Share on Facebook Share on Twitter Share on Google+ Share on Pinterest Share on Linkedin ਗੁਰਦੁਆਰਾ ਸਾਹਿਬ ਸੈਕਟਰ-78 ਵਿੱਚ ਚਾਲੀ ਮੁਕਤਿਆਂ ਦੀ ਯਾਦ ਵਿੱਚ ਧਾਰਮਿਕ ਸਮਾਗਮ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ: ਰੈਜ਼ੀਡੈਂਟ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ ਸੈਕਟਰ-78 ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੈਕਟਰ ਨਿਵਾਸੀਆਂ ਦੇ ਸਹਿਯੋਗ ਨਾਲ ਪਾਵਨ ਪਵਿੱਤਰ ਮਾਘੀ ਦਾ ਦਿਹਾੜਾ, ਚਾਲੀ ਮੁਕਤਿਆਂ ਦੀ ਯਾਦ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨੀ ਜਥਾ ਸੈਕਟਰ-78 ਦੀਆਂ ਬੀਬੀਆਂ, ਕੀਰਤਨੀ ਜੱਥਾ ਭਾਈ ਅਮਰਿੰਦਰ ਸਿੰਘ ਮੁਹਾਲੀ ਵਾਲੇ ਅਤੇ ਕੀਰਤਨੀ ਜਥਾ ਭਾਈ ਸੋਹਣ ਸਿੰਘ ਦਿੱਲੀ ਵਾਲਿਆਂ ਨੇ ਆਪਣੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਬਲਦੇਵ ਸਿੰਘ ਕਥਾ ਵਾਚਕ ਨੇ ਮਾਘੀ ਦਿਵਸ ਦੇ ਸਬੰਧ ਬਾਰੇ ਵਿਸਥਾਰ ਪੂਰਵਕ ਕੱਥਾ ਸੁਣਾਈ ਅਤੇ ਸਿੱਖਾਂ ਦੇ ਸੁਨਹਿਰੀ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਹਲਕਾ ਵਿਧਾਇਕ ਬਲਵੀਰ ਸਿੰਘ ਸਿੱਧੂ ਨੇ ਸ੍ਰੀ ਗੁਰੂ ਗ੍ਰ੍ਰੰਥ ਸਹਿਬ ਦੀ ਹਜੂਰੀ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਪਵਿੱਤਰ ਦਿਹਾੜੇ ਨੂੰ ਮਨਾਉਣ ਦੀ ਵਧਾਈ ਦਿੱਤੀ ਅਤੇ ਉਹਨਾਂ ਨੇ ਸੈਕਟਰ-78 ਦੇ ਇਸ ਉਸਾਰੀ ਅਧੀਨ ਗੁਰਦੁਆਰਾ ਸਹਿਬ ਨੂੰ ਰੇਤਾ, ਬਜਰੀ ਦੀ ਸੇਵਾ ਕਰਨ ਦਾ ਵਾਅਦਾ ਕੀਤਾ। ਰੈਜ਼ੀਡੈਂਟ ਵੈਲਫੇਅਰ ਕਮੇਟੀ ਦੇ ਮੈਬਰਾਂ ਵੱਲੋੱ ਹਲਕਾ ਵਿਧਾਇਕ ਬਲਵੀਰ ਸਿੰਘ ਸਿੱਧ, ਰਣਜੀਤ ਸਿੰਘ ਜਨਰਲ ਸਕੱਤਰ ਸੈਕਟਰ-76 ਤੋਂ 80 ਪਲਾਟ ਅਲਾਟਮੈੱਟ ਅਤੇ ਡਿਵੈਲਪਮੈੱਟ ਵੈਲਫੇਅਰ ਕਮੇਟੀ, ਕੌਂਸਲਰ ਸੁਰਿੰਦਰ ਸਿੰਘ ਰੋਡਾ ਅਤੇ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਸਰਬਜੀਤ ਸਿੰਘ ਪ੍ਰਧਾਨ ਅਤੇ ਭੁਪਿੰਦਰ ਸਿੰਘ ਸੋਮਲ ਚੇਅਰਮੈਨ ਨੂੰ ਵੀ ਸਨਮਾਨਿਤ ਕੀਤਾ ਗਿਆ। ਵੈਲਫੇਅਰ ਕਮੇਟੀ ਦੇ ਪ੍ਰਧਾਨ ਸ੍ਰੀ ਮਤੀ ਕ੍ਰਿਸਨਾ ਮਿੱਤੂ, ਸੀਨੀ. ਮੀਤ ਪ੍ਰਧਾਨ ਨਿਰਮਲ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇੰਦਰਜੀਤ ਸਿੰਘ ਜਨਰਲ ਸੈਕਟਰੀ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਾਖ਼ੂਬੀ ਨਾਲ ਨਿਭਾਈ ਅਤੇ ਦੱਸਿਆ ਕਿ 11 ਫਰਵਰੀ 2018 ਨੂੰ ਕਮੇਟੀ ਵੱਲੋਂ ਖੇਡਾਂ ਕਰਵਾਈਆਂ ਜਾਣਗੀਆ। ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਮਨਾਉਣ ਲਈ ਮੇਜਰ ਸਿੰਘ ਸੀਨੀਅਰ ਮੀਤ ਪ੍ਰਧਾਨ ਸੈਕਟਰ-76 ਤੋਂ 80 ਕਮੇਟੀ, ਸਰਦੂਲ ਸਿੰਘ ਪੂੰਨੀਆਂ ਪ੍ਰੈੱਸ ਸਕੱਤਰ ਸੈਕਟਰ-76 ਤੋਂ 80 ਕਮੇਟੀ, ਰਮਣੀਕ ਸਿੰਘ ਵਿੱਤ ਸਕੱਤਰ, ਸਤਨਾਮ ਸਿੰਘ ਭਿੰਡਰ ਮੀਤ ਪ੍ਰਧਾਨ, ਗੁਰਮੇਲ ਸਿੰਘ ਢੀਂਡਸਾ, ਸ਼ੇਰ ਸਿੰਘ, ਚਰਨ ਸਿੰਘ, ਜਗਜੀਤ ਸਿੰਘ, ਦਰਸ਼ਨ ਸਿੰਘ, ਨਰਿੰਦਰ ਸਿੰਘ ਮਾਨ, ਸੁਰਿੰਦਰ ਸਿੰਘ ਕੰਗ ਅਤੇ ਰਾਜਪਾਲ ਕੌਰ ਆਦਿ ਨੇ ਭੂਮਿਕਾ ਨਿਭਾਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ