nabaz-e-punjab.com

ਗਰਮੀਆਂ ਦੀਆਂ ਛੁੱਟੀਆਂ ਵਿੱਚ ਗੁਰਮਤਿ ਦੀਆਂ ਕਲਾਸਾਂ ਤੇ ਖੇਡ ਮੁਕਾਬਲੇ ਕਰਵਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੂਨ:
ਬੱਚਿਆਂ ਅੰਦਰ ਧਾਰਮਿਕ ਅਤੇ ਸਭਿਆਚਾਰਕ ਸਾਂਝ ਪੈਦਾ ਕਰਨ ਦੇ ਮਕਸਦ ਨਾਲ ਸੈਕਟਰ-67 ਦੇ ਵਸਨੀਕਾਂ ਵੱਲੋਂ ਮਿਲ ਕੇ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਗੁਰਮਤਿ ਦੀਆਂ ਕਲਾਸਾਂ ਲਾਈਆਂ ਗਈਆਂ। ਇਸ ਵਿੱਚ ਉਨ੍ਹਾਂ ਨੂੰ ਧਾਰਮਿਕ ਖੇਤਰ ਦੇ ਨਾਲ ਨਾਲ ਸਭਿਆਚਾਰ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁੱਡਾ ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ ਦੇ ਚੇਅਰਮੈਨ ਅਤੇ ਆਰ ਡਬਲਿਓ ਏ 67 ਦੇ ਪ੍ਰਧਾਨ ਮਹਿੰਦਰ ਸਿੰਘ ਮਲੋਆ ਨੇ ਕਿਹਾ ਕਿ ਇਨ੍ਹਾਂ ਕਲਾਸ਼ਾਂ ਦੀ ਸਮਾਪਤੀ ਮੌਕੇ ਸੈਕਟਰ-67 ਵਿੱਚ ਮਿਉਂਸਪਲ ਭਵਨ ਦੇ ਸਾਹਮਣੇ ਵਾਲੇ ਗਰਾਊਂਡ ਵਿੱਚ ਖੇਡਾਂ ਕਰਵਾਈਆਂ ਗਈਆਂ।
ਇਹ ਖੇਡਾਂ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਬੱਚਿਆਂ ਦੀਆਂ ਕਰਵਾਈਆਂ ਗਈਆਂ। ਖੇਡਾਂ ਦਾ ਉਦਘਾਟਨ ਪ੍ਰਧਾਨ ਮਹਿੰਦਰ ਸਿੰਘ ਮਲੋਆ, ਅਕਾਲੀ ਦਲ ਦੇ ਕੌਂਸਲਰ ਪਰਮਿੰਦਰ ਸਿੰਘ ਤਸਿੰਬਲੀ, ਰਾਜ ਕੁਮਾਰ ਗਰਗ, ਅਤੇ ਰਾਜ ਕੁਮਾਰ ਸ਼ਰਮਾ, ਜਗਮਾਲ ਸਿੰਘ ਛੀਨਾ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਨ੍ਹਾਂ ਖੇਡਾਂ ਵਿੱਚ 100 ਅਤੇ 200 ਮੀਟਰ ਦੀ ਦੌੜ, ਕ੍ਰਿਕਟ ਅਤੇ ਫੁੱਟਬਾਲ ਦੇ ਮੈਚਾਂ ਤੋਂ ਬਿਨਾਂ ਸੀਨੀਅਰ ਸਿਟੀਜਨ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ। ਜਿਸ ਵਿੱਚ ਵੱਖ ਵੱਖ ਵਰਗਾਂ ਦੇ ਬੱਚਿਆਂ ਨੇ ਜਿੱਤ ਪ੍ਰਾਪਤ ਕੀਤੀ ਅਤੇ ਇਨਾਮ ਪ੍ਰਾਪਤ ਕੀਤੇ। ਇਨਾਮਾਂ ਦੀ ਵੰਡ ਸੈਕਟਰ-67 ਦੇ ਮੋਹਤਵਰ ਸਿਟੀਜਨਾਂ ਵੱਲੋਂ ਕੀਤੀ ਗਈ। ਜਿਸ ਵਿੱਚ ਐਨ.ਐਸ.ਕਲਸੀ, ਜਥੇਦਾਰ ਕਰਤਾਰ ਸਿੰਘ ਤਸਿੰਬਲੀ, ਕੇਵਲ ਕ੍ਰਿਸ਼ਨ ਸ਼ਰਮਾ, ਅਵਤਾਰ ਸਿਘ ਐਸ.ਡੀ.ਓ., ਰਾਜ ਕੁਮਾਰ ਗਰਗ, ਰਾਜ ਕੁਮਾਰ ਸ਼ਰਮਾ, ਗੁਰਪਾਲ ਸਿੰਘ ਐਸ.ਡੀ.ਓ., ਮਨਜੀਤ ਸਿੰਘ ਖੇੜੀ, ਮਸਤਾਨ ਸਿੰਘ, ਮਹਿਮਾਂਸਿੰਘ ਢੀਂਡਸਾ, ਹਰਕੇਸ਼ ਸਿੰਘ, ਹਰਬੰਸ ਲਾਲ ਕਾਲੀਆ ਡੀ.ਐਚ.ਡੀ. ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਅੰਤ ਵਿੱਚ ਮਹਿੰਦਰ ਸਿੰਘ ਮਲੋਆ, ਗੁਰਪਾਲ ਸਿੰਘ ਐਸ.ਡੀ.ਓ. ਕੋਚ ਬਲਵਿੰਦਰ ਸਿੰਘ ਭੱਕੂ ਮਾਜਰਾ ਨੇ ਸਾਰੇ ਸੈਕਟਰ ਨਿਵਾਸੀਆਂ ਦਾ ਇਸ ਟੂਰਨਾਮੈਂਟ ਨੂੰ ਸਿਰੇ ਚੜਾਉਣ ਅਤੇ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਅਤੇ ਸਹਿਯੋਗੀ ਸੱਜਣਾ ਦਾ ਵਿਸ਼ੇਸ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…