Share on Facebook Share on Twitter Share on Google+ Share on Pinterest Share on Linkedin ਗਿਆਨ ਜਯੋਤੀ ਇੰਸਟੀਚਿਊਟ ਵੱਲੋਂ ਆਸਟ੍ਰੇਲੀਅਨ ਯੂਨੀਵਰਸਿਟੀ ਨਾਲ ਸਮਝੌਤਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਕਤੂਬਰ: ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਫੇਜ਼ 2 ਵੱਲੋਂ ਐਜ ਕੈਰੀਅਰ ਸਲਿਊਸ਼ਨਜ਼ ਬੈਨਰ ਹੇਠ ਅੰਤਰ ਰਾਸ਼ਟਰੀ ਸਿੱਖਿਆਂ ਵੱਲ ਇਕ ਵੱਖਰਾ ਉਪਰਾਲਾ ਕਰਦੇ ਹੋਏ ਆਸਟ੍ਰੇਲੀਅਨ ਯੂਨੀਵਰਸਿਟੀ ਨਾਲ ਕਰਾਰ ਕੀਤਾ ਹੈ। ਇਹ ਕਰਾਰ ਏਆਈਐੱਮ ਦੇ ਡੀਨ ਪ੍ਰੋਫੈਸਰ ਮੋਰ ਅਤੇ ਐਜ ਕੈਰੀਅਰ ਸਲਿਊਸ਼ਨਜ਼ ਵੱਲੋਂ ਕੀਤਾ ਗਿਆ। ਇਹ ਕਰਾਰ ਆਸਟ੍ਰੇਲੀਆ ਦੀ ਮਸ਼ਹੂਰ ਯੂਨੀਵਰਸਿਟੀ ਏ ਆਈ ਐਮ ਬਿਜ਼ਨੈੱਸ ਸਕੂਲ ਨਾਲ ਇਸ ਕਰਾਰ ਤਹਿਤ ਭਾਰਤ ਦੇ ਪੇਸ਼ੇਵਾਰ ਲੋਕਾਂ ਲਈ ਐਮਬੀਏ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਐਮਬੀਏ ਪ੍ਰੋਗਰਾਮ ਵਿਚ ਸਬੰਧੀ ਜਾਣਕਾਰੀ ਦਿੰਦੇ ਹੋਏ ਏਆਈਐਮ ਦੇ ਡੀਨ ਪ੍ਰੋਫੈਸਰ ਮੋਰ ਅਤੇ ਡਾਇਰੈਕਟਰ ਸਿਸਾ ਰਸਾਕੂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਉਨ੍ਹਾਂ ਪੇਸ਼ੇਵਾਰ ਲੋਕਾਂ ਲਈ ਸ਼ੁਰੂ ਕੀਤਾ ਗਿਆ ਹੈ ਜੋ ਕਿ ਆਪਣੀ ਨੌਕਰੀ ਦੇ ਨਾਲ ਨਾਲ ਭਾਰਤ ਵਿਚ ਰਹਿ ਕੇ ਹੀ ਅੰਤਰ ਰਾਸ਼ਟਰੀ ਡਿਗਰੀ ਹਾਸਿਲ ਕਰ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਜ ਕੈਰੀਅਰ ਸਲਿਊਸ਼ਨਜ਼ ਦੇ ਸੀਈਓ ਸੁਖਪ੍ਰੀਤ ਸਿੰਘ ਨੇ ਦੱਸਿਆਂ ਕਿ ਆਸਟ੍ਰੇਲੀਅਨ ਏਆਈਐਮ ਬਿਜ਼ਨਸ ਸਕੂਲ ਐਮਬੀਏ ਦੇ ਵਿਦਿਆਰਥੀਆਂ ਨੂੰ ਦਾਖਲਾ ਦੇਵੇਗਾ, ਜਦ ਕਿ ਇਸ ਦੀਆਂ ਕਲਾਸਾਂ ਹਫ਼ਤੇ ਦੇ ਅੰਤ ਵਿਚ ਲਗਾਈਆਂ ਜਾਣਗੀਆਂ। ਉਨ੍ਹਾਂ ਇਸ ਪ੍ਰੋਗਰਾਮ ਦੀ ਵਿਸ਼ੇਸ਼ਤਾ ਦੱਸਦੇ ਹੋਏ ਕਿਹਾ ਕਿ ਐਮਬੀਏ ਦੀ ਡਿਗਰੀ ਦਾ ਮੁਲਾਂਕਣ ਵੀ ਭਾਰਤ ਵਿੱਚ ਕੀਤਾ ਜਾਵੇਗਾ। ਭਾਰਤ ਵਿਚ ਕਰਵਾਈ ਜਾਣ ਵਾਲੀ ਇਸ ਆਸਟ੍ਰੇਲੀਅਨ ਐਮਬੀਏ ਦੀ ਡਿਗਰੀ ਦਾ ਖਰਚਾ ਵੀ ਭਾਰਤ ਨਾਲੋਂ ਘੱਟ ਹੈ। ਜਦ ਕਿ ਇਸ ਪ੍ਰੋਗਰਾਮ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਜਾ ਕੇ ਨੌਕਰੀ ਹਾਸਿਲ ਕਰਨ ਦੇ ਮੌਕੇ ਵੀ ਮਿਲਣਗੇ। ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਨੇ ਦੱਸਿਆਂ ਕਿ ਇਸ ਪ੍ਰੋਗਰਾਮ ਨੂੰ ਉਤਸ਼ਾਹਿਤ ਕਰਦੇ ਹੋਏ ਵਿਦਿਆਰਥੀਆਂ ਨੂੰ ਪੜਾਈ ਗਿਆਨ ਜਯੋਤੀ ਦਾ ਤਜਰਬੇਕਾਰ ਸਟਾਫ਼ ਕਰਵਾਏਗਾ। ਤਾਂ ਇਸ ਪ੍ਰੋਗਰਾਮ ਰਾਹੀਂ ਦਾਖ਼ਲਾ ਲੈਣ ਵਾਲੇ ਵਿਦਿਆਰਥੀ ਵਧੀਆਂ ਨੰਬਰ ਲੈ ਕੇ ਪਾਸ ਹੋਣ ਅਤੇ ਆਸਟ੍ਰੇਲੀਆ ਜਾ ਕੇ ਆਪਣਾ ਬਿਹਤਰੀਨ ਕੈਰੀਅਰ ਬਣਾ ਸਕਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ