Share on Facebook Share on Twitter Share on Google+ Share on Pinterest Share on Linkedin ਗੁਰੂ ਆਸਰਾ ਟਰੱਸਟ ਮੁਹਾਲੀ ਵਿੱਚ ਪਲ ਰਹੀ ਲੜਕੀ ਗੁਰਨੂਰ ਦੇ ਹੱਥ ਪੀਲੇ ਕੀਤੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਨਵੰਬਰ: ਗੁਰੂ ਆਸਰਾ ਟਰੱਸਟ ਸੈਕਟਰ-78 ਮੁਹਾਲੀ ਵਿਖੇ ਰਹਿ ਰਹੀ ਅੰਗਹੀਣ ਲੜਕੀ ਗੁਰਨੂਰ ਦਾ ਆਨੰਦ ਕਾਰਜ ਅੱਜ ਪੂਰਨ ਗੁਰ ਮਰਿਆਦਾ ਨਾਲ ਕਾਕਾ ਗੁਰਮੀਤ ਸਿੰਘ ਵਾਸੀ ਐਸ ਏ ਐਸ ਨਗਰ ਨਾਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਆਸਰਾ ਟਰੱਸਟ ਦੀ ਮੁੱਖੀ ਬੀਬੀ ਕੁਲਬੀਰ ਕੌਰ ਧਾਮੀ ਨੇ ਦਸਿਆ ਕਿ ਟ੍ਰਸਟ ਵੱਲੋੱ ਸਿੱਖ ਕੌਮ ਲਈ ਅਤੇ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਕੁਰਬਾਨ ਹੋਏ ਸਿੰਘਾਂ ਦੀਆਂ ਬੱਚੀਆਂ ਦਾ ਪਾਲਨ ਪੋਸ਼ਣ ਕਰਨ ਦੇ ਨਾਲ ਨਾਲ ਬੇਸਹਾਰਾ, ਅਨਾਥ ਅਤੇ ਲੋੜਵੰਦ ਬੱਚੀਆਂ ਨੂੰ ਵੀ ਪਾਲਿਆ ਜਾਂਦਾ ਹੈ ਅਤੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਹੋਣ ਲਾਇਕ ਬਣਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਬੱਚੀ ਗੁਰਨੂਰ ਨੇ ਬਾਰ੍ਹਵੀਂ ਦੀ ਪੜ੍ਹਾਈ ਕਰਨ ਉਪਰੰਤ ਆਈਟੀਆਈ (ਇੰਬਰਾਈਡਰੀ) ਦੀ ਸਿੱਖਿਆ ਹਾਸਲ ਕੀਤੀ ਹੈ ਅਤੇ ਅੱਜ ਟਰੱਸਟ ਵੱਲੋਂ ਪੂਰਨ ਗੁਰੂ ਮਰਿਆਦਾ ਨਾਲ ਉਸਦੇ ਆਨੰਦ ਕਾਰਜ ਕਾਕਾ ਗੁਰਮੀਤ ਸਿੰਘ ਨਾਲ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਸੈਕਟਰ-78 ਵਿਖੇ ਸਰਕਾਰ ਵਲੋੱ ਉਹਨਾਂ ਨੂੰ ਸਾਢੇ ਛੇ ਕਨਾਲ ਦੇ ਕਰੀਬ ਥਾਂ ਅਲਾਟ ਕੀਤੀ ਗਈ ਸੀ ਜਿੱਥੇ ਹੁਣ ਟਰੱਸਟ ਵੱਲੋਂ ਬੱਚੀਆਂ ਦੇ ਰਹਿਣ ਦਾ ਇੰਤਜਾਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਅੱਜ ਤੋਂ ਹੀ ਟ੍ਰਸਟ ਵੀ ਹੁਣ ਫੇਜ਼-7 ਤੋਂ ਬਦਲ ਸੈਕਟਰ-78 ਵਿਖੇ ਲਿਆਂਦਾ ਜਾ ਰਿਹਾ ਹੈ। ਇੱਥੇ ਜਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਫੇਜ਼-7 ਵਿੱਚ ਇੱਕ ਕਿਰਾਏ ਦੀ ਇਮਾਰਤ ਵਿੱਚ ਟਰੱਸਟ ਵੱਲੋਂ ਬੱਚੀਆਂ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਉੱਚ ਵਿਦਿਆ ਵੀ ਦਿਵਾਈ ਜਾਂਦੀ ਹੈ। ਇਹ ਬੱਚੀਆਂ ਹੁਣ ਸੈਕਟਰ-78 ਵਿਖੇ ਟਰੱਸਟ ਦੀ ਇਮਾਰਤ ਵਿੱਚ ਹੀ ਰਹਿਣਗੀਆਂ। ਇਸ ਮੌਕੇ ਟਰੱਸਟ ਦੇ ਚੇਅਰਮੈਨ ਜਸਟਿਸ ਅਜੀਤ ਸਿੰਘ ਬੈਂਸ ਵੱਲੋਂ ਉਹਨਾਂ ਦੇ ਪੁੱਤਰ ਰਾਜਵਿੰਦਰ ਸਿੰਘ ਬੈਂਸ, ਭਾਈ ਕਮਿੱਕਰ ਸਿੰਘ ਦਲ ਖਾਲਸਾ, ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਸਰਵਣ ਸਿੰਘ ਅਗਵਾਣ, ਨਸੀਬ ਸਿੰਘ ਸੰਧੂ, ਮਹਾਂਬੀਰ ਸਿੰਘ ਢਿੱਲੋਂ, ਹਰਬੰਸ ਕੌਰ ਤਲਵੰਡੀ, ਐਡਵੋਕੇਟ ਨਵਕਿਰਨ ਸਿੰਘ, ਬਾਬਾ ਪ੍ਰਗਟ ਸਿੰਘ, ਅਤਰ ਸਿੰਘ, ਮੈਨੇਜਰ ਅੰਬ ਸਾਹਿਬ, ਹਰਮਿੰਦਰ ਸਿੰਘ ਗਾਂਧੀ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ