Share on Facebook Share on Twitter Share on Google+ Share on Pinterest Share on Linkedin ਗਿਆਨ ਜਯੋਤੀ ਇੰਸਟੀਚਿਊਟ ਵਿੱਚ ਤਣਾਅ ਮੁਕਤ ਜ਼ਿੰਦਗੀ ਜਿਊਣ ਦੀ ਜਾਚ ਸਬੰਧੀ ਸਿਖਲਾਈ ਕੈਂਪ ਕਿਸੇ ਵੀ ਮੁਸ਼ਕਲ ਦਾ ਖ਼ਾਤਮਾ ਸਮਝਦਾਰੀ ਨਾਲ ਹੀ ਹੋ ਸਕਦਾ ਹੈ ਹੱਲ: ਡਾ. ਅਨੀਤ ਬੇਦੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਾਰਚ: ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਫੇਜ਼-2 ਵੱਲੋਂ ਭਵਿੱਖ ਦੇ ਇੰਜੀਨੀਅਰਾਂ ਅਤੇ ਮੈਨੇਜਰਾਂ ਨੂੰ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਆਉਣ ਵਾਲੇ ਤਣਾਓ, ਉਨ੍ਹਾਂ ਦੇ ਕਾਰਨ ਅਤੇ ਸਹੀ ਹੱਲ ਲਈ ਕੈਂਪਸ ਵਿੱਚ ਚਾਰ ਦਿਨਾਂ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਕੈਂਪਸ ਦੇ ਵਿਦਿਆਰਥੀਆਂ ਨੇ ਹਿੱਸਾ ਲੈਦੇ ਹੋਏ ਉਨ੍ਹਾਂ ਦੀ ਜ਼ਿੰਦਗੀ ਵਿੱਚ ਰੋਜ਼ਾਨਾ ਆਉਣ ਵਾਲੇ ਤਣਾਅ ਸਬੰਧੀ ਵਿਚਾਰ ਚਰਚਾ ਕੀਤੀ। ਇਸ ਦੇ ਨਾਲ ਹੀ ਮੈਡੀਟੇਸ਼ਨ ਅਤੇ ਧਿਆਨ ਕੈਂਪ ਮੈਡੀਟੇਸ਼ਨ ਰਾਹੀਂ ਤਣਾਓ ਨੂੰ ਦੂਰ ਕਰਨ ਅਤੇ ਦਿਲ ਦਿਮਾਗ਼ ਦੀ ਇਕਾਗਰਤਾ ਨੂੰ ਸਥਿਰ ਕਰਨ ਦੇ ਤਰੀਕੇ ਦੱਸੇ। ਇਸ ਮੌਕੇ ਗਿਆਨ ਜਯੋਤੀ ਗਰੁੱਪ ਦੀ ਡਾਇਰੈਕਟਰ (ਪ੍ਰਸ਼ਾਸਨ) ਡਾ. ਅਨੀਤ ਬੇਦੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਜੇਕਰ ਰੋਜ਼ਾਨਾ 15 ਤੋਂ 30 ਮਿੰਟ ਮੈਡੀਟੇਸ਼ਨ ਕੀਤੀ ਜਾਵੇ ਤਾਂ ਜ਼ਿੰਦਗੀ ਵਿਚ ਸਕਰਾਤਮਕ ਕ੍ਰਾਂਤੀਕਾਰੀ ਬਦਲਾਓ ਆਉਂਦੇ ਹਨ। ਉਨ੍ਹਾਂ ਕਿਹਾ ਕਿ ਤਣਾਓ ਇਕ ਅਜਿਹਾ ਚਲਾਕ ਹਤਿਆਰਾ ਹੈ ਜੋ ਕਿ ਦਿਮਾਗ਼ ਤੇ ਅਸਰ ਕਰਦੇ ਹੋਏ ਇਨਸਾਨ ਨੂੰ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਕਈ ਬਿਮਾਰੀਆਂ ਦੇ ਰੋਗੀ ਬਣਾਉਣ ਲਈ ਕਾਫ਼ੀ ਹੁੰਦੇ ਹਨ। ਗਿਆਨ ਜਯੋਤੀ ਇੰਸਟੀਚਿਊਟ ਦੇ ਚੇਅਰਮੈਨ ਜੇਐੱਸ ਬੇਦੀ ਨੇ ਵਿਦਿਆਰਥੀਆਂ ਨੂੰ ਇਕ ਬਿਹਤਰੀਨ ਇਨਸਾਨ ਬਣਨ ਦੇ ਤਰੀਕੇ ਸਾਂਝੇ ਕਰਦੇ ਹੋਏ ਕਿਹਾ ਕਿ ਇਕ ਸਫਲ ਇਨਸਾਨ ਬਣਨ ਲਈ ਸਰੀਰਕ ਅਤੇ ਮਾਨਸਿਕ ਪੱਖੋਂ ਉਨ੍ਹਾਂ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ। ਜਦੋਂਕਿ ਮੈਡੀਟੇਸ਼ਨ ਅਤੇ ਯੋਗਾ ਇਨ੍ਹਾਂ ਦੋਵਾਂ ਨੂੰ ਤੰਦਰੁਸਤ ਰੱਖਦਾ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਹੋਣ ਵਾਲੇ ਤਣਾਓ, ਭਾਵਨਾਵਾਂ ਨਾਲ ਆਉਣ ਵਾਲੇ ਤਣਾਉ, ਕਿਸੇ ਮੁਸ਼ਕਲ ਮੌਕੇ ਆਉਣ ਵਾਲੇ ਤਣਾਅ ਅਤੇ ਹੋਰ ਕਈ ਤਰ੍ਹਾਂ ਦੇ ਤਣਾਓ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਖ਼ੁਸ਼ਨੁਮਾ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ