Nabaz-e-punjab.com

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 3 ਲੱਖ ਬੱਚਿਆਂ ਦੀ ‘ਨੈਤਿਕ ਸਿੱਖਿਆ ਪ੍ਰੀਖਿਆ’ ਲਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਗਸਤ:
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋੱ ਪੰਜਾਬ ਅਤੇ ਹੋਰਨਾਂ ਥਾਵਾਂ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇੱ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੈਤਿਕ ਸਿਖਿਆ ਇਮਤਿਹਾਨ ਲਿਆ ਗਿਆ। ਜਿਸ ਵਿਚ ਟ੍ਰਾਈਸਿਟੀ ਜੋਨ ਦੇ 270 ਸੈਂਟਰਾਂ ਦੇ 18500 ਤੋੱ ਵੱਧ ਬਚਿਆਂ ਨੇ ਹਿੱਸਾ ਲਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਟ੍ਰਾਈਸਿਟੀ ਜੋਨ ਦੇ ਜੋਨਲ ਸਕੱਤਰ ਸ੍ਰa ਮਨਜੀਤ ਸਿੰਘ ਨੇ ਦਸਿਆ ਕਿ ਸਟੱਡੀ ਸਰਕਲ ਵੱਲੋੱ ਟ੍ਰਾਈਸਿਟੀ ਸਮੇਤ ਹੋਰਨਾਂ ਥਾਵਾਂ ਤੇ ਕਰਵਾਏ ਗਏ ਇਸ ਇਮਤਿਹਾਨ ਵਿੱਚ ਕਰੀਬ 3 ਲੱਖ ਬੱਚਿਆਂ ਨੇ ਹਿੱਸਾ ਲਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਤੋੱ ਬਾਰਵੀੱ ਕਲਾਸ ਤੱਕ ਕਰਵਾਏ ਗਏ ਇਸ ਇਮਤਿਹਾਨ ਦੇ ਸਿਲੇਬਸ ਲਈ ਪੁਸਤਕ ਗੁਰੂ ਨਾਨਕ ਦੇਵ (ਜੀਵਨ ਬ੍ਰਿਤਾਂਤ ਅਤੇ ਸਿੱਖਿਆਵਾਂ) ਅਤੇ ਬਾਲ-ਵਿਰਸਾ ਨਿਰਧਾਰਤ ਕੀਤੀਆਂ ਗਈਆਂ ਸਨ।
ਉਹਨਾਂ ਦੱਸਿਆ ਕਿ ਇਮਤਿਹਾਨ ਵਿੱਚ ਭਾਗ ਲੈ ਰਹੇ ਸਾਰੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਹੁੰਦੇ ਹੋਏ ਆਪਣੇ ਨਿੱਜੀ ਜੀਵਨ ਵਿੱਚ ਇਮਾਨਦਾਰੀ ਦੀ ਕਿਰਤ ਕਮਾਈ, ‘ਵੰਡ ਛਕੋ’ ਦੇ ਸਿਧਾਂਤ ਅਨੁਸਾਰ ਆਪਣੇ ਵਸੀਲਿਆਂ ਤੇ ਗੁਣਾਂ ਦੀ ਦੂਜਿਆਂ ਨਾਲ ਸਾਂਝ ਕਰਨ, ਮਿਲਵਰਤਣ ਤੇ ਸਹਿਯੋਗ, ਪਰਮਾਤਮਾ ਤੇ ਭਰੋਸਾ, ਸਭ ਨਾਲ ਦੋਸਤੀ ਅਤੇ ਸਰਬੱਤ ਦੇ ਭਲੇ ਵਾਲਾ ਨਰੋਆ ਸਮਾਜ ਸਿਰਜਣ ਦਾ ਸੰਕਲਪ ਦ੍ਰਿੜ ਕੀਤਾ। ਉਨ੍ਹਾਂ ਦੱਸਿਆ ਕਿ ਜ਼ੋਨਲ ਪੱਧਰ ਤੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਆਕਰਸ਼ਕ ਇਨਾਮ ਅਤੇ ਸਰਟੀਫਿਕੇਟ ਦੇ ਕੇ ਉਤਸ਼ਾਹਿਤ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…