Share on Facebook Share on Twitter Share on Google+ Share on Pinterest Share on Linkedin ਗਿਆਨ ਜਯੋਤੀ ਗਲੋਬਲ ਸਕੂਲ ਨੂੰ ਚਾਰ ਵੱਖ-ਵੱਖ ਸ਼੍ਰੇਣੀਆਂ ਵਿੱਚ ਕੌਮੀ ਐਵਾਰਡ ਨਾਲ ਨਿਵਾਜਿਆ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬਰ: ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਨੂੰ ਚਾਰ ਪ੍ਰਮੁੱਖ ਸ਼੍ਰੇਣੀਆਂ ਵਿੱਚ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸਕੂਲ ਨੂੰ ਇਹ ਐਵਾਰਡ ਸਿੱਖਿਆ ਦੇ ਖੇਤਰ ਵਿੱਚ ਬਿਹਤਰੀਨ ਪ੍ਰਦਰਸ਼ਨ, ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆਂ ਦੇ ਨਾਲ-ਨਾਲ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜਾਉਣ ਅਤੇ ਖੇਡਾਂ ਅਤੇ ਚੰਗੇ ਨਤੀਜਿਆਂ ਲਈ ਦਿੱਤਾ ਗਿਆ। ਚੰਡੀਗੜ੍ਹ ਯੂਨੀਵਰਸਿਟੀ ਵਿੱਚ ਹੋਏ ਸਮਾਗਮ ਦੌਰਾਨ ਪ੍ਰਿੰਸੀਪਲ ਗਿਆਨ ਜੋਤ ਨੇ ਇਹ ਐਵਾਰਡ ਕੇਂਦਰੀ ਵਿਦੇਸ਼ ਰਾਜ ਮੰਤਰੀ ਡਾ. ਰਾਜਕੁਮਾਰ ਰੰਜਨ ਤੋਂ ਹਾਸਲ ਕੀਤਾ। ਇਸ ਮਾਣਮੱਤੇ ਸਨਮਾਨ ਲਈ ਉਨ੍ਹਾਂ ਵੱਲੋਂ ਸਕੂਲਾਂ ਵਿੱਚ ਦਿੱਤੀ ਜਾ ਰਹੀਆਂ ਬਿਹਤਰੀਨ ਅਕਾਦਮਿਕ ਪੱਧਰ ਦੀ ਕਾਰਗੁਜ਼ਾਰੀ, ਸਭਿਆਚਾਰਕ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ, ਸਮਾਜਿਕ ਜਾਗਰੂਕਤਾ ਕੰਮਾਂ ਵਿੱਚ ਯੋਗਦਾਨ, ਬਿਹਤਰੀਨ ਸਕੂਲੀ ਬੁਨਿਆਦੀ ਢਾਂਚਾ, ਖੇਡਾਂ ਵਿੱਚ ਦਿੱਤੀਆਂ ਸਹੂਲਤਾਂ ਅਤੇ ਨਤੀਜੇ ਅਤੇ ਵਿਸ਼ਵ ਪੱਧਰ ਦੀ ਸੁਵਿਧਾਵਾਂ ਦੇ ਪੈਰਾਮੀਟਰ ਰੱਖੇ ਗਏ ਸਨ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਗਿਆਨ ਜੋਤ ਨੂੰ ਉਨ੍ਹਾਂ ਦੀ ਬਿਹਤਰੀਨ ਲੀਡਰਸ਼ਿਪ, ਆਧੁਨਿਕ ਸਿੱਖਿਆ ਮੁਹੱਈਆ ਕਰਵਾਉਣ ਅਤੇ ਨਵੀਨਤਮ ਕੰਮ ਦੇ ਤਰੀਕਿਆਂ ਨੂੰ ਦੇਖਦੇ ਹੋਏ ਐਫ਼ਏਪੀ ਨੈਸ਼ਨਲ ਐਵਾਰਡ ਨਾਲ ਨਿਵਾਜਿਆ ਗਿਆ ਹੈ। ਤੀਜਾ ਇਨਾਮ ਸਕੂਲ ਦੀ ਅਧਿਆਪਕਾ ਨੇਹਾ ਕਪੂਰ ਨੂੰ ਇਨੋਵੇਟਿਵ ਟੀਚਿੰਗ ਦੀ ਸ਼੍ਰੇਣੀ ਵਿੱਚ ਸਰਵੋਤਮ ਅਧਿਆਪਕ ਦੇ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ। ਚੌਥਾ ਇਨਾਮ ਸਕੂਲ ਦੀ ਵਿਦਿਆਰਥਣ ਪ੍ਰਭਲੀਨ ਕੌਰ ਨੂੰ ਰਾਜ ਪੱਧਰੀ ਅਤੇ ਕੌਮੀ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਦਿੱਤਾ ਗਿਆ। ਇਸ ਮੌਕੇ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ.ਐੱਸ. ਬੇਦੀ ਨੇ ਪ੍ਰਿੰਸੀਪਲ ਗਿਆਨ ਜੋਤ, ਅਧਿਆਪਕਾ ਨੇਹਾ ਕਪੂਰ ਅਤੇ ਵਿਦਿਆਰਥਣ ਪ੍ਰਭਲੀਨ ਕੌਰ ਨੂੰ ਇਸ ਉਪਲਬਧੀ ਲਈ ਮੁਬਾਰਕਬਾਦ ਦਿੱਤੀ। ਐਵਾਰਡ ਹਾਸਲ ਕਰਨ ਉਪਰੰਤ ਪ੍ਰਿੰਸੀਪਲ ਗਿਆਨ ਜੋਤ ਨੇ ਕਿਹਾ ਕਿ ਬੱਚਿਆਂ ਨੂੰ ਬਿਹਤਰੀਨ ਸਿੱਖਿਆ ਦੇਣ, ਉਨ੍ਹਾਂ ਦੇ ਸੰਪੂਰਨ ਵਿਕਾਸ ਅਤੇ ਇਕ ਬਿਹਤਰੀਨ ਨਾਗਰਿਕ ਬਣਾਉਣ ਦੀ ਜ਼ਿੰਮੇਵਾਰੀ ਵਿੱਦਿਅਕ ਅਦਾਰਿਆਂ ਕੋਲ ਹੁੰਦੀ ਹੈ। ਜਿਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾ ਕੇ ਇਹ ਟੀਚੇ ਹਾਸਲ ਕੀਤੇ ਜਾ ਸਕਦੇ ਹਨ। ਗਿਆਨ ਜਯੋਤੀ ਸਕੂਲ ਵੀ ਇਸੇ ਟੀਚੇ ਨੂੰ ਹਾਸਲ ਕਰਦੇ ਹੋਏ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਬਿਹਤਰੀਨ ਨਤੀਜੇ ਦੇ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ