Share on Facebook Share on Twitter Share on Google+ Share on Pinterest Share on Linkedin ਗਿਆਨ ਜਯੋਤੀ ਸਕੂਲ ਨੂੰ ਬਿਜਲੀ ਬੱਚਤ ਕਰਨ ਲਈ ਮਿਲਿਆ ਰਾਜ ਪੱਧਰੀ ਐਵਾਰਡ ਕੁਦਰਤੀ ਊਰਜਾ ਦੀ ਸੁਚੱਜੀ ਵਰਤੋਂ ਕਰਦੇ ਹੋਏ 200 ਕਿੱਲੋਵਾਟ ਬਿਜਲੀ ਦਾ ਕੀਤਾ ਉਤਪਾਦਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜਨਵਰੀ: ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਨੂੰ ਪਿਛਲੇ ਦੋ ਸਾਲਾਂ ਵਿੱਚ ਬਿਜਲੀ ਦੀ ਸੁਚੱਜੀ ਵਰਤੋਂ ਅਤੇ ਕੁਦਰਤੀ ਊਰਜਾ ਦੀ ਸਹੀ ਵਰਤੋਂ ਲਈ ਸੂਬਾ ਪੱਧਰੀ ਐਵਾਰਡ ਦੇ ਕੇ ਪ੍ਰਦਾਨ ਕਰਦੇ ਹੋਏ ਸਨਮਾਨਿਤ ਕੀਤਾ ਗਿਆ ਹੈ। ਅਜਿਹੀ ਗਿਆਨ ਜਯੋਤੀ ਵੱਲੋਂ ਕੈਂਪਸ ਵਿਚ ਲਗਾਏ 200 ਕਿੱਲੋਵਾਟ ਦੇ ਸੋਲਰ ਪਾਵਰ ਸਿਸਟਮ ਲਗਾਇਆਂ ਗਿਆ, ਜੋ ਕਿ ਸੂਰਜ ਦੀ ਗਰਮੀ ਰਾਹੀਂ ਬਿਜਲੀ ਪੈਦਾ ਕਰਦਾ ਹੈ। ਚੰਡੀਗੜ੍ਹ ਵਿੱਚ ਹੋਏ ਇਕ ਸਮਾਗਮ ਦੌਰਾਨ ਇਹ ਐਵਾਰਡ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਚੇਅਰਮੈਨ ਐਚਐਸ ਹੰਸਪਾਲ ਨੇ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਨੂੰ ਨਕਦ 30,000 ਰੁਪਏ, ਸੈਟੀਫੀਕੇਟ ਅਤੇ ਟਰਾਫ਼ੀ ਦੇ ਰੂਪ ਵਿੱਚ ਦਿੱਤਾ ਗਿਆ। ਇਸ ਸਨਮਾਨ ਹਾਸਲ ਕਰਦੇ ਹੋਏ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇਐੱਸ ਬੇਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦੇਸ਼ ਦੇ ਭਵਿੱਖ ਹਰ ਵਿਦਿਆਰਥੀ ਨੂੰ ਬਿਹਤਰੀਨ ਨਾਗਰਿਕ ਵਜੋਂ ਤਿਆਰ ਕਰਨਾ ਵਿੱਦਿਅਕ ਅਦਾਰੇ ਦੀ ਜ਼ਿੰਮੇਵਾਰੀ ਬਣਦੀ ਹੈ। ਇਸੇ ਜ਼ਿੰਮੇਵਾਰੀ ਨੂੰ ਮੁੱਖ ਰੱਖਦੇ ਹੋਏ ਗਿਆਨ ਜਯੋਤੀ ਗਰੁੱਪ ਵਿੱਚ ਆਪਣੇ ਵਿਦਿਆਰਥੀਆਂ ਨੂੰ ਕੁਦਰਤੀ ਸਾਧਨਾ ਦੀ ਸਿਆਣਪ ਰਾਹੀਂ ਵਰਤੋਂ ਲਈ ਵੀ ਜਾਗਰੂਕ ਕੀਤਾ ਜਾਦਾ ਹੈ। ਇਸ ਉਪਰਾਲਾ ਵੀ ਉਸੇ ਸੋਚ ਦਾ ਹੀ ਇਕ ਹਿੱਸਾ ਹੈ। ਚੇਅਰਮੈਨ ਬੇਦੀ ਅਨੁਸਾਰ ਉਨ੍ਹਾਂ ਦੇ ਕੈਂਪਸ ਵਿੱਚ 200 ਕਿੱਲੋਵਾਟ ਦਾ ਸੋਲਰ ਪਾਵਰ ਸਿਸਟਮ ਲਗਾਇਆਂ ਗਿਆ ਹੈ ਜੋ ਕਿ 24/7 ਲਗਾਤਾਰ ਪਾਵਰ ਬੈਕ-ਅਪ ਵਜੋਂ ਕੰਮ ਕਰਦਾ ਹੈ। ਇਸ ਦੇ ਨਾਲ ਹੀ ਪੂਰੇ ਕੈਂਪਸ ਵਿੱਚ ਸੋਲਰ ਕੁਕਿੰਗ, ਐਲ ਈ ਡੀ ਲਾਈਟਾਂ ਅਤੇ ਸੋਲਰ ਲਾਈਟਾਂ ਲਗਾਈਆਂ ਗਈਆਂ ਹਨ। ਜਿਸ ਨਾਲ ਸੋਲਰ ਬਿਜਲੀ ਦੀ ਵੱਧ ਤੋਂ ਵੱਧ ਵਰਤੋਂ ਹੋ ਰਹੀ ਹੈ। ਇਸ ਮੌਕੇ ਪੇਡਾ ਦੇ ਚੇਅਰਮੈਨ ਹੰਸਪਾਲ ਨੇ ਵੀ ਗਿਆਨ ਜੋਤੀ ਗਰੁੱਪ ਨੂੰ ਇਸ ਉਪਲਬਧੀ ਲਈ ਵਧਾਈ ਦਿੰਦੇ ਹੋਏ ਬਾਕੀ ਅਦਾਰਿਆਂ ਨੂੰ ਉਨ੍ਹਾਂ ਤੋਂ ਉਦਾਹਰਣ ਲੈਣ ਦੀ ਪ੍ਰੇਰਨਾ ਦਿੱਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ