ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ

ਨਬਜ਼-ਏ-ਪੰਜਾਬ, ਮੁਹਾਲੀ 21 ਅਪਰੈਲ:
ਗੁਰਦੁਆਰਾ ਨਾਨਕ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ, ਬੀਤੇ ਦਿਨੀ ਸ਼ਾਮ 6:30 ਤੋ 9 ਵਜੇ ਤੱਕ ਸੰਗਤਾਂ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ, ਇਸ ਦੌਰਾਨ ਭਾਈ ਫਜਿੰਦਰ ਸਿੰਘ ਤੇ ਭਾਈ ਸਾਹਿਬ ਭਾਈ ਮਨਜਿੰਦਰ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਨਾਡਾ ਸਾਹਿਬ ਨੇ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ, ਗੁਰਿੰਦਰ ਪਾਲ ਸਿੰਘ ਜੀ ਮੁੱਖੀ ਸਿੱਖ ਹੋਪ ਚੈਰੀਦੇਬਲ ਸੰਸਥਾ ਨੇ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ, ਇਸ ਮੌਕੇ ਸਟੇਟ
ਐਵਾਰਡੀ ਤੇ ਸਾਬਕਾ ਕੌਂਸਲਰ ਅਤੇ ਗੁਰੂ ਘਰ ਦੇ ਸੇਵਾਦਾਰ- ਫੂਲਰਾਜ ਸਿੰਘ ਨੇ ਸੰਸਥਾ ਵੱਲੋਂ ਕਰ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਤੇ ਹਰ ਤਰਾਂ ਦੇ ਸਹਿਯੋਗ ਦੇਣ ਵਾਅਦਾ ਕੀਤਾ।

ਇਸ ਮੌਕੇ ਕੁਲਦੀਪ ਸਿੰਘ, ਸਤਨਾਮ ਸਿੰਘ, ਫਜਿੰਦਰ ਸਿੰਘ , ਅਮਰਜੀਤ ਸਿੰਘ- ਭਾਟੀਆ, ਕੁਲਵੰਤ ਸਿੰਘ , ਗੁਰਮੀਤ ਸਿੰਘ, ਗੁਰਬੀਰ ਸਿੰਘ -ਬੱਗਾ, ਜਸਜੀਤ ਸਿੰਘ ਭਾਟੀਆ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਭਰ ਦੀਆਂ ਸੰਗਤਾਂ ਵੀ ਹਾਜ਼ਰ ਸਨ। ਗੁਰੂ ਕਾ ਲੰਗਰ ਚੱਲਿਆ,
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ- ਦ ਸਿੱਖ ਹੋਪ ਚੈਰੀਟੇਬਲ ਟਰੱਸਟ ਕੰਪੀਟੀਸ਼ਨ ਦੀ ਤਿਆਰੀ ਕਰਵਾ ਕੇ 350 ਖ਼ਾਸ ਤੋਰ ਤੇ ਗੁਰਸਿੱਖ ਬੱਚਿਆਂ ਨੂੰ ਨੋਕਰੀ ਦੁਆਈਂ ਲੋੜਵੰਦ ਤੇ ਗੁਰਸਿੱਖ ਬੋਚਿਆਂ ਦੀ ਫੀਸ 325 ਦੇ ਕਰੀਬ ਪਿੱਛਲੇ ਸਾਲ ਤੋ ਜਿੰਨਾ ਬੱਚਿਆਂ ਦੇ 95 ਪ੍ਰਤੀਸ਼ਤ ਤੋ ਉੱਪਰ ਨੰਬਰ ਆਉਂਦੇ ਹਨ ਉਹਨਾਂ ਦਾ ਸਨਮਾਨ ਕਰਦੇ ਹਨ , ਗੁਰੂਦੁਆਰਾ ਨਾਨਕ ਦਰਬਾਰ ਸਾਹਿਬ ਵਿਖੇ ਲਖਵਿੰਦਰ ਸਿੰਘ ਮਾਨਸਾ ਨੂੰ 40 ਹਜ਼ਾਰ ਰੁਪਏ, ਬਚਿੱਤਰ ਸਿੰਘ ਨੂੰ 30 ਹਜ਼ਾਰ ਰੁਪਏ, ਜਸਵੰਤ ਸਿੰਘ ਨੂੰ 20 ਹਜਾਰ ਰੁਪਏ, ਸੁਰਜੀਤ ਸਿੰਘ ਪਿੰਡ ਗਰਨੌਲੀ (ਬਰਨਾਲਾ) ਬਰਨਾਲਾ ਨੂੰ 23260 ਹਜ਼ਾਰ ਰੁਪਏ, ਅੰਗਰੇਜ਼ ਸਿੰਘ ਖੰਡੂਰ ਸਾਹਿਬ ਨੂੰ 50 ਹਜਾਰ ਰੁਪਏ,ਕੁਲਦੀਪ ਸਿੰਘ ਨੂੰ 20 ਹਜਾਰ ਰੁਪਏ, ਆਪੋ- ਆਪਣੇ ਪੱਧਰ ਤੇ ਕੰਮਕਾਰ ਸ਼ੁਰੂ ਕਰਨ ਦੇ ਲਈ ਵਿੱਤੀ ਸਹਾਇਤਾ ਵਜੋਂ ਸੰਸਥਾ ਵੱਲੋਂ ਪ੍ਰਦਾਨ ਕੀਤੇ ਗਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰੂ ਘਰ ਦੇ ਸੇਵਕ ਅਤੇ ਸਟੇਟ ਐਵਾਰਡੀ ਫੂਲਰਾਜ ਸਿੰਘ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਜ ਸੇਵਾ ਦੇ ਵਿੱਚ ਕੰਮਕਾਰ ਕਰਨ ਵਾਲੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਹਰ ਤਰ੍ਹਾਂ ਦਾ ਸਹਿਯੋਗ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਣ ਲਈ ਵਚਨਬੱਧ ਹਨ।

Load More Related Articles

Check Also

ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ: ਜਥੇਦਾਰ ਕੁਲਦੀਪ ਸਿੰਘ ਗੜਗੱਜ

ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ: ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਸ਼ਵ ਸ਼ਾਂਤੀ ਤੇ ਹਿੰਦ-ਪਾਕਿ…