ਆਨੰਤ ਅੰਬਾਨੀ ਨਾਲ ਗੁਰਜਿੰਦਰ ਸਿੰਘ ਤਾਜਲਪੁਰ ਦੀ ਸ਼ੈਲਫ਼ੀ ਬਣੀ ਚਰਚਾ ਦਾ ਵਿਸ਼ਾ

ਪੰਜਾਬ ਦੇ ਗੱਭਰੂਆਂ ਨੇ ਵਧਾਈ ਅੰਬਾਨੀ ਪਰਿਵਾਰ ਦੇ ਵਿਆਹ ਦੀ ਰੌਣਕ

ਨਬਜ਼-ਏ-ਪੰਜਾਬ, ਮੁਹਾਲੀ, 18 ਜੁਲਾਈ:
ਪਿਛਲੇ ਕਈ ਮਹੀਨਿਆਂ ਤੋਂ ਅੰਬਾਨੀ ਪਰਿਵਾਰ ਦੇ ਫ਼ਰਜ਼ੰਦ ਆਨੰਤ ਅੰਬਾਨੀ ਦਾ ਵਿਆਹ ਵਿਸ਼ਵ ਪੱਧਰ ਉੱਤੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਅੰਬਾਨੀ ਪਰਿਵਾਰ ਦੇ ਵਿਆਹ ਸਮਾਗਮ ਵਿੱਚ ਜਿੱਥੇ ਦੇਸ਼ ਅਤੇ ਵਿਦੇਸ਼ਾਂ ਤੋਂ ਉੱਘੀਆਂ ਰਾਜਨੀਤਿਕ ਸਖ਼ਸੀਅਤਾਂ, ਬਿਜ਼ਨਸਮੈਨ, ਸਨਅਨਕਾਰਾਂ ਤੋਂ ਇਲਾਵਾ ਮਨੋਰੰਜਨ ਜਗਤ ਦੇ ਸੁਪਰਸਟਾਰਾਂ ਨੇ ਵੀ ਸ਼ਿਰਕਤ ਕਰਕੇ ਵਿਆਹ ਦੀ ਰੌਣਕ ਵਧਾਈ। ਇਸ ਮੌਕੇ ਪੰਜਾਬ ਦੇ ਗੱਭਰੂਆਂ ਨੇ ਵੀ ਆਪਣੇ ਪੰਜਾਬੀ ਅੰਦਾਜ਼ ਵਿੱਚ ਅੰਬਾਨੀ ਪਰਿਵਾਰ ਦੇ ਵਿਆਹ ਦੀ ਰੌਣਕਾਂ ਨੂੰ ਚਾਰ ਚੰਨ ਲਾਏ।
ਬਾਲੀਵੁੱਡ ਦੇ ਮਹਾਂਨਗਰ ਮੁੰਬਾਈ ਵਿੱਚ ਚੱਲ ਰਹੇ ਵਿਆਹ ਸਮਾਗਮ ਵਿੱਚ ਉੱਘੇ ਸਮਾਜਸੇਵੀ ਗੁਰਜਿੰਦਰ ਸਿੰਘ ਤਾਜਲਪੁਰ ਨੂੰ ਮੁਕੇਸ਼ ਅੰਬਾਨੀ ਦੇ ਪੁੱਤਰ ਆਨੰਤ ਅੰਬਾਨੀ ਵੱਲੋਂ ਵਿਸ਼ੇਸ ਤੌਰ ’ਤੇ ਸ਼ਾਮਲ ਹੋਣ ਲਈ ਸੱਦਾ ਭੇਜਿਆ ਗਿਆ, ਜਿਸ ਵਿੱਚ ਉਨ੍ਹਾਂ ਵੱਲੋਂ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਇਸ ਮੌਕੇ ਗੁਰਜਿੰਦਰ ਸਿੰਘ ਤਾਜ਼ਲਪੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੁੱਝ ਦਿਨ ਪਹਿਲਾਂ ਅੰਬਾਨੀ ਪਰਿਵਾਰ ਵੱਲੋਂ ਸਪੈਸ਼ਲ ਕਾਰਡ ਭੇਜ ਕੇ ਵਿਆਹ ਵਿੱਚ ਸੱਦਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਆਨੰਤ ਅੰਬਾਨੀ ਨਾਲ ਉਨ੍ਹਾਂ ਦੀ ਦਹਾਕਾ ਪੁਰਾਣੀ ਦੋਸਤੀ ਹੈ। ਇਸ ਵਿਆਹ ਵਿੱਚ ਪੰਜਾਬ ਦੇ ਸਰਦਾਰ ਗੱਭਰੂਆਂ ਦੀ ਧਮਾਕੇਦਾਰ ਐਂਟਰੀ ਖਿੱਚ ਦਾ ਕੇਂਦਰ ਬਣੀ। ਇਸ ਤੋਂ ਪਹਿਲਾਂ ਪੰਜਾਬੀ ਗਾਇਕ ਦਿਲਜੀਤ ਦੁਸਾਂਝ, ਕ੍ਰਿਕਟਰ ਅਰਸ਼ਦੀਪ ਸਿੰਘ ਅਤੇ ਹੁਣ ਗੁਰਜਿੰਦਰ ਸਿੰਘ ਤਾਜ਼ਲਪੁਰ ਇਕਲੌਤੇ ਪੰਜਾਬੀਆਂ ਨੂੰ ਅੰਬਾਨੀ ਪਰਿਵਾਰ ਦੇ ਵਿਆਹ ਦੀ ਰੌਣਕ ਬਣਨ ਦਾ ਮੌਕਾ ਮਿਲਿਆ।
ਇੱਥੇ ਦੱਸਣਯੋਗ ਹੈ ਕਿ ਲਗਪਗ ਸਾਲ ਤੋਂ ਚੱਲ ਰਹੇ ਵਿਆਹ ਵਿੱਚ ਆਨੰਤ ਅੰਬਾਨੀ ਨਾਲ ਕਿਸੇ ਨੂੰ ਵੀ ਸੈਲਫ਼ੀ ਲੈਣ ਦੀ ਆਗਿਆ ਨਹੀਂ ਸੀ ਪ੍ਰੰਤੂ ਇਕਲੌਤੇ ਪੰਜਾਬ ਦੇ ਗੱਭਰੂ ਗੁਰਜਿੰਦਰ ਸਿੰਘ ਤਾਜਲਪੁਰ ਵੱਲੋਂ ਲਈ ਸੈਲਫ਼ੀ ਨੇ ਪੰਜਾਬ ਦੇ ਗਲਿਆਰਿਆਂ ਵਿੱਚ ਚਰਚਾ ਛੇੜ ਦਿੱਤੀ ਹੈ। ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਅੰਨਟੀਲ (ਅੰਬਾਨੀਆਂ ਦੇ ਘਰ) ਆਉਣੀ ਜਾਣੀ ਹੈ। ਉਨ੍ਹਾਂ ਕਿਹਾ ਕਿ ਮੇਰੇ ਅੰਬਾਨੀ ਪਰਿਵਾਰ ਨਾਲ ਸ਼ੁਰੂ ਤੋਂ ਵਾਪਰਕ ਹੀ ਨਹੀਂ ਪਰਿਵਾਰਕ ਰਿਸਤੇ ਹਨ। ਇਸ ਮੌਕੇ ਗੁਰਪ੍ਰਤਾਪ ਸਿੰਘ ਬੜੀ ਵੱਲੋਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਗੁਰਜਿੰਦਰ ਤਾਜਲਪੁਰ ਨੂੰ ਵਧਾਈ ਦਿੱਤੀ, ਜਿਨ੍ਹਾਂ ਦੇਸ਼ ਵਿੱਚ ਮੁਹਾਲੀ ਦਾ ਨਾਂ ਉੱਚਾ ਕੀਤਾ ਹੈ। ਇਸ ਮੌਕੇ ਕੰਮਾ ਬੜ੍ਹੀ, ਰੂਬੀ ਜਗਤਪੁਰਾ ਅਤੇ ਪ੍ਰੀਤ ਜਗਤਾਪੁਰਾ ਨੇ ਵੀ ਵਧਾਈ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹ…