Share on Facebook Share on Twitter Share on Google+ Share on Pinterest Share on Linkedin ਬੀਬੀਏ ਦੀ ਪਲੇਸਮੈਂਟ ਲਈ ਗਿਆਨ ਜਯੋਤੀ ਗਰੁੱਪ ਦਾ ਵਕਾਰੀ ਐਵਾਰਡ ਨਾਲ ਸਨਮਾਨ ਪੰਜਾਬ ’ਚੋਂ ਚੁਣਿਆ ਗਿਆ ਇੱਕੋ ਇੱਕ ਕਾਲਜ ਗਿਆਨ ਜਯੋਤੀ ਮੁਹਾਲੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ: ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਫੇਜ਼-2 ਨੂੰ ਬੀਬੀਏ ਵਿਦਿਆਰਥੀਆਂ ਦੀ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਵਿਚ ਬਿਹਤਰੀਨ ਪਲੇਸਮੈਂਟ ਕਰਵਾਉਣ ਲਈ ਦੇਸ਼ ਭਰ ਦੇ ਪਹਿਲੇ ਦਸ ਵਿੱਦਿਅਕ ਅਦਾਰਿਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਜਦ ਕਿ ਪੂਰੇ ਪੰਜਾਬ ਵਿੱਚ ਗਿਆਨ ਜਯੋਤੀ ਚੁਣਿਆ ਗਿਆ ਇੱਕੋ ਇੱਕ ਵਿੱਦਿਅਕ ਅਦਾਰਾ ਹੈ। ਇਹ ਵਕਾਰੀ ਐਵਾਰਡ ਉਪਲਬਧੀ ਟਾਈਮਜ਼ ਬੀ ਸਕੂਲ ਰੈਂਕਿੰਗ ਵੱਲੋਂ ਦੇਸ਼ ਭਰ ਦੇ ਵਿੱਦਿਅਕ ਅਦਾਰਿਆਂ ਵੱਲੋਂ ਕਰਵਾਈ ਗਈ ਪਲੇਸਮੈਂਟ ਦੇ ਆਧਾਰ ’ਤੇ ਦਿੱਤੀ ਗਈ ਹੈ। ਗਿਆਨ ਜਯੋਤੀ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਦੱਸਿਆਂ ਕਿ ਕੌਮਾਂਤਰੀ ਪੱਧਰ ਦੀ ਮੈਗਜ਼ੀਨ ਟਾਈਮਜ਼ ਬੀ ਸਕੂਲ ਵੱਲੋਂ ਹਰ ਸਾਲ ਵੱਖ ਵੱਖ ਕੋਰਸਾਂ ਦੇ ਵਿਦਿਆਰਥੀਆਂ ਦੀਆਂ ਪਲੇਸਮੈਂਟ ਦੇ ਮਾਪਦੰਡਾਂ ਦੇ ਆਧਾਰ ਤੇ ਬਿਹਤਰੀਨ ਵਿੱਦਿਅਕ ਅਦਾਰਿਆਂ ਦੀ ਚੋਣ ਕੀਤੀ ਗਈ ਹੈ। ਗਿਆਨ ਜੋਤੀ ਦੇ ਬੀਬੀਏ ਦੇ ਵਿਦਿਆਰਥੀਆਂ ਦੀ ਬਿਹਤਰੀਨ ਪਲੇਸਮੈਂਟ ਤੇ ਮਿਲੀ ਰੈਕਿੰਗ ਨੇ ਉਨ੍ਹਾਂ ਹੋਸਲੇਂ ਨੂੰ ਹੋਰ ਬੁਲੰਦ ਕੀਤਾ ਹੈ। ਜਦ ਕਿ ਅਗਲੇ ਸਾਲ ਬਾਕੀ ਕੋਰਸਾਂ ਵਿਚ ਵੀ ਇਹ ਉਪਲਬਧੀ ਹਾਸਿਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ.ਐੱਸ. ਬੇਦੀ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗਰੁੱਪ ਨੂੰ ਇਹ ਉਪਲਬਧੀ ਉਨ੍ਹਾਂ ਦੀਆਂ ਪ੍ਰਾਪਤੀਆਂ, ਸਮਰਪਣ, ਨੈਤਿਕਤਾ, ਨਵੀਨਤਾ, ਯੋਗਦਾਨ ਅਤੇ ਉੱਤਮਤਾ ਲਈ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲਗਭਗ ਸਾਰੇ ਯੋਗ ਵਿਦਿਆਰਥੀਆਂ ਨੇ ਪ੍ਰਮੁੱਖ ਕੰਪਨੀਆਂ ਵਿਚ ਨੌਕਰੀ ਹਾਸਲਿ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਗਰੁੱਪ ਨੇ ਆਪਣੇ ਵਿਦਿਆਰਥੀਆਂ ਲਈ ਇਕ 360 ਡਿਗਰੀ ਦੀ ਪ੍ਰੀ-ਪਲੇਸਮੈਂਟ ਟਰੇਨਿੰਗ ਦਿਤੀ ਜਾਂਦੀ ਹੈ। ਜਿਸ ਵਿੱਚ ਉਨ੍ਹਾਂ ਨੂੰ ਐਪਟੀਟਿਊਡ ਟੈੱਸਟ, ਗਰੁੱਪ ਚਰਚਾ, ਤਕਨੀਕ ਸਮੇਤ ਇੰਟਰਵਿਊ ਦੇ ਵੱਖ-ਵੱਖ ਰਾਊਡ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਅਤੇ ਟਰੇਨਿੰਗ ਦਿੱਤੀ ਜਾਂਦੀ ਹੈ। ਚੇਅਰਮੈਨ ਬੇਦੀ ਨੇ ਇਸ ਪ੍ਰਾਪਤੀ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦਾ ਮਿੱਠਾ ਫਲ ਐਲਾਨਦੇ ਹੋਏ ਸਾਰਿਆਂ ਨੂੰ ਇਸ ਦੀ ਵਧਾਈ ਦਿੱਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ