nabaz-e-punjab.com

ਗੁਰਨਾਮ ਸਿੰਘ ਅਕੀਦਾ ਬਣੇ ਮੀਡੀਆ ਵੈਲਫੇਅਰ ਐਸੋਸੀਏਸ਼ਨ ਦੇ ਪਹਿਲੇ ਪ੍ਰਧਾਨ

ਬਲਿੰਦਰ ਸਿੰਘ ਨੂੰ ਜਨਰਲ ਸਕੱਤਰ ਚੁਣਿਆ, ਸੇਵਾਮੁਕਤ ਤਹਿਸੀਲਦਾਰ ਗੁਰਪ੍ਰਤਾਪ ਆਹਲੂਵਾਲੀਆ ਦੀ ਨਿਗਰਾਨੀ ’ਚ ਹੋਈ ਚੋਣ

ਗਗਨਦੀਪ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 10 ਜੁਲਾਈ
ਪਟਿਆਲਾ ਵਿੱਚ ਮੀਡੀਆ ਵੈੱਲਫੇਅਰ ਐਸੋਸੀਏਸ਼ਨ ਹੋਂਦ ਵਿੱਚ ਆਈ ਹੈ। ਇਸ ਮੌਕੇ ਸਰਬਸੰਮਤੀ ਨਾਲ ਸੀਨੀਅਰ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਨੂੰ ਜਥੇਬੰਦੀ ਦਾ ਪਹਿਲਾ ਪ੍ਰਧਾਨ ਚੁਣਿਆ ਗਿਆ। ਸ੍ਰੀ ਅਕੀਦਾ ਮੀਡੀਆ ਦੇ ਖੇਤਰ ਵਿੱਚ ਕਰੀਬ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਜੁੜੇ ਹੋਏ ਹਨ। ਇਸੇ ਤਰ੍ਹਾਂ ਜਨਰਲ ਸਕੱਤਰ ਬਲਿੰਦਰ ਸਿੰਘ ਬਣੇ ਹਨ ਜਦੋਂ ਕਿ ਖ਼ਜ਼ਾਨਚੀ ਸ੍ਰੀ ਧਰਮਿੰਦਰਪਾਲ ਸਿੰਘ ਅਤੇ ਸ੍ਰੀ ਚਰਨਜੀਤ ਸਿੰਘ ਕੋਹਲੀ ਨੂੰ ਪ੍ਰੋਪੋਗੰਡਾ ਸਕੱਤਰ ਬਣਾਇਆ ਗਿਆ ਹੈ, ਸੰਸਥਾ ਦੇ ਸਰਪ੍ਰਸਤ ਸ੍ਰੀ ਪ੍ਰਵੇਸ਼ ਸ਼ਰਮਾ ਬਣੇ ਹਨ ਜੋ ਆਲ ਇੰਡੀਆ ਰੇਡਿਓ ਤੋਂ ਸੇਵਾ ਮੁਕਤ ਹੋਏ ਹਨ। ਬਾਕੀ ਅਹੁਦੇਦਾਰਾਂ ਦੀ ਚੋਣ ਅਗਲੀ ਮੀਟਿੰਗ ਵਿਚ ਕਰਨ ਦਾ ਫੈਸਲਾ ਕੀਤਾ ਗਿਆ ਹੈ ਕਿਉਂਕਿ ਸੰਭੂ ਬਾਰਡਰ ਤੇ ਪੱਤਰਕਾਰਾਂ ਦੀ ਸ਼ਮੂਲੀਅਤ ਹੋਣ ਕਰਕੇ ਕਈ ਜਿੰਮੇਵਾਰ ਪੱਤਰਕਾਰ ਮੀਟਿੰਗ ਵਿਚ ਹਾਜਰ ਨਹੀਂ ਹੋ ਸਕੇ।
ਇਹ ਚੋਣ ਰਿਟਰਨਿੰਗ ਅਫ਼ਸਰ ਸ੍ਰੀ ਗੁਰਪ੍ਰਤਾਪ ਸਿੰਘ ਆਹਲੂਵਾਲੀਆ ਸੇਵਾਮੁਕਤ ਤਹਿਸੀਲਦਾਰ ਸਨ ਜਿਨ੍ਹਾਂ ਨੇ ਪੂਰੇ ਸੰਵਿਧਾਨਿਕ ਨਿਯਮਾਂ ਅਨੁਸਾਰ ਚੋਣ ਨੂੰ ਨੇਪਰੇ ਚਾੜਿਆ। ਮੀਟਿੰਗ ਵਿਚ ਪਹਿਲਾਂ ਸੰਵਿਧਾਨ ਪੜ੍ਹਿਆ ਗਿਆ ਜੋ ਕਿ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਜਨਰਲ ਹਾਊਸ ਦੀ ਇਸ ਮੀਟਿੰਗ ਵਿਚ ਇਹ ਵੀ ਤਹਿ ਕੀਤਾ ਗਿਆ ਕਿ ਸੰਵਿਧਾਨ ਅਨੁਸਾਰ ਜ਼ਿਲ੍ਹਾ ਪਟਿਆਲਾ ਦੀ ਸਬ ਡਵੀਜ਼ਨ ਨੂੰ ਇਕ ਮੀਤ ਪ੍ਰਧਾਨ ਦਿੱਤਾ ਜਾਵੇ ਤਾਂ ਕਿ ਸਾਰੇ ਜ਼ਿਲੇ੍ਹ ਦੀ ਸ਼ਮੂਲੀਅਤ ਬਣੀ ਰਹਿ ਸਕੇ। ਇਸ ਵੇਲੇ ਪ੍ਰਧਾਨ ਬਣੇ ਸ੍ਰੀ ਅਕੀਦਾ ਨੇ ਕਿਹਾ ਕਿ ਸਾਰੇ ਪੱਤਰਕਾਰਾਂ ਨੂੰ ਇੱਕਮੱੁਠ ਕਰਕੇ ਹੀ ਐਸੋਸੀਏਸ਼ਨ ਚਲਾਈ ਜਾਵੇਗੀ, ਜੋ ਵੀ ਪਹਿਲਾਂ ਕਲੱਬ ਜਾਂ ਸੰਸਥਾਵਾਂ ਚਲ ਰਹੀਆਂ ਹਨ ਉਨ੍ਹਾਂ ਨੂੰ ਵੀ ਐਸੋਸੀਏਟ ਮੈਂਬਰ ਬਣਾਉਣ ਲਈ ਬੇਨਤੀ ਪੱਤਰ ਭੇਜਿਆ ਜਾਵੇਗਾ ਤਾਂ ਕਿ ਸਾਰੇ ਇੱਕਮੱੁਠ ਹੋਕੇ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਸੈਮੀਨਾਰ ਕਰਾਇਆ ਜਾਵੇਗਾ ਜਿਸ ਵਿਚ ਕੌਮੀ ਤੇ ਕੌਮਾਂਤਰੀ ਪੱਧਰ ਦੇ ਪੱਤਰਕਾਰ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਸਮੇਂ ਨਾਭਾ, ਰਾਜਪੁਰਾ, ਪਾਤੜਾਂ, ਭਾਦਸੋਂ, ਫਤਿਹਗੜ੍ਹ ਸਾਹਿਬ, ਸਮਾਣਾ ਤੋਂ ਵੀ ਪੱਤਰਕਾਰ ਭਾਈਚਾਰਾ ਹਾਜਰ ਹੋਇਆ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…