ਐਮਐਸਪੀ ਸਕੂਲ ਘੜੂੰਆ ਵਿੱਚ ਗੁਰਮਤਿ ਸਮਾਗਮ ਆਯੋਜਿਤ

ਸੰਸਦ ਮੈਂਬਰ ਚੰਦੂਮਾਜਰਾ ਵੱਲੋਂ ਸਕੂਲ ਦੀ ਪਹਿਲੀ ਮੰਜ਼ਲ ਦੀ ਉਸਾਰੀ ਦਾ ਰੱਖਿਆ ਨੀਂਹ ਪੱਥਰ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 8 ਅਪਰੈਲ:
ਐਮਐਸਪੀ ਸਕੂਲ ਘੜੂੰਆ ਵਿੱਚ ਸਕੂਲ ਦੇ ਬਾਨੀ ਮੋਹਨ ਸਿੰਘ ਪਸਰੀਚਾ ਦੀ 13ਵੀਂ ਸਲਾਨਾ ਬਰਸੀ ਅਤੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁਫ਼ਤ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਅਤੇ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਜਿਸ ਉਪਰੰਤ ਪੰਡਾਲ ਵਿੱਚ ਧਾਰਮਿਕ ਦਿਵਾਨ ਸਜਾਏ ਗਏ। ਜਿਸ ਵਿੱਚ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਕਥਾ ਵਾਚਕ ਭਾਈ ਪਵਿੱਤਰ ਸਿੰਘ ਜੀ, ਭਾਈ ਕੰਵਰ ਹਰਮਿੰਦਰ ਸਿੰਘ ਨਿਸ਼ਕਾਮ ਕਿਰਤਨੀ ਜੱਥਾ ਪਾਵਰ ਕਲੋਨੀ ਰੋਪੜ, ਭਾਈ ਮਨਪ੍ਰੀਤ ਸਿੰਘ ਚੰਡੀਗੜ੍ਹ ਵਾਲੇ ਅਤੇ ਪੰਥ ਪ੍ਰਸਿੱਧ ਕਥਾ ਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਵੱਲੋਂ ਸੰਗਤਾਂ ਨੂੰ ਕੀਰਤਨ ਅਤੇ ਕਥਾ ਨਾਲ ਨਿਹਾਲ ਕੀਤਾ।
ਇਸ ਮੌਕੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ, ਐਡਵੋਕੇਟ ਜਨਰਲ ਸਿਮਰਨਜੀਤ ਸਿੰਘ ਚੰਦੂ ਮਾਜਰਾ ਵੱਲੋਂ ਵਿਸ਼ੇਸ਼ ਤੋਰ ਤੇ ਹਾਜਰੀ ਭਰੀ ਅਤੇ ਸਕੂਲ ਦੀ ਪਹਿਲੀ ਮੰਜਿਲ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨਾ੍ਹ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਨਿੱਜੀ ਸਕੂਲਾਂ ਵੱਲੋਂ ਵਿੱਦਿਆ ਦਾ ਵੱਡੇ ਪੱਧਰ ਤੇ ਵਪਾਰ ਕੀਤਾ ਜਾ ਰਿਹਾ ਹੈ ਪਰੰਤੂ ਐਮਐਸਪੀ ਸਕੂਲ ਜਿਸ ਤਰਾ੍ਹ ਘੱਟ ਫੀਸਾਂ ਨਾਲ ਉਚੇਰੀ ਵਿੱਦਿਆ, ਗਰੀਬ ਤੇ ਲੋੜਵੰਦ ਬੱਚਿਆ ਦੀ ਸਹਾਇਤਾ ਅਤੇ ਯਤੀਮ ਬੱਚਿਆ ਨੂੰ ਮੁਫਤ ਵਿਦਿਆ ਪ੍ਰਦਾਨ ਕਰ ਰਿਹਾ ਹੈ ਇਸੇ ਤਰਾ੍ਹ ਬਾਕੀ ਸਕੂਲਾਂ ਨੂੰ ਵੀ ਅਜਿਹੀ ਸਮਾਜ ਸੇਵਾ ਵਿੱਚ ਅੱਗੇ ਆਉਣਾ ਚਾਹਿੰਦਾ ਹੈ ਤਾਂ ਕਿ ਸਮਾਜ ਵਿੱਚ ਕੋਈ ਵੀ ਗਰੀਬ ਬੱਚਾ ਵਿੱਦਿਆ ਤੋਂ ਵਾਝਾਂ ਨਾ ਰਹੇ। ਉਨਾ੍ਹ ਕਿਹਾ ਕਿ ਵਿਦਿਆ ਦਾ ਵਪਾਰ ਨਹੀਂ ਬਲਕਿ ਇਸ ਦਾ ਪਰਸਾਰ ਕਰੋ। ਉਨ੍ਹਾਂ ਇਸ ਸੰਸਥਾ ਦੇ ਵਧੀਆ ਉਪਰਾਲੇ ਦੀ ਜਿੱਥੇ ਸ਼ਲਾਘਾ ਕੀਤੀ ਉੱਥੇ ਐਮਪੀ ਕੋਟੇ ਤੋਂ ਫੰਡ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਇਸ ਸੰਸਥਾ ਦੀ ਮੱਦਦ ਕਰਦੇ ਰਹਿਣਗੇ।
ਇਸ ਮੌਕੇ ਟਰੱਸਟ ਦੇ ਚੇਅਰਮੈਨ ਸ਼ਮਸ਼ੇਰ ਸਿੰਘ ਧਾਲੀਵਾਲ ਵੱਲੋਂ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਹ ਸਕੂਲ ਮੋਹਣ ਸਿੰਘ ਪਸਰੀਚਾ ਜੀ ਦੀ ਇਲਾਕੇ ਨੂੰ ਵਡਮੁੱਲੀ ਦੇਣ ਹੈ। ਮੋਹਣ ਸਿੰਘ ਪਸਰੀਚਾ ਜਿਨਾ੍ਹ ਨੇ ਖੁਦ ਕਦੇ ਡਬਲ ਰੋਟੀਆਂ ਵੇਚਕੇ ਗੁਜਾਰਾ ਕੀਤਾ। ਫਿਰ ਸਾਇਕਲਾਂ ਦੀ ਮੁਰੰਮਤ ਦਾ ਕੰਮ ਕੀਤਾ। ਇਸ ਤਰਾ੍ਹ ਮੇਹਨਤ ਕਰਕੇ ਉਹ ਕਰੋੜਪਤੀ ਬਣੇ ਪਰੰਤੂ ਵਿਆਹ ਦੇ ਬਾਅਦ ਉਨਾ੍ਹ ਦੇ ਕੋਈ ਅੋਲਾਦ ਨਹੀਂ ਹੋਈ। ਜਿਸ ਕਰਕੇ ਉਨਾ੍ਹ ਨੇ ਆਪਣੀ ਸਾਰੀ ਉਮਰ ਦੀ ਕਮਾਈ ਨੂੰ ਐਮਐਸਪੀ ਸਕਲੂ ਬਣਾਉਣ ਦੇ ਲਈ ਲਗਾ ਦਿੱਤਾ। ਮੋਹਣ ਸਿੰਘ ਪਸਰੀਚਾ ਆਪਣੇ ਹੱਥੀ ਵਿਦਿਆ ਦਾ ਬੂਟਾ ਲਗਾਕੇ 2005 ਵਿੱਚ ਸਵਰਗਵਾਸ ਹੋ ਗਏ। ਉਨ੍ਹਾਂ ਵੱਲੋਂ ਲਗਾਏ ਇਸ ਵਿਦਿਆ ਦੇ ਬੂਟੇ ਨੂੰ ਪਸਰੀਚਾ ਚੈੈਰੀਟੇਬਲ ਟਰੱਸਟ ਵੱਲੋਂ ਇੱਕ ਘਣਾ ਦਰਖਤ ਬਣਾਉਣ ਲਈ ਦਿਨ ਰਾਤ ਮੇਹਨਤ ਕੀਤੀ ਜਾ ਰਹੀ ਹੈ।
ਸ਼ਮਸ਼ੇਰ ਸਿੰਘ ਪਥਰੇੜੀ ਨੇ ਦੱਸਿਆ ਕਿ ਟਰੱਸਟ ਦਾ ਮਕਸਦ ਹੈ ਹਰ ਗਰੀਬ ਤੇ ਲੋੜਵੰਦ ਬੱਚੇ ਨੂੰ ਮੁਫਤ ਵਿਦਿਆ ਪ੍ਰਦਾਨ ਕਰਨਾ ਤਾ ਕਿ ਗਰੀਬਾਂ ਦੇ ਬੱਚੇ ਵੀ ਪੜ੍ਹ ਲਿਖਕੇ ਜ਼ਿੰਦਗੀ ਵਿੱਚ ਆਪਣੇ ਪੈਰਾਂ ਤੇ ਖੜੇ ਹੋ ਸਕਣ। ਇਸ ਮੌਕੇ ਇੰਡਸ ਸੁਪਰ ਸਪੈਸ਼ਲਿਟੀ ਹਸਪਤਾਲ ਫੇਜ 1 ਮੋਹਾਲੀ ਦੇ ਮਾਹਰ ਡਾਕਟਰਾਂ ਦੀ ਟੀਮ, ਡਾ. ਵਿਕਾਸ ਦਵਿੰਦਰ ਸ਼ਰਮਾ, ਡਾ. ਛੀਤਜ ਚਰਾਇਆ ਅਤੇ ਡਾ. ਇਸ਼ਾਤ ਕੌਸ਼ਿਕ ਵੱਲੋਂ 150 ਦੇ ਕਰੀਬ ਮਰੀਜਾਂ ਦਾ ਮੈਡੀਕਲ ਚੈਅਕੱਪ ਕੀਤਾ ਅਤੇ ਐਮਐਸਪੀ ਸਕੂਲ ਵੱਲੋਂ ਮਰੀਜਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ। ਇਸ ਮੋਕੇ ਰੂਪਨਗਰ ਦੇ ਬਲੱਡ ਬੈਂਕ ਦੀ ਟੀਮ ਵੱਲੋਂ ਡਾ. ਗੁਰਵਿੰਦਰ ਕੌਰ ਦੀ ਅਗਵਾਹੀ ਹੇਠ ਖੂਨ ਦਾਨ ਕੈਂਪ ਲਗਾਇਆ। ਇਸ ਮੌਕੇ ਸ੍ਰੀ ਚੰਦੂਮਾਜਰਾ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਟਰੱਸਟ ਦੇੇ ਵਾਈਸ ਚੇਅਰਮੈਨ ਸੀਐਲ ਚੌਧਰੀ, ਸਿਮਰਨ ਸਿੰਘ ਸੈਕਟਰੀ, ਮਨਵੀਰ ਸਿੰਘ ਕੈਸ਼ੀਅਰ, ਪ੍ਰਬੰਧਕ ਕਮੇਟੀ ਮੈਂਬਰ ਜਗਦੀਪ ਕੌਰ, ਹਰਜਿੰੰਦਰ ਸਿੰਘ ਰਾਮਗੜੀਆ, ਹਰਵਿੰਦਰ ਕੌਰ, ਮਨਪ੍ਰੀਤ ਕੌਰ ਮੈਂਬਰ, ਪ੍ਰਿੰਸੀਪਲ ਬਲਜੀਤ ਕੌਰ, ਵਾਈਸ ਪ੍ਰਿੰਸੀਪਲ ਮਨਦੀਪ ਕੌਰ, ਹਰਪ੍ਰੀਤ ਕੌਰ , ਰਾਜਵੀਰ ਕੌਰ, ਸਿਮਰਨਜੀਤ ਕੌਰ, ਨਵਦੀਪ ਕੌਰ, ਮਨਪ੍ਰੀਤ ਕੌਰ ਅਧਿਆਪਕ, ਨਰਿੰਦਰ ਸਿੰਘ ਮਾਵੀ ਚੇਅਰਮੈਨ, ਜੋਗਿੰਦਰ ਸਿੰਘ ਮੁਹਾਲੀ, ਗੁਰਨੇਕ ਸਿੰਘ ਭਾਗੋ ਮਾਜਰਾ, ਇਕਬਾਲ ਸਿੰਘ ਸਾਲਾਪੁਰ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਅਤੇ ਬੱਚਿਆ ਦੇ ਮਾਪੇ ਸ਼ਾਮਲ ਹੋਏ। ਸਮਾਗਮ ਦੋਰਾਨ ਗੁਰੂ ਦਾ ਅਟੁੱਤ ਲੰਗਰ ਵੀ ਲਗਾਇਆ ਗਿਆ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …