ਗੁਰੂ ਨਾਨਕ ਨਾਮ ਸੇਵਾ ਮਿਸ਼ਨ ਨੇ ਗੁਰਮਤਿ ਬਾਲ ਗੁਰਬਾਣੀ ਮੁਕਾਬਲੇ ਕਰਵਾਏ

ਨਬਜ਼-ਏ-ਪੰਜਾਬ, ਮੁਹਾਲੀ, 5 ਸਤੰਬਰ:
ਗੁਰੂ ਨਾਨਕ ਨਾਮ ਸੇਵਾ ਮਿਸ਼ਨ ਵਲੋੱ ਬੱਚਿਆਂ ਨੂੰ ਗੁਰਬਾਣੀ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਜੋੜਨ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਆਊਟੂ ਰੀਚ ਕੈਂਪ ਪ੍ਰਾਜੈਕਟ (ਯੂਕੇ) ਦੇ ਸਹਿਯੋਗ ਨਾਲ ਹਰ ਮਹੀਨੇ ਗੁਰਮਤਿ ਗੁਰਬਾਣੀ ਬਾਲ ਮੁਕਾਬਲੇ ਕਰਵਾਉਣ ਦਾ ਪ੍ਰੋਗਰਾਮ ਦੇ ਤਹਿਤ ਇਸ ਮਹੀਨੇ ਦੇ ਗੁਰਮਤਿ ਗੁਰਬਾਣੀ ਬਾਲ ਮੁਕਾਬਲੇ ਚੇਅਰਮੈਨ ਬਾਬਾ ਬਲਬੀਰ ਸਿੰਘ ਬੇਦੀ ਦੀ ਅਗਵਾਈ ਹੇਠ ਇੱਥੋਂ ਦੇ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਫੇਜ਼-6 ਵਿੱਚ ਕਰਵਾਏ ਗਏ।
ਗੁਰੂ ਨਾਨਕ ਨਾਮ ਸੇਵਾ ਮਿਸ਼ਨ ਦੇ ਜਨਰਲ ਸਕੱਤਰ ਮਨਜੀਤ ਸਿੰਘ ਭੱਲਾ ਨੇ ਦੱਸਿਆ ਕਿ ਇਸ ਮੌਕੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀ ਕਾਰਗੁਜ਼ਾਰੀ ਅਨੁਸਾਰ ਇਨਾਮ ਦਿੱਤੇ ਗਏ। ਉਹਨਾਂ ਦੱਸਿਆ ਕਿ ਗੁਰਬਾਣੀ ਕੰਠ ਮੁਕਾਬਲੇ ਵਿੱਚ ਹਰਗੁਣਪ੍ਰੀਤ ਕੌਰ, ਗੁਰਨਦਰ ਸਿੰਘ, ਹਰ ਅਸੀਸ ਕੌਰ, ਅਮਨਜੋਤ ਕੌਰ, ਸੁੱਖ ਜਪਨ ਕੌਰ ਨੂੰ ਕਰਮਵਾਰ ਪਹਿਲੇ, ਦੂਜੇ, ਤੀਜੇ, ਚੌਥੇ ਅਤੇ ਪੰਜਵੇੱ ਨੰਬਰ ਤੇ ਆਉਣ ਤੇ ਗੈਸ ਵਾਲਾ ਚੁੱਲ੍ਹਾ, ਪ੍ਰੈਸ਼ਰ ਕੁੱਕਰ, ਵੱਡਾ ਵਾਟਰ ਕੂਲਰ, ਬਿਜਲੀ ਦੀ ਚਾਹ ਕੇਤਲੀ ਅਤੇ ਬਿਜਲੀ ਵਾਲੀ ਪ੍ਰੈਸ ਦਿੱਤੇ ਗਏ।
ਇਸੇ ਤਰ੍ਹਾਂ ਦਸਤਾਰ ਅਤੇ ਦੁਮਾਲਾ ਸਜਾਉਣ ਮੁਕਾਬਲੇ ਵਿੱਚ ਗੁਰਤਰਨ ਜੋਤ ਸਿੰਘ, ਸਤਨਾਮ ਸਿੰਘ, ਹਰਿਜਸ ਸਿੰਘ, ਹਰਿ ਸਿਮਰਨ ਸਿੰਘ ਅਤੇ ਜਸਮੀਤ ਕੌਰ ਨੂੰ ਕਰਮਵਾਰ ਵੱਡਾ ਵਾਟਰ ਕੂਲਰ, ਬਿਜਲੀ ਪ੍ਰੈਸ, ਛੋਟਾ ਵਾਟਰ ਕੂਲਰ, ਵੱਡਾ ਚਪਾਤੀ ਬਾਕਸ ਅਤੇ ਛੋਟਾ ਚਪਾਤੀ ਬਾਕਸ ਦਿੱਤੇ ਗਏ। ਇਸਤੋੱ ਇਲਾਵਾ ਬਾਕੀ ਸਾਰੇ ਬੱਚਿਆਂ ਨੂੰ 100 ਰੁਪਏ ਇਨਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਕਵਿਜ਼ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਰਹੇ ਸੀ ਗਰੁੱਪ ਨੂੰ 2100, ਦੂਜੇ ਸਥਾਨ ਵਾਲੇ ਗਰੁੱਪ ਏ ਨੂੰ 1400 ਅਤੇ ਤੀਜੇ ਸਥਾਨ ਵਾਲੇ ਗਰੁੱਪ ‘ਬੀ’ ਨੂੰ 700 ਰੁਪਏ ਇਨਾਮ ਦਿੱਤਾ ਗਿਆ।
ਸਮਾਗਮ ਵਿੱਚ ਬੱਚਿਆਂ ਦੀ ਹੌਂਸਲਾ ਹਫਜਾਈ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਨਾਰਾਇਣ ਸਿੰਘ ਸਿੱਧੂ ਕੌਸਲਰ ਅਤੇ ਚੇਅਰਮੈਨ ਸੀਨੀਅਰ ਸਿਟੀਜ਼ਨ ਹੈਲਪ ਏਜ ਐਸੋਸੀਏਸ਼ਨ ਵੱਲੋੱ ਮਿਸ਼ਨ ਨੂੰ ਪੰਜ ਹਜ਼ਾਰ ਰੁਪਏ ਬੱਚਿਆਂ ਦੀ ਸਹਾਇਤਾ ਲਈ ਦਿੱਤੇ।
ਇਸ ਮੌਕੇ ਗੁਰਦੁਆਰਾ ਤਾਲਮੇਲ ਕਮੇਟੀ ਐਸ.ਏ.ਐਸ. ਨਗਰ (ਮੁਹਾਲੀ) ਦੇ ਪ੍ਰਧਾਨ ਜੋਗਿੰਦਰ ਸਿੰਘ ਸੌਂਧੀ, ਸੀਨੀਅਰ ਪ੍ਰਧਾਨ ਮਨਜੀਤ ਮਾਨ, ਕਰਮ ਸਿੰਘ ਬਬਰਾ, ਅਮਰਜੀਤ ਸਿੰਘ ਪਾਹਵਾ, ਸੁਰਜੀਤ ਸਿੰਘ ਮਠਾੜੂ, ਪ੍ਰੀਤਮ ਸਿੰਘ, ਹਰਦੀਪ ਸਿੰਘ, ਗੁਰਦੁਆਰਾ ਸਾਹਿਬ ਫੇਜ਼-6 ਦੇ ਪ੍ਰਧਾਨ ਜਸਪਾਲ ਸਿੰਘ ਆਪ ਪਾਰਟੀ ਦੇ ਕਾਨੂੰਨੀ ਸਲਾਹਕਾਰ ਟੀਪੀਐਸ ਵਾਲਿਆ, ਧਰਮ ਪ੍ਰਚਾਰਕ ਸੁਖਦੇਵ ਸਿੰਘ, ਬਲਵਿੰਦਰ ਸਿੰਘ, ਹਰਨੇਕ ਸਿੰਘ, ਲਖਵੀਰ ਸਿੰਘ ਸਮਾਜ ਸੇਵਕ, ਪਰਮਵੀਰ ਸਿੰਘ ਭੱਲਾ, ਜਸਬੀਰ ਸਿੰਘ, ਹਰਵਿੰਦਰ ਸਿੰਘ, ਅਵਤਾਰ ਸਿੰਘ ਭੱਲਾ, ਕੁਵਿਜ ਟੀਮ ਵਿੱਚ ਆਏ ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…