ਪਡਿਆਲਾ ਵਿੱਚ ਗੁਰਮਤਿ ਸਮਾਗਮ ਦੇ ਦੂਜੇ ਦਿਨ ਢਾਡੀਆਂ ਨੇ ਸੰਗਤ ਨੂੰ ਕੀਤਾ ਨਿਹਾਲ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 22 ਨਵੰਬਰ:
ਸਥਾਨਕ ਸ਼ਹਿਰ ਦੀ ਹੱਦ’ਚ ਪੈਂਦੇ ਪਿੰਡ ਪਡਿਆਲਾ ਦੇ ਗੁਰਦੁਆਰਾ ਕਰਤਾਰਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਸੰਤ ਬਾਬਾ ਗਗਨਦੀਪ ਸਿੰਘ ਪਡਿਆਲਾ ਦੀ ਪ੍ਰੇਰਨਾ ਸਦਕਾ ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਭੈਰੋਮਾਜਰਾ ਵਾਲਿਆਂ ਦੀ ਨਿੱਘੀ ਯਾਦ ਅਤੇ ਸਰਬੱਤ ਦੇ ਭਲੇ ਲਈ ਕਰਵਾਏ ਜਾ ਰਹੇ 9ਵੇਂ ਤਿੰਨ ਰੋਜ਼ਾ ਗੁਰਮਤਿ ਸਮਾਗਮ ਦੇ ਦੂਸਰੇ ਦਿਨ ਅੱਜ ਪੰਥ ਪ੍ਰਸਿੱਧ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਇੰਟਰਨੈਸ਼ਨਲ ਢਾਡੀ ਗਿਆਨੀ ਮਲਕੀਤ ਸਿੰਘ ਪਪਰਾਲੀ ਵਾਲੇ, ਇੰਟਰਨੈਸ਼ਨਲ ਢਾਡੀ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਨੇ ਸੰਗਤਾਂ ਨੂੰ ਦੰਭੀ ਗੁਰੂਆਂ ਤੋਂ ਬਚਦਿਆਂ ਸ਼ਬਦ ਗੁਰੂ ਦੇ ਲੜ ਲੱਗਣ ਅਤੇ ਅੰਮ੍ਰਿਤ ਛੱਕ ਕੇ ਸਿੰਘ ਸੱਜਣ ਦੀ ਤਾਕੀਦ ਕੀਤੀ। ਉਨ੍ਹਾਂ ਵੱਖ ਵੱਖ ਢਾਡੀ ਰਾਗਾਂ ਨਾਲ ਸੰਗਤਾਂ ਨੂੰ ਲੰਮੇ ਸਮੇਂ ਤੱਕ ਬੰਨੀ ਰੱਖਿਆ।
ਇਸ ਮਗਰੋਂ ਮੁਤਵਾਜੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਜਿੱਥੇ ਹਾਜਰ ਸੰਗਤਾਂ ਨੂੰ ਇਲਾਹੀ ਗੁਰਬਾਣੀ ਦੇ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਨਿਹਾਲ ਕੀਤਾ ਉਥੇ ਹੀ ਉਨ੍ਹਾਂ ਪੰਥ ਵਿੱਚੋਂ ਪਈਆਂ ਤਰੇੜਾਂ ਨੂੰ ਖ਼ਤਮ ਕਰਦਿਆਂ ਸਮੁੱਚੀ ਕੌਮ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਸੁਖਜਿੰਦਰ ਸਿੰਘ ਸੋਢੀ, ਦਵਿੰਦਰ ਸਿੰਘ ਠਾਕੁਰ ਕੌਂਸਲਰ, ਰਵਿੰਦਰ ਸਿੰਘ ਬਿੱਲਾ ਸੀਨੀਅਰ ਕਾਂਗਰਸੀ ਆਗੂ, ਲਖਮੀਰ ਸਿੰਘ ਬਿੱਟੂ ਸਰਪੰਚ ਗੋਸਲਾਂ, ਜਗਤਾਰ ਸਿੰਘ ਗਿੱਲ, ਬਲਜੀਤ ਸਿੰਘ ਖਰੜ, ਠਾਕੁਰ ਸਿੰਘ ਭਾਟ, ਕਾਲਾ ਜੌਲੂਆਲ, ਅਜਮੇਰ ਸਿੰਘ ਲਾਲੀ ਮੋਦਨ ਗੋਸਲਾ ਅਤੇ ਇਲਾਕੇ ਦੇ ਮੋਹਤਬਰਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਭਰੀ। ਇਸ ਮੌਕੇ ਬਾਲ ਸੰਤ ਗਗਨਦੀਪ ਸਿੰਘ ਅਤੇ ਮਾਤਾ ਸੁਖਪਾਲ ਕੌਰ ਨੇ ਆਏ ਜਥਿਆਂ ਅਤੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …