ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਗੁਰਿੰਦਰ ਸਿੰਘ ਸੋਢੀ ਨੇ ਆਜ਼ਾਦੀ ਦਿਹਾੜੇ ਮੌਕੇ ਨਯਾਗਾਉਂ ਤੋਂ ਚੱਪੜਚਿੜੀ ਤੱਕ ਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਜੁਗਨੀ ਕਲਚਰਲ ਐਂਡ ਯੂਥ ਵੈਲਫੇਅਰ ਕਲੱਬ, ਐਸ.ਏ.ਐਸ. ਨਗਰ ਅਤੇ ਹੈਰੀਟੇਜ਼ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਈ ਗਈ ਸਾਈਕਲ ਰੈਲੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 15 ਅਗਸਤ:
ਅੱਜ ਇੱਥੇ ਜੁਗਨੀ ਕਲਚਰਲ ਐਂਡ ਯੂਥ ਵੈਲਫੇਅਰ ਕਲੱਬ ,ਐਸ.ਏ.ਐੱਸ. ਨਗਰ ਅਤੇ ਹੈਰੀਟੇਜ ਕਲਚਰਲ ਐਂਡ ਵੈਲਫੇਅਰ ਸੁਸਾਇਟੀ, ਐਸ.ਏ.ਐਸ. ਨਗਰ. ਵੱਲੋਂ ਆਜ਼ਾਦੀ ਦਿਹਾੜੇ ਅਤੇ ਮਿਸ਼ਨ ਫ਼ਤਿਹ ਨੂੰ ਸਮਰਪਿਤ ਇੱਕ ਸਾਈਕਲ ਰੈਲੀ ਕਰਵਾਈ ਗਈ।
ਰੈਲੀ ਨੂੰ ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਗੁਰਿੰਦਰ ਸਿੰਘ ਸੋਢੀ ਨੇ ਨਯਾਗਾਉਂ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਿਸਦੀ ਸਮਾਪਤੀ ਚੱਪੜਚਿੜੀ ਵਿਖੇ ਹੋਈ। ਉਪ-ਪ੍ਰਮੁੱਖ ਸਕੱਤਰ ਨੇ ਇਸ ਰੈਲੀ ਵਿੱਚ ਖੁਦ ਵੀ ਹਿੱਸਾ ਲਿਆ ਅਤੇ ਬਾਕੀ ਹਿੱਸਾ ਲੈਣ ਵਾਲਿਆਂ ਨੂੰ ਕੋਵਿਡ-19 ਮਹਾਂਮਾਰੀ ਤੋਂ ਸੁਰੱਖਿਅਤ ਰਹਿਣ ਲਈ ਘਰ ਤੋਂ ਬਾਹਰ ਨਿਕਨਣ ਸਮੇਂ ਮਾਸਕ ਪਹਿਨਣ, ਸਾਬਣ ਨਾਲ 20 ਸਕਿੰਟ ਤੱਕ ਹੱਥ ਧੋਣ, ਇੱਕ ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਹੱਥ ਮਿਲਾਉਣ ਤੋਂ ਗੁਰੇਜ਼ ਕਰਨ ਸਬੰਧੀ ਸਿਹਤ ਪ੍ਰੋਟੋਕੋਲਾਂ ਦੀ ਸਖ਼ਤੀ ਨਾਲ ਪਾਲਣ ਕਰਨ ਲਈ ਪ੍ਰੇਰਿਤ ਕੀਤਾ। ਅੱਜ ਦੀ ਇਸ ਸਾਈਕਲ ਰੈਲੀ ਦਾ ਉਦੇਸ਼ ਲੋਕਾਂ ਵਿੱਚ ਸਿਹਤ ਅਤੇ ਸੁਰੱਖਿਆ ਪ੍ਰੋਟੋਕੋਲਾਂ ਦੀ ਮਹੱਤਤਾ ਅਤੇ ਇਸ ਮਾਰੂ ਵਾਇਰਸ ਤੋਂ ਆਪਣੀ `ਤੇ ਆਪਣੇ ਅਜ਼ੀਜ਼ਾਂ ਦੀ ਸੁਰੱਖਿਆ ਲਈ ਇਨ੍ਹਾਂ ਪ੍ਰੋਟੋਕੋਲਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਸਬੰਧੀ ਜਾਗਰੂਕਤਾ ਪੈਦਾ ਕਰਨਾ ਸੀ।
ਚੱਪੜਚਿੜੀ ਵਿਖੇ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਨੂੰ ਵੱਖ-ਵੱਖ ਯੂਥ ਕਲੱਬਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਨਮਾਨਿਤ ਹੋਰਨਾਂ ਵਿੱਚ ਤਿੰਨ ਵਿਸ਼ੇਸ਼ ਮਹਿਮਾਨਾਂ ਹਰਜਿੰਦਰ ਸਿੰਘ ਗਰੇਵਾਲ (ਨੈਸ਼ਨਲ ਐਵਾਰਡੀ ਬੈਸਟ ਟੀਚਰ ਸਪੋਰਟਸ ਆਰਗੇਨਾਈਜ਼ਰ ਸਿੱਖਿਆ ਵਿਭਾਗ, ਪੰਜਾਬ), ਕੈਨੇਡੀਅਨ ਆਰਮੀ ਦੇ ਸੈਕਿੰਡ ਲੈਫਟੀਨੈਂਟ ਅਜੀਤ ਪਾਲ ਸਿੰਘ (ਓਂਟਾਰੀਓ) ਅਤੇ ਐਸ.ਐਸ. ਟੀਚਰ (ਨਾਭਾ ਤੋਂ ਕੌਮੀ ਹਾਕੀ ਖਿਡਾਰੀ) ਬਲਜੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜੁਗਨੀ ਕਲਚਰਲ ਐਂਡ ਯੂਥ ਵੈਲਫੇਅਰ ਕਲੱਬ, ਐਸ.ਏ.ਐਸ. ਨਗਰ ਦੇ ਪ੍ਰਧਾਨ ਦਵਿੰਦਰ ਸਿੰਘ ਜੁਗਨੀ ਅਤੇ ਹੈਰੀਟੇਜ ਕਲਚਰਲ ਐਂਡ ਵੈਲਫੇਅਰ ਸੁਸਾਇਟੀ, ਐਸ.ਏ.ਐਸ. ਨਗਰ ਦੇ ਪ੍ਰਧਾਨ ਹਰਪ੍ਰੀਤ ਸਿੰਘ ਵੀ ਮੌਜੂਦ ਸਨ।

Check Also

ਦਸਵੀਂ ਜਮਾਤ: ਸਰਕਾਰੀ ਗਰਲਜ਼ ਸਕੂਲ ਸੋਹਾਣਾ ਦੀਆਂ ਵਿਦਿਆਰਥਣਾਂ ਦਾ ਸਨਮਾਨ

ਦਸਵੀਂ ਜਮਾਤ: ਸਰਕਾਰੀ ਗਰਲਜ਼ ਸਕੂਲ ਸੋਹਾਣਾ ਦੀਆਂ ਵਿਦਿਆਰਥਣਾਂ ਦਾ ਸਨਮਾਨ ਨਬਜ਼-ਏ-ਪੰਜਾਬ, ਮੁਹਾਲੀ, 17 ਮਈ: ਸ…