nabaz-e-punjab.com

ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਮਨਾਇਆ ਜਾਵੇਗਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ

ਜਰਮਨ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਨੇ ਸਾਂਝੇ ਤੌਰ ’ਤੇ ਲਿਆ ਫੈਸਲਾ

ਨਬਜ਼-ਏ-ਪੰਜਾਬ ਬਿਊਰੋ, ਜਰਮਨ, 17 ਨਵੰਬਰ:
ਜਰਮਨ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਵਿੱਚ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ 2018 ਨੂੰ ਮਨਾਇਆ ਜਾਵੇਗਾ। ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੋ ਆਪਣੇ ਨਿੱਜੀ ਸਵਾਰਥਾਂ ਤੇ ਸਿਆਸੀ ਅਕਾਵਾਂ ਦੇ ਦਬਾਅ ਹੇਠ ਲੈਏ ਗਲਤ ਫੈਸਲਿਆਂ ਕਾਰਨ ਸਿੱਖ ਕੌਮ ਦੇ ਵੱਡੇ ਹਿੱਸੇ ਵਿੱਚੋ ਜਿੱਥੇ ਆਪਣਾ ਸਤਿਕਾਰ ਗੁਆ ਚੁੱਕੇ ਹਨ ਉੱਥੇ ਉਹ ਇਸ ਮਹਾਨ ਸੰਸਥਾਂ ਦੇ ਸੁਨਿਹਰੀ ਸਿਧਾਤਾਂ ਨੂੰ ਵੀ ਢਾਹ ਲਾ ਰਹੇ ਹਨ ਕੌਮਾਂ ਸਰੀਰਕ ਤੌਰ ’ਤੇ ਮਾਰਿਆ ਖ਼ਤਮ ਨਹੀ ਹੁੰਦੀਆਂ ਜਦੋ ਤੱਕ ਉਹਨਾਂ ਨੂੰ ਸਿਧਾਤਿਕ ਤੇ ਮਾਨਸਿਕ ਤੌਰ ’ਤੇ ਗੁਲਾਮ ਨਾ ਬਣਾਇਆ ਜਾਵੇ।
ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਜਰਮਨੀ ਦੇ ਆਗੂ ਗੁਰਚਰਨ ਸਿੰਘ ਗੁਰਾਇਆ ਵੱਲੋਂ ਜਾਰੀ ਬਿਆਨ ਅਨੁਸਾਰ ਜਥੇਦਾਰ ਆਪਣੇ ਸਿਆਸੀ ਅਕਾਵਾਂ ਅਤੇ ਆਰਐਸਐਸ ਦੇ ਅਦੇਸ਼ਾਂ ਅਨੁਸਾਰ ਸਿੱਖ ਕੌਮ ਦੇ ਨਿਆਰੇਪਨ ਵਿੱਚ ਰਲਗੱਡ ਕਰਕੇ ਕੌਮ ਨੂੰ ਸਿਧਾਤਹੀਣ ਕਰਕੇ ਬ੍ਰਹਮਵਾਦ ਦੀ ਸਦੀਵੀ ਗੁਲਾਮ ਬਣਾਉਣ ਵਿੱਚ ਯੋਗਦਾਨ ਪਾ ਕੇ ਆਪਣਾ ਨਾਮ ਇਤਿਹਾਸ ਦੇ ਕਾਲੇ ਪੰਨਿਆ ਉਪੱਰ ਲਿਖ ਰਹੇ ਹਨ ।ਜਥੇਦਾਰਾਂ ਵੱਲੋ ਬਿਕ੍ਰਮੀ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਜੋ ਇਸ ਸਾਲ 25 ਦਸਬੰਰ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਹਾੜੇ ਦੇ ਨਾਲ ਮਨਾਉਣ ਦਾ ਅਦੇਸ਼ ਦਿੱਤਾ ਹੈ ਜੋ ਇਸ ਸਾਲ ਦੋ ਵਾਰ ਤੇ ਅਗਲੇ ਸਾਲ ਗੁਰਪੁਰਬ ਨਹੀਂ ਆ ਰਿਹਾ ਹੈ।
ਇਸ ਕਰਕੇ ਦੇਸ਼ ਵਿਦੇਸ਼ ਦੀਆਂ ਸਮੂਹ ਸਿੱਖ ਸੰਗਤਾਂ ਸਿੱਖ ਕੌਮ ਦੇ ਨਿਆਰੇਪਨ ਦੇ ਪ੍ਰਤੀਕ ਮੂਲ਼ ਨਾਨਕਸ਼ਾਹੀ ਕੈਲੰਡਰ ਨੂੰ ਹੀ ਮਾਨਤਾ ਦੇਣ ਅਤੇ ਉਸੇ ਅਨੁਸਾਰ ਆਪਣੇ ਗੁਰਪੁਰਬ ਦੇ ਦਿਹਾੜੇ ਮਨਾਉਣ ਤੇ ਸੋਧਾਂ ਦੇ ਨਾਮ ਹੇਠ ਜਥੇਦਾਰਾਂ ਤੇ ਬ੍ਰਹਮਵਾਦੀ ਸੋਚ ਵਿੱਚ ਰੰਗੇ ਸੰਪ੍ਰਦਾਈਆਂ ਨਾਲ ਰਲ ਕੇ ਨਾਨਕਸ਼ਾਹੀ ਕੈਲੰਡਰ ਨਾਮ ਹੇਠ ਬਿਕਰਮੀ ਕੈਲੰਡਰ ਵਿੱਚ ਤਬਦੀਲ ਕੀਤੇ ਕੈਲੰਡਰ ਨੂੰ ਰੱਦ ਕਰਨਾ ਚਹੀਦਾ ਹੈ ਜੋ ਸਿੱਖ ਕੌਮ ਦੇ ਗੁਰਪੁਰਬਾਂ ਤੇ ਇਤਿਹਾਸਿਕ ਦਿਹਾੜਿਆਂ ਪ੍ਰਤੀ ਬਿਖੇੜੇ ਤੇ ਭੰਬਲਭੂਸੇ ਖੜ੍ਹੇ ਕਰਦਾ ਹੈ।
ਗੁਰਦੁਆਰਾ ਸ੍ਰੀ ਗੁਰੂ ਦਸ਼ਮੇਸ਼ ਸਿੰਘ ਸਭਾ ਕਲੋਨ ਦੇ ਪ੍ਰਧਾਨ ਭਾਈ ਗੁਰਪਾਲ ਸਿੰਘ, ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੇ ਭਾਈ ਬਲਕਾਰ ਸਿੰਘ, ਭਾਈ ਨਰਿੰਦਰ ਸਿੰਘ ਗੁਰਦੁਅਰਾ ਸਟੁਟਗਾਟ ਭਾਈ ਉਂਕਾਰ ਸਿੰਘ ਗਿੱਲ, ਗੁਰਦੁਆਰਾ ਲਾਈਪਸਿਕ ਭਾਈ ਬਲਦੇਵ ਸਿੰਘ ਬਾਜਵਾ, ਗੁਰਦੁਆਰਾ ਨਿਉਨਬਰਗ ਭਾਈ ਦਿਲਬਾਗ ਸਿੰਘ, ਗੁਰਦੁਆਰਾ ਰੀਗਨਸਬਰਗ ਭਾਈ ਨਰਿੰਦਰ ਸਿੰਘ, ਗੁਰਦੁਆਰਾ ਅੌਕਸਬਰਗ ਭਾਈ ਜੋਗਿੰਦਰ ਸਿੰਘ, ਗੁਰਦੁਆਰਾ ਗੁਰੂ ਤੇਗ ਬਹਾਦਰ ਕਲੋਨ ਭਾਈ ਇੰਦਰਜੀਤ ਸਿੰਘ, ਗੁਰਦੁਆਰਾ ਮਿਉਨਿਚਨ ਭਾਈ ਜਸਵਿੰਦਰ ਸਿੰਘ ਨਾਗਰਾ, ਸਿੰਘ ਸਭਾ ਜਰਮਨੀ ਭਾਈ ਮਲਕੀਤ ਸਿੰਘ, ਭਾਈ ਅਵਤਾਰ ਸਿੰਘ ਪ੍ਰਧਾਨ, ਭਾਈ ਜਸਵੀਰ ਸਿੰਘ ਬਾਬਾ, ਸਿੰਘ ਸਭਾ ਫਰੈਕਫੋਰਟ ਭਾਈ ਗੁਰਵਿੰਦਰ ਸਿੰਘ, ਭਾਈ ਜਸਵੰਤ ਸਿੰਘ ਢਿੱਲੋਂ, ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਥੇਦਾਰ ਭਾਈ ਹਰਦਵਿੰਦਰ ਸਿੰਘ ਬੱਬਰ, ਦਲ ਖਾਲਸਾ ਜਰਮਨੀ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਪ੍ਰਦੇਸੀ ਹਾਈਜੈਕਰ, ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਜਤਿੰਦਰਬੀਰ ਸਿੰਘ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਵੈਲਫੇਅਰ ਐਸੋਸ਼ੀਏਸ਼ਨ ਫਰੈਕਫੋਰਟ, ਮਾਸਟਰ ਦਲੇਰ ਸਿੰਘ ਸ਼ਹੀਦ ਭਗਤ ਸਿੰਘ ਵੈਲਫੇਅਰ ਐਸੋਸ਼ੀਏਸ਼ਨ ਫਰੈਕਫੋਰਟ ਦੇ ਸ਼ਿਵਦੇਵ ਸਿੰਘ ਕੰਗ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…