ਗੁਰੂ ਨਾਨਕ ਨਾਮ ਸੇਵਾ ਮਿਸ਼ਨ ਵੱਲੋਂ ਲਗਾਇਆ ਗੁਰਮਤਿ ਬਾਲ ਸਮਰ ਕੈਂਪ ਸ਼ਾਨੋ ਸ਼ੌਕਤ ਨਾਲ ਸਮਾਪਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੂਨ:
ਬਾਬਾ ਬਲਬੀਰ ਸਿੰਘ ਬੇਦੀ ਚੋਲਾ ਸਾਹਿਬ ਵਾਲੇ ਡੇਰਾ ਬਾਬਾ ਨਾਨਕ ਦੀ ਅਗਵਾਈ ਹੇਠ ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਫੇਜ਼-2 ਵਿਖੇ ਇੱਕ ਜੂਨ ਤੋਂ ਲਗਾਤਾਰ ਲਗਾਇਆ ਗਿਆ। ਗੁਰਮਤਿ ਬਾਲ ਸਮਰ ਕੈਂਪ ਅੱਜ ਪੂਰੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਜਿਸ ਵਿੱਚ ਲਗਭਗ 85 ਬੱਚਿਆਂ ਨੇ ਗੁਰਮਤਿ, ਸਿੱਖ ਇਤਿਹਾਸ, ਕੀਰਤਨ, ਕਵਿਤਾਵਾਂ, ਗਤਕਾ ਆਦਿ ਦੀ ਸਿੱਖਿਆ ਅਤੇ ਟਰੇਨਿੰਗ ਦੇ ਨਾਲ ਨਾਲ ਅਰਦਾਸ ਕਰਨੀ ਹੁਕਮਨਾਮਾ ਲੈਣਾ ਅਤੇ ਪ੍ਰਸਾਦ ਵਰਤਾਉਣ ਦੀ ਮੁਹਾਰਤ ਵੀ ਹਾਸਲ ਕੀਤੀ।
ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੋਂਧੀ ਦੀ ਰੇਖ ਹੇਠ ਵਿੱਚ ਅਖੀਰਲੇ ਦਿਨ ਬੱਚਿਆਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਛੋਟੇ ਬੱਚਿਆਂ ਦੇ ਗਰੁੱਪ ਏ ਵਿੱਚ ਲਿਖਤੀ ਪੇਪਰ ਵਿੱਚ ਹਰਲੀਨ ਕੌਰ, ਏਕਮਜੋਤ ਕੌਰ, ਅਗਮਜੋਤ ਕੌਰ, ਹਰ ਸਿਰਜਨ ਕੌਰ ਅਤੇ ਸਿਮਰਦੀਪ ਕੌਰ ਨੇ 100-100 ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਨਾਜ਼ਵੀਰ ਸਿੰਘ ਬਾਜਵਾ ਅਤੇ ਦਿਲਜੀਤ ਕੌਰ ਨੇ ਕ੍ਰਮਵਾਰ 96 ਅਤੇ 95 ਅੰਕ ਲੈ ਕੇ ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਵੱਡੇ ਬੱਚਿਆਂ ਗਰੁੱਪ ਬੀ ਦੇ ਲਿਖਤੀ ਪੇਪਰ ਵਿੱਚ ਤੇਜਬੀਰ ਸਿੰਘ ਨੇ 97 ਅੰਕ ਲੈ ਕੇ ਪਹਿਲਾ, ਸੁਖਮਨਪ੍ਰੀਤ ਕੌਰ ਨੇ 94 ਅੰਕ ਲੈ ਕੇ ਦੂਜਾ ਅਤੇ ਰਤਨਜੋਤ ਕੌਰ ਨੇ 93 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ।
ਕੀਰਤਨ ਮੁਕਾਬਲੇ ਵਿੱਚ ਅਮਨਜੋਤ ਕੌਰ ਨੇ ਪਹਿਲਾ ਹਰ ਸਿਰਜਨ ਕੌਰ ਨੇ ਦੂਜਾ ਅਤੇ ਰਤਨ ਜੋਤ ਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਵਿਤਾਵਾਂ ਮੁਕਾਬਲੇ ਵਿੱਚ ਤੇਜਬੀਰ ਸਿੰਘ ਨੇ ਪਹਿਲਾ ਅਮਨਜੋਤ ਕੌਰ ਨੇ ਦੂਜਾ ਅਤੇ ਸੁਖਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਗੱਤਕਾ ਮੁਕਾਬਲੇ ਵਿੱਚ ਜਪਨ ਪ੍ਰੀਤ ਸਿੰਘ ਨੇ ਪਹਿਲਾ ਜਸਦੀਪ ਸਿੰਘ ਨੇ ਦੂਸਰਾ ਅਤੇ ਵੀਰ ਦਵਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਇਸ ਮੌਕੇ ਤੇ ਸਾਰੇ ਬੱਚਿਆਂ ਨੂੰ ਜਿਨ੍ਹਾਂ ਨੇ ਵੀ ਇਸ ਗੁਰਮਤਿ ਬਾਲ ਸਮਰ ਕੈਂਪ ਵਿੱਚ ਹਿੱਸਾ ਲਿਆ। ਉਨ੍ਹਾਂ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਮਤਿ ਪ੍ਰਚਾਰਕ ਸੁਖਦੇਵ ਸਿੰਘ ਮਨਜੀਤ ਸਿੰਘ ਭੱਲਾ ਅਮਰਜੀਤ ਸਿੰਘ ਅਤੇ ਗੱਤਕਾ ਮਾਸਟਰ ਸੀ ਜੇ ਸਿੰਘ ਅਤੇ ਕੀਰਤਨ ਸਿਖਲਾਈ ਲਈ ਰਾਗੀ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਸਾਜਨ, ਸਮੁੱਚੀ ਸੇਵਾ ਅਤੇ ਚੰਗੇ ਪ੍ਰਬੰਧ ਲਈ ਜੋਗਿੰਦਰ ਸਿੰਘ ਸੋਂਧੀ ਨੂੰ ਵੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਮਿਸ਼ਨ ਦੇ ਸਕੱਤਰ ਮਨਜੀਤ ਸਿੰਘ ਭੱਲਾ ਨੇ ਦੱਸਿਆ ਕਿ ਪਹਿਲੇ ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਜਾਂ ਇੱਕ ਪਰਿਵਾਰਕ ਮੈਂਬਰ ਨੂੰ ਮੁਫ਼ਤ ਗੁਰਧਾਮਾਂ ਦੀ ਯਾਤਰਾ ਜਲਦੀ ਹੀ ਕਰਵਾਈ ਜਾਵੇਗੀ। ਇਸ ਮੌਕੇ ਅਕਾਲੀ ਆਗੂ ਜਥੇਦਾਰ ਅਮਰੀਕ ਸਿੰਘ ਮੁਹਾਲੀ, ਅਮਰਜੀਤ ਸਿੰਘ, ਹਰਜੀਤ ਸਿੰਘ ਚੋਪੜਾ, ਅਵਤਾਰ ਸਿੰਘ ਭੱਲਾ, ਬਲਵਿੰਦਰ ਸਿੰਘ, ਹਰਦੀਪ ਸਿੰਘ, ਅਵਤਾਰ ਸਿੰਘ, ਹਰਜੀਤ ਸਿੰਘ, ਸਰਬਜੀਤ ਸਿੰਘ ਬਾਜਵਾ, ਸਾਧੂ ਸਿੰਘ ਪੰਧੇਰ ਅਤੇ ਹੋਰ ਸੰਗਤਾਂ ਨੇ ਵੀ ਸਮਾਗਮ ਵਿੱਚ ਹਾਜ਼ਰੀ ਭਰੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …