ਗੁਰਦੁਆਰਾ ਗੜੀ ਭੋਰਖਾ ਸਾਹਿਬ ਵਿੱਚ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭੁਪਿੰਦਰ ਸਿੰਗਾਰੀਵਾਲਾ/ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ/ਕੁਰਾਲੀ, 1 ਜਨਵਰੀ:
ਇੱਥੋਂ ਦੇ ਮਾਜਰੀ ਬਲਾਕ ਸਥਿਤ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਵਿੱਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਸਜਾਏ ਰਾਤਰੀ ਸਮਾਗਮ ਦੌਰਾਨ ਭਾਈ ਹਰਜੀਤ ਸਿੰਘ ਹਰਮਨ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਅਤੇ ਭਾਈ ਹਰਪ੍ਰੀਤ ਸਿੰਘ ਖਿਜਰਾਬਾਦ ਨੇ ਸਿੱਖੀ ਦੀ ਕਰਨ ਵਿਸ਼ੇ ਤੇ ਵਿਚਾਰ ਕੀਤੀ। ਉਪਰੰਤ ਭਾਈ ਸੁਖਵਿੰਦਰ ਸਿੰਘ ਸੱਲੋਮਾਜਰਾ ਨੇ ਗੁਰਬਾਣੀ ਵਿਚਾਰ ਅਤੇ ਸਾਹਿਬਜ਼ਾਦਿਆਂ ਦਾ ਇਤਿਹਾਸ ਸਰਵਣ ਕਰਵਾਉਂਦਿਆਂ ਖਾਲਸਾਈ ਗੁਣਾਂ ਅਤੇ ਪ੍ਰਮਾਤਮਾ ਦੀ ਰਜ਼ਾਂ ਵਿੱਚ ਵਿਚਰਦਿਆਂ ਸੱਚਾ-ਸੁੱਚਾ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ। ਸੰਗਤਾਂ ਲਈ ਗੁਰੂ ਦੇ ਅਤੁਟ ਲੰਗਰ ਵੀ ਵਰਤਾਏ ਗਏ। ਇਸ ਮੌਕੇ ਹੈੱਡ ਗੰ੍ਰਥੀ ਭਾਈ ਭਗਵੰਤ ਸਿੰਘ ਖਿਜ਼ਰਾਬਦ, ਅੱਛਰ ਸਿੰਘ ਕੰਸਾਲਾ, ਮੇਜਰ ਸਿੰਘ ਢਕੋਰਾਂ, ਹਰਵਿੰਦਰ ਸਿੰਘ ਝਿੰਗੜਾ, ਸੋਹਣ ਸਿੰਘ ਖਾਲਸਾ, ਰਵਿੰਦਰ ਸਿੰਘ ਅਤੇ ਪ੍ਰਬੰਧਕ ਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …