Nabaz-e-punjab.com

ਮੋਰਚਾ ਫਤਿਹ ਹੋਣ ’ਤੇ ਗੁਰਦੁਆਰਾ ਸ੍ਰੀ ਗੁਰੂ ਰਵੀਦਾਸ ਕਮੇਟੀ ਵੱਲੋਂ ਭਾਈ ਜਸਵਿੰਦਰ ਸਿੰਘ ਤੇ ਹੋਰਨਾਂ ਦਾ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਰਾਜਪੁਰਾ, 12 ਮਈ:
ਮਿਉਂਸੀਪਲ ਕਮੇਟੀ ਰਾਜਪੁਰਾ ਵੱਲੋਂ ਕੁੱਝ ਦਿਨ ਪਹਿਲਾਂ ਪੁਰਾਣਾ ਰਾਜਪੁਰਾ ਦੀ ਅੰਦਰਲੀ ਮੁੱਖ ਸੜਕ ’ਤੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵੀਦਾਸ ਜੀ ਨੂੰ ਬਿਨਾਂ ਕਿਸੇ ਮਨਜੂਰੀ ਤੋਂ ਢਾਹੁਣ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਮਿਉਂਸਪਲ ਕਮੇਟੀ ਰਾਜਪੁਰਾ ਦੇ ਖ਼ਿਲਾਫ਼ ਯੂਨਾਈਟਿਡ ਸਿੱਖ ਪਾਰਟੀ ਵੱਲੋਂ ਭਾਈ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਸੰਘਰਸ਼ ਵਿੱਢਿਆ ਗਿਆ। ਇਸ ਦੌਰਾਨ ਉਨ੍ਹਾਂ ਰਾਜਪੁਰਾ ਦੇ ਐਸਡੀਐਮ ਅਤੇ ਪੁਲੀਸ ਚੌਂਕੀ ਵਿੱਚ ਗੁਰਦੁਆਰਾ ਸਾਹਿਬ ਦਾ ਥੜਾ ਢਾਉਣ ਵਿਰੁੱਧ ਸ਼ਿਕਾਈਤ ਦਰਜ ਕਰਵਾਈ ਗਈ। ਇਸ ਦੇ ਚੱਲਦਿਆਂ ਮਿਉਂਸੀਪਲ ਕਮੇਟੀ ਮੁਲਾਜ਼ਮ ਆਪਣੇ ਉੱਤੇ ਹੋ ਰਹੀ ਕਾਰਵਾਈ ਤੋਂ ਡਰਦਿਆਂ ਸਿੱਖ ਜਥੇਬੰਦੀਅਂਾ ਦੀ ਸ਼ਰਨ ਵਿੱਚ ਆ ਗਏ ਅਤੇ ਸੰਗਤ ਦੇ ਸਾਹਮਣੇ ਲਿਖਤੀ ਤੌਰ ’ਤੇ ਮੁਆਫ਼ੀ ਮੰਗ ਕੇ ਆਪਣਾ ਖਹਿੜਾ ਛੁਡਵਾਇਆ ਗਿਆ।
ਇਸ ਖ਼ੁਸ਼ੀ ਵਿੱਚ ਅੱਜ ਗੁਰਦੁਆਰਾ ਗੁਰੂ ਰਵੀਦਾਸ ਕਮੇਟੀ ਦੇ ਪ੍ਰਧਾਨ ਕੇਸਰ ਸਿੰਘ, ਗਿਆਨ ਸਿੰਘ ਅਤੇ ਹੋਰਨਾਂ ਮੈਬਰਾਂ ਵੱਲੋਂ ਇਸ ਮੋਰਚੇ ਲਈ ਸੰਘਰਸ਼ ਕਰ ਰਹੀ ਸਿੱਖ ਸੰਸਥਾ ਯੂਨਾਈਟਿਡ ਸਿੱਖ ਪਾਰਟੀ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਰਾਜਪੁਰਾ, ਰਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਜਗਜੀਤ ਸਿੰਘ, ਭਾਈ ਉਜਾਗਰ ਸਿੰਘ ਅਤੇ ਬੰਟੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀ…