਰਿਆਤ ਐਂਡ ਬਾਹਰਾ ਦੇ ‘ਟੈਕਨੋ ਵਿਰਸਾ-2017’ ਵਿੱਚ ਗੁਰਦਾਸ ਮਾਨ ਨੇ ਸਰੋਤੇ ਕੀਲੇ

ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਆਖੀਰਲੇ ਦਿਨ ਜੇਤੂ ਵਿਦਿਆਰਥੀਆਂ ਨੂੰ ਵੰਡੇ ਇਨਾਮ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 8 ਮਾਰਚ:
ਸਭ ਤੋਂ ਵੱਡੇ ਕਾਲਜ ਫੈਸਟ ਵਿਚੋਂ ਇਕ ‘ਟੈਕਨੋ ਵਿਰਸਾ-2017’ ਅਮਿੱਟ ਯਾਦਾਂ ਛੱਡਦਾ ਹੋਇਆ ਰਿਆਤ-ਬਾਹਰਾ ਯੂਨੀਵਰਸਿਟੀ ਕੈਂਪਸ ਵਿਖੇ ਇਕ ਸ਼ਾਨਦਾਰ ਤਰੀਕੇ ਨਾਲ ਸੰਪੰਨ ਹੋਇਆ। ਫੈਸਟ ਦਾ ਆਖਰੀ ਪੜਾਅ ਰਿਹਾ ਪੰਜਾਬੀ ਸਟਾਰ ਸਿੰਗਰ ਗੁਰਦਾਸ ਮਾਨ ਦੀ ਮਿਊਜ਼ਿਕਲ ਪ੍ਰਫਾਰਮੈਂਸ ਦੇ ਨਾਲ,ਜਿਸ ਨੇ ਹਜਾਰਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਨੱਚਣ ਲਈ ਮਜਬੂਰ ਕੀਤਾ।
ਸਟਾਰ ਸਿੰਗਰ ਗੁਰਦਾਸ ਮਾਨ ਦੇ ਗੀਤ ਬਾਬੇ ਭੰਗੜਾ ਪਾਉਂਦੇ ਨੇ,ਮੇਰਾ ਰੰਗਲਾ ਪੰਜਾਬ, ਬੂਟ ਪਾਲਿਸ਼ਾਂ ਕਰੀਏ, ਦਿਲ ਦਾ ਮਾਮਲਾ,ਕੀ ਬਣੂ ਦੁਨੀਆਂ ਦਾ, ਨੇ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ। ਭੰਗੜੇ ਅਤੇ ਡਾਂਸ ਨਾਲ ਵਿਦਿਆਰਥੀਆਂ ਨੇ ਇਸ ਪ੍ਰਫਾਰਮੈਂਸ ਦਾ ਖੂਬ ਮਜ਼ਾ ਲਿਆ। ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਦਾ ਉਹ ਮਕਬੂਲ ਸਪੂਤ ਹੈ ਜਿਸ ਨੇ ਆਪਣੇ ਗੀਤਾਂ ਦੇ ਬੋਲਾਂ ਨਾਲ ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰਫੁੱਲਤਾ ਲਈ ਆਪਣਾ ਅਹਿਮ ਰੋਲ ਅਦਾ ਕੀਤਾ ਹੈ। ਉਨ੍ਹਾਂ ਦੇ ਗਾਏ ਗੀਤ ,ਜਿਵੇਂ ਛੱਲਾ, ਮਾਮਲਾ ਗੜਬੜ ਹੈ,ਇਸ਼ਕ ਦਾ ਗਿੜ੍ਹਦਾ, ਯਾਦੂਗਰੀਆਂ ਆਦਿ ਬਹੁਤ ਸਾਰੇ ਗੀਤ ਪੰਜਾਬੀ ਪਿੜ੍ਹਾਂ ਦਾ ਸ਼ਿੰਗਾਰ ਬਣੇ ਹੋਏ ਹਨ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਰਿਆਤ-ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਿਆਤ-ਬਾਹਰਾ ਗਰੁੱਪ ਦੇ ਚੇਅਰਮੈਨ ਸ. ਗੁਰਵਿੰਦਰ ਸਿੰਘ ਬਾਹਰਾ ਨੇ ਸਟਾਰ ਸਿੰਗਰ ਗੁਰਦਾਸ ਮਾਨ ਦਾ ਸਵਾਗਤ ਕੀਤਾ ਅਤੇ ਫੈਸਟ ਦੇ ਵੱਖ-ਵੱਖ ਈਵੈਂਟਸ ਅਤੇ ਮੁਕਾਬਲਿਆਂ ਵਿਚ ਜੇਤੂ ਚੁਣੇ ਗਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਰਿਆਤ-ਬਾਹਰਾ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਰਿਆਤ-ਬਾਹਰਾ ਗਰੁੱਪ ਦੇ ਚੇਅਰਮੈਨ ਸ. ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਸਿੱਖਿਆ ਦੇ ਪੱਧਰ ਨੂੰ ਬੇਹਤਰ ਕਰਨ ਵਿਚ ਤਕਨੀਕ ਅਹਿਮ ਭੂਮਿਕਾ ਨਿਭਾਉਦੀ ਹੈ ਅਤੇ ਅੱਜ ਦੇ ਵਕਤ ਦੀ ਸਭ ਤੋਂ ਵੱਡੀ ਜਰੂਰਤ ਵੀ ਬਣ ਚੁੱਕੀ ਹੈ। ਤਕਨੀਕ ਅਤੇ ਸਿੱਖਿਆ ਜੇਕਰ ਸਹੀ ਵਜਾ ਅਤੇ ਸਹੀ ਚੇਤਨਾ ਦੇ ਨਾਲ ਇਸਤੇਮਾਲ ਕੀਤੀ ਜਾਵੇ ਤਾਂ ਇਹ ਬੇਹਤਰੀਨ ਮਿਸ਼ਰਣ ਹੋ ਸਕਦਾ ਹੈ। ਅਜਿਹੇ ਸਟੂਡੈਂਟ ਫੈਸਟ ਉਸ ਦਿਸ਼ਾ ਵਿਚ ਉਠਾਇਆ ਗਿਆ ਕਦਮ ਹੈ। ਉਨ੍ਹਾਂ ਕਿਹਾ ਕਿ ਅਜਿਹੇ ਫੈਸਟ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਲੋਕਾਂ ਨਾਲ ਮਿਲਣ ਨਾਲ ਮੌਕਾ ਮਿਲਦਾ ਹੈ ਜਿਨਾਂ ਦੀ ਰੂਚੀ ਉਨ੍ਹਾਂ ਨਾਲ ਮੇਲ ਖਾਂਦੀ ਹੋਵੇ। ਅਜਿਹੇ ਵਿਚ ਨੈਟਵਰਕ ਵਧਦਾ ਹੈ ਅਤੇ ਗਿਆਨ ਵੀ। ਅਜਿਹੇ ਈਵੈਂਟਸ ਵਿਚ ਵਿਦਿਆਰਥੀ ਨਾ ਸਿਰਫ ਮੰਨੋਰੰਜਨ ਲਈ ਬਲਕਿ ਆਪਣੀ ਸਕਿੱਲਸ ਨੂੰ ਬੇਹਤਰ ਕਰਨ ਲਈ ਹਿੱਸਾ ਲੈਂਦੇ ਹਨ।
ਪ੍ਰੋਗਰਾਮ ਦੇ ਅੰਤ ਵਿੱਚ ਚੇਅਰਮੈਨ ਸ. ਗੁਰਵਿੰਦਰ ਸਿੰਘ ਬਾਹਰਾ ਅਤੇ ਰਿਆਤ-ਬਾਹਰਾ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜ ਸਿੰਘ ਨੇ ਸਟਾਰ ਸਿੰਗਰ ਗੁਰਦਾਸ ਮਾਨ ਨੂੰ ਸਨਮਾਨਿਤ ਵੀ ਕੀਤਾ। ਆਰ. ਬੀ. ਯੂ. ਦੇ ਵਾਈਸ ਚਾਂਸਲਰ ਡਾ. ਰਾਜ ਸਿੰਘ ਨੇ ਕਿਹਾ ਕਿ ਟੈਕਨੋ ਵਿਰਸਾ ਵਿਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਸੰਸਥਾਨਾਂ ਦੇ ਬੇਹਤਰੀਨ ਪ੍ਰਤੀਯੋਗੀ ਹਿੱਸਾ ਲੈਣ ਪਹੁੰਚਦੇ ਹਨ ਅਤੇ ਵੱਖ-ਵੱਖ ਕਲਚਰਲ ਅਤੇ ਟੈਕਨੀਕਲ ਈਵੈਂਟਸ ਵਿਚ ਜੇਤੂ ਵੀ ਹੁੰਦੇ ਹਨ। ਇਸ ਦੋ ਦਿਨਾਂ ਫੈਸਟ ਵਿੱਚ ਪੰਜਾਬ ਅਤੇ ਬਾਕੀ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਹਿੱਸਾ ਲੈਣ ਆਏ ਵਿਦਿਆਰਥੀ ਇਸ ਦੀ ਸਫਲਤਾ ਦੀ ਵਜਾ ਹਨ। ਯੂ. ਐਸ. ਈ. ਟੀ.ਦੇ ਡੀਨ ਪ੍ਰੋ. ਵਰਿੰਦਰ ਰਿਹਾਨੀ ਨੇ ਸਾਰੇ ਪ੍ਰਤੀਯੋਗੀਆਂ ਨੂੰ ਉਨ੍ਹਾਂ ਦੀ ਬੇਹਤਰੀਨ ਹਿੱਸੇਦਾਰੀ ਦੇ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਠੀਕ ਅਜਿਹੇ ਹੀ ਵਿਦਿਆਰਥੀਆਂ ਨੂੰ ਨੈਸ਼ਨਲ ਅਤੇ ਗਲੋਬਲ ਲੇਬਲ ਦੇ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਰਹਿਣਾ ਚਾਹੀਦਾ ਹੈ। ਆਰ. ਬੀ. ਸੀ. ਏ., ਦੀ ਡੀਨ ਅਤੇ ਕਲਚਰਲ ਈਵੈਂਟਸ ਦੀ ਕੋਆਰਡੀਨੇਟਰ ਡਾ. ਇੰਦੂ ਰਿਹਾਨੀ ਨੇ ਕਿਹਾ ਕਿ ਸਾਡੇ ਸੱਭਿਆਚਾਰ ਨੂੰ ਬਚਾਏ ਅਤੇ ਬਣਾਏ ਰੱਖਣ ਦੀ ਵੱਡੀ ਜਰੂਰਤ ਹੈ ਅਤੇ ਉਸ ਨਾਲ ਜੁੜੇ ਈਵੈਂਟਸ ਨਾਲ ਵਿਦਿਆਰਥੀਆਂ ਦਾ ਹਿੱਸਾ ਲੈਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਉਹ ਆਪਣੇ ਸੱਭਿਆਚਾਰ ਨਾਲ ਜੁੜੇ ਹੋਏ ਹਨ।
ਇਸ ਮੌਕੇ ਕਰਵਾਏ ਗਏ ਗਿੱਧੇ ਦੇ ਮੁਕਾਬਲੇ ਵਿੱਚ ਯੂਨੀਵਰਸਿਟੀ ਸਕੂਲ ਆਫ ਲਾਅ, ਫਾਰਮੈਸੀ ਅਤੇ ਮੈਨੇਜਮੈਂਟ ਦੀਆਂ ਟੀਮਾਂ ਨੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਗਰੁੱਪ ਡਾਂਸ ਦੇ ਮੁਕਾਬਲੇ ਵਿੱਚ ਰਿਆਤ ਬਾਹਰਾ ਕਾਲਜ ਆਫ ਨਰਸਿੰਗ,ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀਆਂ ਟੀਮਾਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਫੋਟੋਗ੍ਰਾਫੀ ਦੇ ਮੁਕਾਬਲੇ ਵਿੱਚ ਯੂਨੀਵਰਸਿਟੀ ਸਕੂਲ ਆਫ ਲਾਅ ਨੇ ਪਹਿਲਾ, ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਦੂਜਾ ਅਤੇ ਯੂਨੀਵਰਸਿਟੀ ਸਕੂਲ ਆਫ ਇੰਜਨੀਅਰਿੰਗ ਐਂਡ ਟੇਕਨਾਲੋਜੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੰਗੋਲੀ ਦੇ ਮੁਕਾਬਲੇ ਵਿੱਚ ਸਰਕਾਰੀ ਕਾਲਜ ਮੋਹਾਲੀ ਦੀ ਹਰਪ੍ਰੀਤ ਕੌਰ ਨੇ ਪਹਿਲਾ,ਸਰਕਾਰੀ ਕਾਲਜ ਰੋਪੜ ਦੀ ਅਮਨਦੀਪ ਕੌਰ ਨੇ ਦੂਜਾ,ਪੋਸਟ ਗ੍ਰੈਜੂੁਏਟ ਕਾਲਜ ਚੰਡੀਗੜ੍ਹ ਦੇ ਹਰਸ਼ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਹਿੰਦੀ ਦੇ ਮੁਕਾਬਲੇ ਵਿੱਚ ਰਿਆਤ ਬਾਹਰਾ ਕਾਲਜ ਆਫ ਨਰਸਿੰਗ ਦੀ ਅੰਜਨਾ ਨੇ ਪਹਿਲਾ, ਯੂਨੀਵਰਸਿਟੀ ਸਕੂਲ ਆਫ ਮੈਨੇਜਮੈਂਟ ਦੇ ਅਜੇਦੀਪ ਅਰੋੜਾ ਨੇ ਦੂਜਾ ਅਤੇ ਯੂਨੀਵਰਸਿਟੀ ਸਕੂਲ ਆਫ ਸਾਇੰਸ ਦੀ ਅਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੋਕ ਸਾਂਗ ਦੇ ਮੁਕਾਬਲੇ ਵਿੱਚ ਰਿਆਤ ਬਾਹਰਾ ਡੈਂਟਲ ਕਾਲਜ ਨੇ ਪਹਿਲਾ, ਸਰਕਾਰੀ ਕਾਲਜ ਰੋਪੜ ਨੇ ਦੂਜਾ ਅਤੇ ਚੰਡੀਗੜ੍ਹ ਗਰੁੱਪ ਆਫ ਕਾਲਜਜ਼ ਲਾਂਡਰਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕੋਲਾਜ਼ ਮੇਕਿੰਗ ਵਿੱਚ ਪੋਸਟ ਗ੍ਰੈਜੂੁਏਟ ਕਾਲਜ ਚੰਡੀਗੜ੍ਹ ਦੇ ਰੋਹਿਤ ਕੁਮਾਰ ਨੇ ਪਹਿਲਾ, ਸਰਕਾਰੀ ਕਾਲਜ ਮੋਹਾਲੀ ਦੀ ਮਨਦੀਪ ਕੌਰ ਨੇ ਦੂਜਾ ਅਤੇ ਯੂਨੀਵਰਸਿਟੀ ਸਕੂਲ ਆਫ਼ ਐਜੂਕੇਸ਼ਨ ਦੀ ਪ੍ਰਿਅੰਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…