ਸਰਕਾਰੀ ਨੌਕਰੀ ਵਿੱਚ 2 ਸਾਲ ਦਾ ਵਾਧਾ ਛੱਡਣ ਵਾਲੇ ਸੁਪਰਡੈਂਟ ਗੁਰਨਾਮ ਸਿੰਘ ਤਾਜਪੁਰਾ ਦਾ ਸਨਮਾਨ

ਸੇਵਾਮੁਕਤ ਮੁਲਾਜ਼ਮਾਂ ਦੀ ਨੌਕਰੀ ਵਿੱਚ ਦੋ ਸਾਲ ਦਾ ਵਾਧਾ ਕਰਨ ਦੀ ਬਜਾਏ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ: ਤਾਜਪੁਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਪਰੈਲ:
ਪੰਜਾਬ ਸਰਕਾਰ ਵੱਲੋਂ 58 ਸਾਲ ਦੀ ਸਰਕਾਰੀ ਸੇਵਾ ਕਰਨ ਉਪਰੰਤ ਸਰਕਾਰੀ ਨੌਕਰੀ ਵਿੱਚ 2 ਸਾਲ ਦਾ ਵਾਧਾ ਨਾ ਲੈ ਕੇ ਪੰਜਾਬ ਸਿਵਲ ਸਕੱਤਰੇਤ ’ਚੋਂ ਸੁਪਰਡੈਂਟ ਗਰੇਡ-1 ਸੇਵਾਮੁਕਤ ਹੋਏ ਗੁਰਨਾਮ ਸਿੰਘ ਤਾਜਪੁਰਾ ਨੂੰ ਅੱਜ ਵੱਖ-ਵੱਖ ਮੁਲਾਜ਼ਮ ਆਗੂਆਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਡਿਸਏਬਲਡ ਪਰਸਨਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਦੀਪ ਸਿੰਘ ਭਬਾਤ ਨੇ ਦਿੱਤੀ। ਇਸ ਮੌਕੇ ਬੋਲਦਿਆਂ ਸ੍ਰੀ ਤਾਜਪੁਰਾ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ 58 ਸਾਲ ਦੀ ਨੌਕਰੀ ਕਰਨ ਮਗਰੋਂ 2 ਸਾਲ ਦਾ ਹੋਰ ਵਾਧਾ ਕਰਨ ਦੇ ਹੱਕ ਵਿੱਚ ਨਹੀਂ ਸਨ ਅਤੇ ਡਿਊਟੀ ਦੌਰਾਨ ਆਪਣੇ ਸਾਥੀਆਂ ਨੂੰ ਵੀ ਇਹ ਵਾਧਾ ਨਾ ਲੈਣ ਲਈ ਪ੍ਰੇਰਿਤ ਕਰਦੇ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਿਯਮਾਂ ਅਨੁਸਾਰ ਆਪਣੇ ਅਹੁਦੇ ਤੋਂ ਸੇਵਾਮੁਕਤ ਹੋਣ ਵਾਲੇ ਸਰਕਾਰੀ ਮੁਲਾਜ਼ਮਾਂ ਦੀ ਨੌਕਰੀ ਵਿੱਚ ਦੋ ਸਾਲ ਦਾ ਹੋਰ ਵਾਧਾ ਕਰਨ ਦੀ ਬਜਾਏ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਜੋ ਪੰਜਾਬ ’ਚੋਂ ਬੇਰੁਜ਼ਗਾਰੀ ਨੂੰ ਖ਼ਤਮ ਕੀਤਾ ਜਾ ਸਕੇ।
ਇਸ ਮੌਕੇ ਸ੍ਰੀ ਪਰਮਦੀਪ ਭਬਾਤ ਸਮੇਤ ਮੁਲਾਜ਼ਮ ਆਗੂ ਪ੍ਰੇਮ ਸਿੰਘ ਮਲੋਆ, ਅਜਮੇਰ ਸਿੰਘ ਪ੍ਰਧਾਨ ਆਲ ਇੰਡੀਆ ਸੇਵਾਮੁਕਤ ਡਾਕਘਰ ਐਸੋਸੀਏਸ਼ਨ, ਰਣਜੀਤ ਸਿੰਘ ਭਾਂਖਰਪੁਰ, ਦਲਜੀਤ ਸਿੰਘ, ਪਰਮਜੀਤ ਸਿੰਘ, ਹਰਨੇਕ ਸਿੰਘ, ਗੁਰਮੀਤ ਸਿੰਘ ਡੂਮਛੇੜੀ, ਬਾਬਾ ਹਰਬੰਸ ਸਿੰਘ, ਰਜਿੰਦਰ ਸਿੰਘ ਸੈਣੀ, ਸੰਗੀਤਾ ਢਿੱਲੋਂ ਅਧੀਨ ਸਕੱਤਰ, ਰਾਜਬੰਸ ਕੌਰ, ਹਰਪਾਲ ਸਿੰਘ ਗਰੇਵਾਲ, ਸੁਨੀਤਾ, ਰਜਿੰਦਰ ਕੌਰ ਨੇ ਕਿਹਾ ਕਿ ਸ੍ਰੀ ਤਾਜਪੁਰਾ ਨੇ ਸਕੱਤਰੇਤ ਵਿੱਚ 39 ਸਾਲ ਸ਼ਲਾਘਾਯੋਗ ਨੌਕਰੀ ਕੀਤੀ ਹੈ।

Load More Related Articles
Load More By Nabaz-e-Punjab
Load More In General News

Check Also

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ ਚੰਨੀ ਸਰਕਾਰ ਸਮੇਂ ਮੁ…