Nabaz-e-punjab.com

ਅਕਾਲੀ ਕੌਂਸਲਰ ਗੁਰਮੀਤ ਵਾਲੀਆ ਦੇ ਵਾਰਡ ਵਿੱਚ ਓਪਨ ਏਅਰ ਜਿੰਮ ਦਾ ਉਦਘਾਟਨ

ਸ਼ਹਿਰ ਦੇ ਛੇ ਵੱਡੇ ਪਾਰਕਾਂ ਵਿੱਚ ਬਣਾਏ ਜਾਣਗੇ ਯੋਗਾ ਹੱਟ: ਮੇਅਰ ਕੁਲਵੰਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ:
ਇੱਥੋਂ ਦੇ ਫੇਜ਼-10 ਦੇ ਅਕਾਲੀ ਕੌਂਸਲਰ ਗੁਰਮੀਤ ਸਿੰਘ ਵਾਲੀਆ ਦੇ ਵਾਰਡ ਵਿੱਚ ਓਪਨ ਏਅਰ ਜਿੰਮ ਦਾ ਉਦਘਾਟਨ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੇ ਕੀਤਾ। ਇਸ ਮੌਕੇ ਬੋਲਦਿਆਂ ਮੇਅਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੂਰੇ ਮੁਹਾਲੀ ਵਿੱਚ ਹਰੇਕ ਕੌਂਸਲਰ ਦੇ ਵਾਰਡ ਵਿੱਚ ਇਕ ਇਕ ਓਪਨ ਏਅਰ ਜਿੰਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਛੇ ਵੱਡੇ ਪਾਰਕਾਂ ਵਿੱਚ ਵੀ ਓਪਨ ਏਅਰ ਜਿੰਮ ਲਗਾਏ ਗਏ ਹਨ ਤਾਂ ਜੋ ਇਲਾਕਾ ਵਾਸੀ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਕਸਰਤ ਕਰ ਸਕਣ। ਇਨ੍ਹਾਂ ਜਿੰਮਾਂ ਵਿੱਚ 11 ਮਸ਼ੀਨਾਂ ਹਨ। ਜੋ ਹਰ ਤਰ੍ਹਾਂ ਦੀ ਕਸਰਤ ਲਈ ਕੰਮ ਆਉਂਦੀਆਂ ਹਨ।
ਮੇਅਰ ਨੇ ਦੱਸਿਆ ਕਿ ਇਲਾਕਾ ਵਾਸੀਆਂ ਅਤੇ ਕੌਂਸਲਰਾਂ ਦੀ ਮੰਗ ’ਤੇ ਇਸ ਤੋਂ ਬਾਅਦ ਸਾਰੇ ਵਾਰਡਾਂ ਵਿੱਚ ਇਕ ਇਕ ਹੋਰ ਜਿੰਮ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਵੱਡੇ ਪਾਰਕਾਂ ਵਿੱਚ ਵੱਡੇ ਯੋਗਾ ਹੱਟ ਬਣਾਏ ਜਾ ਰਹੇ ਹਨ। ਜਿਨ੍ਹਾਂ ਦੀ ਵਰਤੋਂ ਬਰਸਾਤ ਵਿੱਚ ਕੀਤੀ ਜਾ ਸਕੇਗੀ।
ਇਸ ਮੌਕੇ ਕੌਂਸਲਰ ਗੁਰਮੀਤ ਸਿੰਘ ਵਾਲੀਆ ਨੇ ਮੇਅਰ ਕੁਲਵੰਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਅਰ ਨੇ ਸਮੁੱਚੇ ਵਾਰਡਾਂ ਲਈ ਇਹ ਜਿੰਮ ਦੇ ਕੇ ਲੋਕਾਂ ਲਈ ਬਹੁਤ ਵੱਡਾ ਪੁੰਨ ਦਾ ਕੰਮ ਕੀਤਾ ਹੈ। ਜਿਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਮੇਅਰ ਕੁਲਵੰਤ ਸਿੰਘ ਦਾ ਸਨਮਾਨ ਵੀ ਇਲਾਕਾ ਵਾਸੀਆਂ ਵੱਲੋਂ ਕੀਤਾ ਗਿਆ। ਕੌਂਸਲਰ ਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਵਿੱਚ ਲਗਾਏ ਇਸ ਜਿੰਮ ਉੱਤੇ 9 ਲੱਖ ਤੋਂ ਵੱਧ ਦੀ ਲਾਗਤ ਆਈ ਹੈ। ਇਸ ਮੌਕੇ ਪੰਜਾਬ ਬੋਰਡ ਦੇ ਸਾਬਕਾ ਚੇਅਰਮੈਨ ਬਲਬੀਰ ਸਿੰਘ ਢੋਲ, ਭਾਜਪਾ ਕੌਂਸਲਰ ਅਰੁਣ ਸ਼ਰਮਾ, ਐਸਐਸ ਮਾਨ, ਮੋਹਨ ਸਿੰਘ, ਗੁਰਸ਼ਰਨ ਸਿੰਘ ਭਾਟੀਆ, ਕੁਲਦੀਪ ਸਿੰਘ ਵਾਲੀਆ, ਹਰਚਰਨ ਸਿੰਘ ਪੰਮਾਂ ਅਤੇ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…