Nabaz-e-punjab.com

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆਂ ਵਿੱਚ 50ਵਾਂ ਸਾਲਾਨਾ ਸਮਾਗਮ ਸਮਾਪਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜਨਵਰੀ:
ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਤੋਂ ਵਰੋਸਾਏ ਸੱਚਖੰਡਵਾਸੀ ਸੰਤ ਈਸ਼ਰ ਸਿੰਘ ਲੰਬਿਆਂ ਸਾਹਿਬ ਵਾਲਿਆਂ ਦੀ 50ਵੀਂ ਬਰਸੀ ਨੂੰ ਸਮਰਪਿਤ ਸੰਤ ਮਹਿੰਦਰ ਸਿੰਘ ਲੰਬਿਆਂ ਸਾਹਿਬ ਵਾਲਿਆਂ ਦੀ ਅਗਵਾਈ ਵਿਚ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆਂ ਮੋਹਾਲੀ ਵਿਖੇ ਤਿੰਨ ਦਿਨਾਂ ਸਾਲਾਨਾ ਸਮਾਗਮ ਅੱਜ ਬੜੀ ਹੀ ਸ਼ਰਧਾ ਅਤੇ ਉਤਸ਼ਾਹਪੂਰਵਕ ਸੰਗਤਾਂ ਦੇ ਦਿਲਾਂ ‘ਚ ਅਮਿੱਟ ਛਾਪ ਛੱਡਦੇ ਹੋਏ ਸਮਾਪਤ ਹੋ ਗਏ ਹਨ। ਇਸ ਮੌਕੇ ਸਵੇਰੇ ਨਿਰੰਤਰ ਚੱਲ ਰਹੀ ਸ੍ਰੀ ਆਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਸਮਾਗਮ ਕਰਵਾਇਆ ਗਿਆ। ਇਨ੍ਹਾਂ ਸਮਾਗਮਾਂ ਵਿਚ ਦੇਸ਼ ਵਿਦੇਸ਼ ਵਿਚ ਵੱਡੀ ਗਿਣਤੀ ਵਿਚ ਪੁੱਜੀਆਂ ਅਤੇ ਕਥਾ ਕੀਰਤਨ ਦੀਆਂ ਵਿਚਾਰਾਂ ਸਰਵਣ ਕੀਤੀਆਂ। ਅੱਜ ਦੇ ਸਮਾਗਮ ਦੌਰਾਨ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਸੱਚਖੰਡਵਾਸੀ ਸੰਤ ਈਸ਼ਰ ਸਿੰਘ ਲੰਬਿਆਂ ਸਾਹਿਬ ਵਾਲਿਆਂ ਦੁਆਰਾ ਧਰਮ ਦੇ ਪ੍ਰਚਾਰ ਅਤੇ ਗੁਰੂਘਰਾਂ ਦੀ ਸੇਵਾ ਅਤੇ ਵਿਦਿਆ ਦੇ ਕੇਂਦਰ ਸਥਾਪਤ ਕਰਨ ਸਬੰਧੀ ਕੀਤੇ ਕਾਰਜਾਂ ਬਾਰੇ ਦੱਸਿਆ । ਉਨ੍ਹਾਂ ਕਿਹਾ ਕਿ ਅੱਜ ਸੰਗਤ ਦਾ ਠਾਠਾਂ ਮਾਰਦਾ ਇਕੱਠ ਇਸੇ ਗੱਲ ਦਾ ਸਬੂਤ ਹੈ ਕਿ ਸੰਗਤਾਂ ਸੰਤਾਂ ਵੱਲੋਂ ਕੀਤੇ ਮਨੱਖਤਾ ਦੀ ਭਲਾਈ ਦੇ ਕਾਰਜ ਕਰਕੇ ਇਸ ਅਸਥਾਨ ‘ਤੇ ਪੁੱਜਕੇ ਹਰਿਜਸ ਸਰਵਣ ਕਰਦੀਆਂ ਹਨ। ਅੱਜ ਵੱਡੀ ਗਿਣਤੀ ਵਿਚ ਅੰਮ੍ਰਿਤ ਛੱਕ ਕੇ ਆਈ ਸੰਗਤ ਨੂੰ ਵਧਾਈ ਦਿੰਦੇ ਹੋਏ ਸੰਤ ਸਮੂਹ ਮਹਾਂਪੁਰਸ਼ਾਂ ਨੇ ਕਿਹਾ ਕਿ ਅੰਮ੍ਰਿਤ ਛੱਕਣ ਵਾਲੀਆਂ ਸੰਗਤਾਂ ਜਿੱਥੇ ਆਪ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਉਥੇ ਆਪਣੇ ਸਾਥੀਆਂ ਨੂੰ ਵੀ ਧਰਮ ਦੇ ਪ੍ਰਚਾਰ ਲਈ ਵੀ ਆਪਣੇ ਪੱਧਰ ‘ਤੇ ਯਤਨ ਕਰਨ ਲਈ ਪੇ੍ਰਰਿਤ ਕਰਨ। ਸਮਾਗਮ ਦੌਰਾਨ ਸੰਤ ਮਹਿੰਦਰ ਸਿੰਘ ਲੰਬਿਆਂ ਵਾਲੇ, ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲੇ, ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲੇ, ਸੰਤ ਹਰੀ ਸਿੰਘ ਰੰਧਾਵੇ ਵਾਲੇ, ਭਾਈ ਅਮਰਾਓ ਸਿੰਘ, ਬਾਬਾ ਸੁਰਿੰਦਰ ਸਿੰਘ ਧੰਨਾ ਭਗਤ ਵਾਲੇ, ਬਾਬਾ ਪਰਮਜੀਤ ਸਿੰਘ ਢਿੱਡਾ ਸਾਹਿਬ, ਬਾਬਾ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਬਾਬਾ ਦਰਸ਼ਨ ਸਿੰਘ ਰੁੜਕਾ ਵਾਲੇ, ਬਾਬਾ ਸਰਬਜੀਤ ਸਿੰਘ ਸੰਧੂਆਂ ਵਾਲੇ, ਬਾਬਾ ਹਰਪਾਲ ਸਿੰਘ ਸੋਢੀ, ਬਾਬਾ ਜਸਵਿੰਦਰ ਸਿੰਘ ਘੋਲਾ, ਬਾਬਾ ਸਕਿੰਦਰ ਸਿੰਘ ਗੜੌਲੀਆਂ, ਬਾਬਾ ਜਰਨੈਲ ਸਿੰਘ ਸੈਪਲੀ ਵਾਲਿਆਂ ਤੋਂ ਇਲਾਵਾ ਹੋਰ ਵੀ ਪੰਥ ਦੀਆਂ ਮਹਾਨ ਸ਼ਖਸ਼ੀਅਤਾ ਸਿਰਕਤ ਕੀਤੀ ਅਤੇ ਸੰਗਤਾ ਨੂੰ ਗੁਰਬਾਣੀ ਦੇ ਅਨਮੋਲ ਬਚਨਾ ਦੁਆਰਾ ਨਿਹਾਲ ਕੀਤਾ। ਅੱਜ ਦੇ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਅਮਰਾਓ ਸਿੰਘ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਮਨਦੀਪ ਸਿੰਘ ਲਾਚੋਵਾਲ ਐਕਸੀਅਨ ਗਮਾਡਾ, ਹਰਪਾਲ ਸਿੰਘ ਸੋਢੀ, ਸੁਖਦੀਪ ਸਿੰਘ ਈਸੜੂ, ਬਲਜੀਤ ਸਿੰਘ ਸਾਲਾਪੁਰ, ਜਗਦੀਪ ਸਿੰਘ, ਸੁਖਦੇਵ ਸਿੰਘ ਬੁੂੜੈਲ, ਗੁਰਮੀਤ ਸਿੰਘ ਵਾਲੀਆ, ਜਸਵੀਰ ਸਿੰਘ ਜੱਸਾ, ਪਰਮਜੀਤ ਸਿੰਘ ਕਾਹਲੋਂ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ,ਧਾਰਮਿਕ,ਸਮਾਜਸੇਵੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਾਜਰੀ ਭਰੀ । ਸਮਾਗਮ ਦੇ ਅੰਤ ‘ਚ ਸਮੁੰਚੀ ਸੰਗਤ ਦਾ ਸੰਤ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਨੇ ਧੰਨਵਾਦ ਕੀਤਾ ਅਤੇ ਜਥਿਆਂ ਨੂੰ ਸਨਮਾਨਿਤ ਕੀਤਾ। ਭਾਈ ਅਮਰਾਓ ਸਿੰਘ ਨੇ ਦਸਿਆ ਕਿ 11 ਜਨਵਰੀ ਨੂੰ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆਂ ਮੁਹਾਲੀ ਵਿਖੇ ਸਾਹਮਣੇ ਗਰਾਉਂਡ ਵਿਚ ਦੁਪਹਿਰ 2 ਵਜੇ ਤੋਂ ਵਿਸ਼ਾਲ ਕੁਸ਼ਤੀ ਦੰਗਲ ਹੋਵੇਗਾ। ਜਿਸ ਵਿਚ ਪੂਰੇ ਭਾਰਤ ਤੋਂ ਚੋਟੀ ਦੇ ਪਹਿਲਵਾਨ ਆਪਣੀ ਤਾਕਤ ਦੇ ਜੌਹਰ ਦਿਖਾਉਣਗੇ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…