
ਪਿੰਡ ਮੰਧੋਂ ਸੰਗਤੀਆਂ ਦੇ ਗੁਰਵਾਰਿਸ ਸਿੰਘ ਨੇ ਦਸਵੀਂ ਦੀ ਪ੍ਰੀਖਿਆ ਵਿੱਚ 10 ਸੀਜੀਪੀਏ ਅੰਕ ਪ੍ਰਾਪਤ ਕੀਤੇ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 4 ਜੂਨ:
ਇੱਥੋਂ ਦੇ ਨੇੜਲੇ ਪਿੰਡ ਮੁੰਧੋ ਸੰਗਤੀਆਂ ਦੇ ਗੁਰਵਾਰਿਸ ਸਿੰਘ ਨੇ ਸੀ.ਬੀ.ਐਸ.ਈ ਬੋਰਡ ਦੀ 10ਵੀਂ ਦੀ ਪ੍ਰੀਖਿਆ ਵਿੱਚੋਂ 10 ਸੀ.ਸੀ.ਪੀ.ਏ ਲੈ ਕੇ ਮਾਪਿਆਂ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਹਰਜਿੰਦਰ ਸਿੰਘ ਮੁੰਧਂੋ ਅਤੇ ਜਥੇਦਾਰ ਮਨਜੀਤ ਸਿੰਘ ਮੁੰਧੋਂ ਨੇ ਦੱਸਿਆ ਕਿ ਗੁਰਵਾਰਿਸ ਸਿੰਘ ਪੁੱਤਰ ਜਸਮਿੰਦਰ ਸਿੰਘ ਜੋ ਕਿ ਸ਼ੇਮਰੌਕ ਸੈ. ਸਕੂਲ ਸੈਕਟਰ 69 ਐਸ.ਏ.ਐਸ ਨਗਰ ਵਿਖੇ ਪੜਦਾ ਹੈ ਨੇ ਦਸਵੀਂ ਦੀ ਸੀ.ਬੀ.ਐਸ.ਈ ਬੋਰਡ ਦੀ ਪ੍ਰੀਖਿਆ ਵਿਚ 10 ਸੀ.ਜੀ.ਪੀ.ਏ ਲੈਕੇ ਆਪਣੇ ਪਿੰਡ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਜਥੇਦਾਰ ਮਨਜੀਤ ਸਿੰਘ ਮੁੰਧੋਂ ਨੇ ਗੁਰਵਾਰਿਸ ਸਿੰਘ ਦਾ ਮੂੰਹ ਮਿੱਠਾ ਕਰਵਾਇਆ ਅਤੇ ਪਿੰਡ ਵਿਚ ਲੱਡੂ ਵੰਡ ਕੇ ਖੁਸ਼ੀ ਮਨਾਈ।