ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼-4 ਦੀ ਮੰਥਲੀ ਮੀਟਿੰਗ ਹੋਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਫਰਵਰੀ:
ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼-4, ਮੁਹਾਲੀ ਦੀ ਮੰਥਲੀ ਮੀਟਿੰਗ ਪ੍ਰਧਾਨ ਅਮਰਜੀਤ ਸਿੰਘ ਪਾਹਵਾ ਦੀ ਪ੍ਰਧਾਨਗੀ ਹੇਠ ਹੋਈ। ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਸੁਖਦੀਪ ਸਿੰਘ ਨਿਆਂ ਸ਼ਹਿਰ ਨੇ ਪਿਛਲੇ ਮਹੀਨੇ ਦੀ ਕਾਰਵਾਈ ਪੜ ਸੁਣਾਈ ਮੌਜੂਦਾ ਏਜੰਡਿਆ ਦੇ ਵਿਚਾਰਾਂ ਕੀਤੀਆਂ ਗਈਆਂ। ਸ੍ਰੀ ਐਸ.ਐਸ. ਪੁਰੀ ਮੀਤ ਪ੍ਰਧਾਨ (ਸੇਵਾਮੁਕਤ ਆਈਏਐਸ) ਨੇ ਗੁਰਦੁਆਰਾ ਸਾਹਿਬ ਦੀ ਹੋਰ ਬਿਹਤਰੀ ਲਈ ਆਪਣੇ ਵਿਚਾਰ ਰੱਖੇ। ਕੈਸ਼ੀਅਰ ਮਲਕੀਤ ਸਿੰਘ ਨੇ ਪਿਛਲੇ ਮਹੀਨੇ ਦੇ ਖਰਚੇ ਦੀ ਰਿਪੋਰਟ ਪੜਕੇ ਸੁਣਾਈ।
ਅਜੈਬ ਸਿੰਘ ਤੁੰਗ ਲੀਗਲ ਐਡਵਾਈਜ਼ਰ ਨੇ ਵੀ ਆਪਣੇ ਵਿਚਾਰ ਰੱਖੇ। ਇੰਦਰਜੀਤ ਸਿੰਘ ਮੀਤ ਪ੍ਰਧਾਨ ਨੇ ਗੁਰੂਦਆਰਾ ਸਾਹਿਬ ਦੀ ਸੁੰਦਰਤਾ ਨੂੰ ਹੋਰ ਵਧਾਉਣ ਲਈ ਆਪਣੇ ਵਿਚਾਰ ਰੱਖੇ ਮੀਟਿਗ ਵਿੱਚ ਹਰਜੀਤ ਸਿੰਘ, ਕਲਿਆਨ ਸਿੰਘ, ਸੁਰਿੰਦਰ ਸਿੰਘ, ਕਾਨਪੁਰੀ ਜਗਤਾਰ ਸਿੰਘ, ਪਰਮਿੰਦਰ ਸਿੰਘ ਬੰਟੀ, ਸਾਰੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਸੋਹਲ ਐਡੀਟਰ, ਪਦਮਜੀਤ ਸਿੰਘ ਮੋੋਦੀ ਖਾਨਾ ਇੰਚਾਰਜ, ਧੰਨਵੰਤ ਸਿੰਘ, ਰੁਪਿੰਦਰ ਸਿੰਘ, ਮੋੋਹਨ ਸਿੰਘ ਅਤੇ ਸਾਰੇ ਲੰਗਰ ਕਮੇਟੀ ਮੈਂਬਰ, ਪ੍ਰੇਮ ਸਿੰਘ ਬਿਸਤਰ ਸਟੋੋਰ, ਸਰਵਜੀਤ ਸਿੰਘ ਬਰਤਨ ਸਟੋੋਰ, ਜਗਜੀਤ ਸਿੰਘ ਬਵੇਜਾ, ਸੁਰਿੰਦਰ ਸਿੰਘ, ਪੀ.ਪੀ. ਐਸ ਬਜਾਜ, ਹਰਿੰਦਰਪਾਲ ਸਿੰਘ, ਹਰਜੀਤ ਸਿੰਘ ਮੱਲੀ, ਸਾਰੇ ਕਮੇਟੀ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…