ਗਿਆਨ ਜਯੋਤੀ ਗਲੋਬਲ ਸਕੂਲ ਨੇ ਗੋਲਡਨ ਜੁਬਲੀ ਮੌਕੇ ਗ੍ਰੈਂਡ ਅਲੂਮਨੀ ਮੀਟ ਕਰਵਾਈ

ਸਕੂਲ ਦੇ ਪੁਰਾਣੇ ਵਿਦਿਆਰਥੀਆਂ ਤੇ ਸਾਬਕਾ ਅਧਿਆਪਕਾਂ ਨੇ ਸਾਂਝੀਆਂ ਕੀਤੀਆਂ ਆਪਣੀਆਂ ਯਾਦਾਂ

ਨਬਜ਼-ਏ-ਪੰਜਾਬ, ਮੁਹਾਲੀ, 27 ਅਗਸਤ:
ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਵੱਲੋਂ ਆਪਣੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਗ੍ਰੈਂਡ ਅਲੂਮਨੀ ਮੀਟ ਕਰਵਾਈ ਗਈ। ਜਿਸ ਵਿੱਚ ਪੰਜ ਦਹਾਕਿਆਂ ਦੀ ਵਿੱਦਿਅਕ ਉੱਤਮਤਾ ਅਤੇ ਮਜ਼ਬੂਤ ਭਾਈਚਾਰਕ ਭਾਵਨਾ ਨੂੰ ਦਰਸਾਇਆ ਗਿਆ। ਸਮਾਗਮ ਵਿੱਚ ਨਾ ਸਿਰਫ਼ ਪੁਰਾਣੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਬਲਕਿ ਪਿਛਲੇ ਸਾਲਾਂ ਦੌਰਾਨ ਕੈਂਪਸ ਵਿੱਚ ਵਿਦਿਆਰਥੀਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਨੇ ਵੀ ਸ਼ਿਰਕਤ ਕਰਦੇ ਹੋਏ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮਹੱਤਵਪੂਰਨ ਮੀਲ ਪੱਥਰ ਨੂੰ ਯਾਦ ਕਰਨ ਲਈ ਪੀੜ੍ਹੀਆਂ ਨੂੰ ਇਕੱਠਾ ਕੀਤਾ।
ਸਮਾਰੋਹ ਦਾ ਆਗਾਜ਼ ਦੀਪ ਸ਼ਿਖਾ ਅਤੇ ਰਵਾਇਤੀ ਤਿਲਕ ਸਮਾਰੋਹ ਨਾਲ ਹੋਇਆ, ਜਿਸ ਵਿੱਚ ਸਾਬਕਾ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਉਪਰੰਤ ‘‘50 ਸਾਲਾਂ ਦੀ ਯਾਤਰਾ’’ ਬੈਨਰ ਹੇਠ ਵੀਡੀਓ ਪੇਸ਼ਕਾਰੀ ਨੇ ਸਰੋਤਿਆਂ ਦਾ ਮਨੋਰੰਜਨ ਕੀਤਾ। ਗਿੱਧਾ ਅਤੇ ਭੰਗੜਾ ਖਿੱਚ ਦਾ ਕੇਂਦਰ ਰਿਹਾ।
ਸੰਸਥਾ ਦੇ ਸੰਸਥਾਪਕ ਡਾਇਰੈਕਟਰ ਪ੍ਰਿੰਸੀਪਲ ਰਣਜੀਤ ਬੇਦੀ ਨੇ ਵੀ ਆਪਣੇ ਹੁਣ ਤੱਕ ਦੇ ਸਫ਼ਰ ਨੂੰ ਸਾਂਝਾ ਕਰਦਿਆਂ ਅਧਿਆਪਕ ਅਤੇ ਵਿਦਿਆਰਥੀ ਦੇ ਜੀਵਨ ’ਤੇ ਚਰਚਾ ਕੀਤੀ। ਸਮਾਪਤੀ ਮੌਕੇ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇਐੱਸ ਬੇਦੀ ਨੇ ਸਕੂਲ ਦੀ ਵਿਰਾਸਤ ’ਤੇ ਚਰਚਾ ਕਰਦਿਆਂ ਸਮਾਗਮ ਦੀ ਸਫਲਤਾ ਵਿੱਚ ਯੋਗਦਾਨ ਪਾਉਣ ਵਾਲੇ ਹਰੇਕ ਵਿਅਕਤੀ ਦੀ ਖੂਬ ਪ੍ਰਸ਼ੰਸਾ ਕੀਤੀ। ਇਸ ਮੌਕੇ ਸਾਬਕਾ ਵਿਦਿਆਰਥੀਆਂ ਅਤੇ ਸਾਬਕਾ ਅਧਿਆਪਕਾਂ ਨੇ ਕੈਂਪਸ ਵਿੱਚ ਯਾਦਗਾਰੀ ਬੂਟੇ ਲਗਾ ਕੇ ਸ਼ੁੱਧ ਵਾਤਾਵਰਨ ਦਾ ਸੁਨੇਹਾ ਦਿੱਤਾ। ਪ੍ਰਿੰਸੀਪਲ ਗਿਆਨ ਜੋਤ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇੰਸਟੀਚਿਊਟ ਦੀ ਡਾਇਰੈਕਟਰ ਡਾ. ਅਨੀਤ ਬੇਦੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…