Share on Facebook Share on Twitter Share on Google+ Share on Pinterest Share on Linkedin ਗਿਆਨ ਜਯੋਤੀ ਦੇ ਕੈਡਟਾਂ ਨੇ ਸੂਬਾ ਪੱਧਰੀ ਐਨਸੀਸੀ ਕੈਂਪ ਵਿੱਚ ਕੀਤਾ ਬਿਹਤਰੀਨ ਪ੍ਰਦਰਸ਼ਨ ਵੱਖ ਵੱਖ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਜਿੱਤੇ ਮੈਡਲ, ਸੰਜੀਵ ਨੂੰ ਮਿਲਿਆ ਓਵਰਆਲ ਕੈਡਿਟ ਐਵਾਰਡ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਨਵੰਬਰ: ਰੂਪਨਗਰ ਵਿੱਚ ਸਥਿਤ ਸੂਬਾ ਪੱਧਰੀ ਐਨਸੀਸੀ ਕੁਆਏ ਤੀਸਰੀ ਪੰਜਾਬ ਬਟਾਲੀਅਨ ਵੱਲੋਂ ਪੰਜਾਬ ਭਰ ਦੇ ਸਕੂਲਾਂ ਅਤੇ ਕਾਲਜਾਂ ਦੇ ਰੱਖੇ ਗਏ ਤਿੰਨ ਰੋਜ਼ਾ ਐਨਸੀਸੀ ਕੈਂਪ ਵਿਚ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਫੇਜ਼-2 ਦੇ ਐਨਸੀਸੀ ਕੈਡਟਾਂ ਨੇ ਆਪਣੀ ਪ੍ਰਤਿਭਾ ਦਾ ਝੰਡਾ ਗੱਡਦੇ ਹੋਏ ਲਗਭਗ ਹਰੇਕ ਪ੍ਰਤੀਯੋਗਤਾ ਵਿੱਚ ਮੋਹਰੀ ਰਹਿੰਦੇ ਹੋਏ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਇਸ ਕੈਂਪ ਵਿਚ ਪੰਜਾਬ ਭਰ ਦੇ 20 ਸਕੂਲਾਂ ਅਤੇ ਕਾਲਜਾਂ ਦੇ 373 ਕੈਡਿਟਸ ਨੇ ਹਿੱਸਾ ਲੈਦੇ ਹੋਏ ਵੱਖ ਵੱਖ ਈਵੇਂਟਸ ਵਿਚ ਸਖ਼ਤ ਮੁਕਾਬਲੇ ਦਾ ਪ੍ਰਦਰਸ਼ਨ ਕੀਤਾ। ਫਾਈਨਲ ਮੁਕਾਬਲਿਆਂ ਵਿੱਚ ਗਿਆਨ ਜੋਤੀ ਦੇ ਸੰਜੀਵ ਕੁਮਾਰ ਨੇ ਓਵਰਆਲ ਬੈੱਸਟ ਕੈਡਟ ਐਵਾਰਡ ਹਾਸਿਲ ਕੀਤਾ। ਇਸ ਦੇ ਇਲਾਵਾ ਬੈੱਸਟ ਡਰਿੱਲ ਵਿੱਚ ਅਵਤਾਰ ਸਿੰਘ ਨੇ ਦੂਜਾ ਸਥਾਨ, ਆਰਟੀਕਲ ਲਿਖਣ ਵਿਚ ਰਿਚਾ ਨੇ ਪਹਿਲਾ ਸਥਾਨ, ਲੇਖ ਲਿਖਾਈ ਵਿਚ ਦੀਪਕ ਕੁਮਾਰ ਨੇ ਪਹਿਲਾ ਸਥਾਨ, ਪੇਂਟਿੰਗ ਮੁਕਾਬਲਿਆਂ ਵਿਚ ਵਿਕਾਸ ਕੁਮਾਰ ਨੇ ਪਹਿਲਾ ਸਥਾਨ ਅਤੇ ਹਥਿਆਰ ਟਰੇਨਿੰਗ ਵਿਚ ਸੁਮਰਿਤਾ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇਐੱਸ ਬੇਦੀ ਨੇ ਸਭ ਕੈਡਿਟਸ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਫਲ ਟਰਾਫ਼ੀਆਂ ਅਤੇ ਮੈਡਲਜ਼ ਦੇ ਰੂਪ ਵਿੱਚ ਮਿਲਣ ਲਈ ਵਧਾਈ ਦਿੰਦੇ ਹੋਏ ਕਿਹਾ ਕਿਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਉਨ੍ਹਾਂ ਦੇ ਕੈਡਿਟਸ ਨੇ ਗਿਆਨ ਜੋਤੀ ਦਾ ਨਾਮ ਸੂਬੇ ਭਰ ਵਿਚ ਉੱਚਾ ਕੀਤਾ ਹੈ। ਗਿਆਨ ਜਯੋਤੀ ਦੀ ਡਾਇਰੈਕਟਰ ਡਾ. ਅਨੀਤ ਬੇਦੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਗਿਆਨ ਜੋਤੀ ਗਰੁੱਪ ਦੇ ਕੈਂਡਿਡਸ ਹਰ ਸਾਲ ਦਿੱਲੀ ਵਿਖੇ ਹੋਣ ਵਾਲੀ 15 ਅਗਸਤ ਅਤੇ 26 ਜਨਵਰੀ ਦੀ ਪਰੇਡ ਵਿਚ ਚੁਣੇ ਜਾਂਦੇ ਹਨ। ਇਸ ਦੇ ਨਾਲ ਹੀ ਗਿਆਨ ਜਯੋਤੀ ਗਰੁੱਪ ਵੱਲੋਂ ਵੀ ਵਿਦਿਆਰਥੀਆਂ ਨੂੰ ਦੇਸ਼ ਦੀ ਸੇਵਾ ਕਰਨ ਲਈ ਫ਼ੌਜ ਵਿੱਚ ਭਰਤੀ ਹੋਣ ਲਈ ਦਿਤੀ ਪ੍ਰੇਰਿਤ ਕੀਤਾ ਜਾਂਦਾ ਹੈ। ਜਿਸ ਕਰਕੇ ਅੱਜ ਗਿਆਨ ਜੋਤੀ ਗਰੁੱਪ ਦੇ ਸੈਂਕੜੇ ਵਿਦਿਆਰਥੀ ਭਾਰਤੀ ਫੌਜ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰ ਰਹੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ