Share on Facebook Share on Twitter Share on Google+ Share on Pinterest Share on Linkedin ਗੁਰੂ ਆਸਰਾ ਟਰੱਸਟ ਮੁਹਾਲੀ ਵਿੱਚ ਮਾਹਵਾਰੀ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ, ਲੜਕੀਆਂ ਨੂੰ ਸੈਨੇਟਰੀ ਪੈਡ ਤੇ ਫਰੂਟ ਵੰਡੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ: ਗੁਰੂ ਆਸਰਾ ਟਰੱਸਟ ਮੁਹਾਲੀ ਨੇ ਏਲਾਂਤੇ ਦੇ ਸਹਿਯੋਗ ਨਾਲ ਮਾਹਵਾਰੀ ਚੱਕਰ ਦੌਰਾਨ ਸਫ਼ਾਈ ਬਣਾਈ ਰੱਖਣ ਦੇ ਮਹੱਤਵ ਉਤੇ ਜ਼ੋਰ ਦਿੰਦਿਆਂ 100 ਤੋਂ ਵੱਧ ਲੜਕੀਆਂ ਨੂੰ ਸਿੱਖਿਅਤ ਕਰਨ ਲਈ ਜਾਗਰੂਕਤਾ ਮੁਹਿੰਮ ਵਿੱਢਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ‘ਜਨ ਅੌਸ਼ਧੀ ਕੇਂਦਰਾਂ’ ਦੀ ਪਹਿਲ ਨੂੰ ਉਤਸ਼ਾਹਿਤ ਕਰਦੇ ਹੋਏ ਗੁਰੂ ਆਸਰਾ ਟਰੱਸਟ ਮੁਹਾਲੀ ਵਿੱਚ 6 ਹਜ਼ਾਰ ਤੋਂ ਵੱਧ ਦਾ ਬਾਯੋਡਿਗ੍ਰੇਡੇਬਲ ਸੈਨੇਟਰੀ ਪੈਡ ਵੰਡੇ ਗਏ, ਜੋ ਪ੍ਰਤੀ ਪ੍ਰਤੀਭਾਗੀ ਨੂੰ ਤਿੰਨ ਮਹੀਨੇ ਤੱਕ ਇਸਤੇਮਾਲ ਲਈ ਕਾਫੀ ਹਨ। ਇਸ ਮੌਕੇ ਲੜਕੀਆਂ ਨੂੰ ਫਰੂਟ ਵੀ ਵੰਡੇ। ਏਲਾਂਤੇ ਨੇ ‘ਸਪੇਂਡ ਫੌਰ ਏ ਕੌਜ਼’, ਦੇ ਨਾਲ ਸਹਿਭਾਗੀਤਾ ਵਿੱਚ ਤ੍ਰਿਯਾ ਪ੍ਰਾਜੈਕਟ ਨੂੰ ਸ਼ੁਰੂ ਕੀਤਾ ਹੈ। ਇਸ ਦੇ ਤਹਿਤ ਅੌਰਤਾਂ ਅਤੇ ਨੌਜਵਾਨ ਲੜਕੀਆਂ ਦੇ ਮਾਹਵਾਰੀ ਦੌਰਾਨ ਸਫ਼ਾਈ ਨੂੰ ਉਤਸ਼ਾਹਿਤ ਕਰਨ ਦਾ ਟੀਚਾ ਤਹਿ ਕੀਤਾ ਗਿਆ ਹੈ। ਇਸ ਵਿੱਚ ਅੌਰਤਾਂ ਅਤੇ ਕੁੜੀਆਂ ਨੂੰ ਮਾਹਵਾਰੀ ਚੱਕਰ ਦੇ ਦੌਰਾਨ ਉਨ੍ਹਾਂ ਦੇ ਜੀਵਨ ਨੂੰ ਅਸਾਨ ਬਣਾਉਣ ਲਈ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਏਲਾਂਤੇ ਮਾਲ ਦੇ ਸੈਂਟਰ ਹੈੱਡ ਤ੍ਰਿਨਾਥ ਕੇ. ਨੇ ਕਿਹਾ ਕਿ ਇਕ ਸਮਾਜ ਦੇ ਤੌਰ ’ਤੇ ਅੌਰਤਾਂ ਅਤੇ ਕੁੜੀਆਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਦਾ ਤਹੱਈਆ ਕੀਤਾ ਹੈ ਤਾਂ ਕਿ ਉਹ ਆਪਣੀ ਜਿੰਦਗੀ ਨੂੰ ਪੂਰੀ ਆਜ਼ਾਦੀ ਨਾਲ ਜੀਅ ਸਕਣ। ਸੈਨੇਟਰੀ ਨੈਪਕਿਨ, ਟੋਆਇਲਟ, ਸੁਰੱਖਿਅਤ ਨਿਕਾਸ ਅਤੇ ਸਕੂਲਾਂ/ਸਰਵਜਨਕ ਖੇਤਰਾਂ ਵਿੱਚ ਟੋਆਇਲਟ ਵਰਗੇ ਮਾਹਵਾਰੀ ਚੱਕਰ ਦੌਰਾਨ ਸਫ਼ਾਈ ਤੱਕ ਪਹੁੰਚ ਇਕ ਚੰਗਾ ਸਿਹਤਮੰਦ ਜੀਵਨ ਬਣਾਈ ਰੱਖਣ ਲਈ ਜ਼ਰੂਰੀ ਹੈ। ਇਸ ਤੋਂ ਪਹਿਲਾਂ ਮੈਡਮ ਪੂਜਾ ਖੋਸ਼ਲਾ ਨੇ ਕਿਹਾ ਕਿ ‘ਪ੍ਰਾਜੈਕਟ ਤ੍ਰਿਯਾ ਨੇ ਇਕ ਸਮਾਜਿਕ ਉਦੇਸ਼ ਨਾਲ ਇਹ ਅਭਿਆਨ ਸ਼ੁਰੂ ਕੀਤਾ ਗਿਆ ਹੈ। ਜੋ ਕਿ ਇਕ ਟੀਚੇ ਨੂੰ ਲੈ ਕੇ ਅੱਗੇ ਵੱਧ ਰਹੀ ਹੈ। ਜਿਸ ਦੇ ਤਹਿਤ ਸੁਵਿਧਾਵਾਂ ਤੋਂ ਵਾਂਝੀਆਂ ਅੌਰਤਾਂ ਅਤੇ ਲੜਕੀਆਂ ਦੇ ਵਿਚਕਾਰ ਮਾਹਵਾਰੀ ਚੱਕਰ ਦੌਰਾਨ ਸਫ਼ਾਈ ਬਾਰੇ ਵਿੱਚ ਜਾਗਰੂਕਤਾ ਵਧਾਈ ਜਾ ਰਹੀ ਹੈ। ਡਾ. ਨੀਰੂ ਬਾਲੀ ਨੇ ਸੈਨੇਟਰੀ ਪੈਡ ਦੇ ਡਿਸਪੋਜਲ ਉੱਤੇ ਅੌਰਤ ਪ੍ਰਤੀਭਾਗੀਆਂ ਨੂੰ ਵੀ ਸਿੱਖਿਅਤ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ