‘ਪ੍ਰਭ ਆਸਰਾ’ ਦੇ ਵਿਕਲਾਂਗ ਬੱਚਿਆਂ ਨੇ ਸਪੈਸ਼ਲ ਉਲੰਪਿਕਸ ਵਿੱਚ ਜਿੱਤੇ 19 ਮੈਡਲ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 8 ਅਕਤੂਬਰ:
ਆਮ ਇਨਸਾਨ ਮਨ ਪ੍ਰਚਾਵੇ ਲਈ ਬੁਹਤ ਉਪਰਾਲੇ ਕਰਦਾ ਹੈ ਗਾਣਾ ਵਜਾਉਣਾ ਨੱਚਣਾ ਖੇਡਣਾ ਆਦਿ, ਜਦੋਂ ਸਮਾਜ ਵਿਚ ਨਜਰਅੰਦਾਜ ਵਿਕਲਾਂਗ ਬੱਚਿਆ ਨੂੰ ਮੌਕਾ ਮਿਲਦਾ ਤਾਂ ਉਨ੍ਹਾਂ ਦੀ ਬੁਲੰਦੀ ਛੂਹੰਦੀ ਕਾਬਲੀਅਤ ਸਾਹਮਣੇ ਆ ਜਾਂਦੀ ਹੈ। ਸੰਗੀਤ ਅਤੇ ਹੁਨਰ ਸਿਰਫ ਆਮ ਇਨਸਾਨ ਦੇ ਹਿੱਸੇ ਹੀ ਨਹੀਂ ਆਇਆ, ਬਲਕਿ ਮਾਨਸਿਕ ਵਿਕਲਾਂਗ ਵੀ ਵਿਸ਼ੇਸ਼ ਕਾਬਲੀਅਤ ਰੱਖਦੇ ਹਨ। ਜਿਸਦੀ ਮਿਸ਼ਾਲ ‘ਪ੍ਰਭਾ ਅਸਰਾ’ ਸੰਸਥਾ ਦੇ ਵਿਕਲਾਂਗ ਬੱਚਿਆਂ ਨੇ ਪਟਿਆਲਾ ਵਿਖੇ 20 ਵੀਆਂ ਪੰਜਾਬ ਸਟੇਟ ਸਪੈਸ਼ਲ ਉਲੰਪਿਕ ਖੇਡਾਂ ਵਿਚ ਹਿੱਸਾ ਲੈਂਦਿਆਂ 19 ਮੈਡਲ ਫੁੰਡ ਕੇ ਵਿਖਾਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਤੇ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ‘ਪ੍ਰਭ ਆਸਰਾ’ ਕੁਰਾਲੀ ਦੇ ਵੀ ਸਪੈਸ਼ਲ ਬੱਚਿਆਂ ਅਮਨਦੀਪ, ਰਾਮੋ ਦੇਵੀ, ਬਿੱਲੋ ਰਾਣੀ, ਅਮਨਦੀਪ ਕੌਰ, ਕਾਜਲ, ਅੰਜਲੀ, ਰਿੱਕੀ, ਮੋਹਿਤ, ਨੰਨਾ, ਅਰਬਾਜ਼, ਸੁਰਿੰਦਰ, ਆਸੂ, ਨਾਵਲ, ਬੌਬੀ, ਸੰਜੇ, ਬਲਜੀਤ ਨੇ 20 ਵੀਆਂ ਪੰਜਾਬ ਸਟੇਟ ਸਪੈਸ਼ਲ ਉਲੰਪਿਕ ਹਿੱਸਾ ਲਿਆ। ਜਿਸ ਦੌਰਾਨ 50 ਮੀਟਰ ਤੇਜ਼ ਤੁਰਨ ਵਿਚ 1 ਗੋਲਡ ਮੈਡਲ, 100 ਮੀਟਰ ਦੌੜ ਵਿਚ 3 ਤਾਂਬੇ ਦੇ ਮੈਡਲ, 200 ਮੀਟਰ ਦੌੜ ਵਿਚ 2 ਗੋਲਡ, 4 ਚਾਂਦੀ, 1 ਤਾਂਬੇ ਦਾ ਮੈਡਲ, 400 ਮੀਟਰ ਦੌੜ ਵਿਚ 1 ਗੋਲਡ, 1 ਚਾਂਦੀ ਦਾ ਮੈਡਲ, ਲੰਮੀ ਛਾਲ ਵਿਚ 1 ਗੋਲਡ, 1 ਚਾਂਦੀ ਦਾ ਮੈਡਲ ਹਾਸਲ ਕੀਤਾ, ਗੋਲਾ ਸੁੱਟਣਾ ਵਿਚ 1 ਗੋਲਡ, 2 ਚਾਂਦੀ, 1 ਤਾਂਬੇ ਦਾ ਮੈਡਲ ਜਿੱਤਣ ਵਿਚ ਸਫਲਤਾ ਹਾਸਲ ਕੀਤੀ।
ਇਸ ਮੌਕੇ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਕਿਹਾ ਕਿ ਅਜਿਹੇ ਮੁਕਾਬਲੇ ਇਨ੍ਹਾਂ ਬੱਚਿਆਂ ਦੇ ਹੌਸਲਾ ਵਧਾਉਂਦੇ ਦੇ ਨਾਲ ਨਾਲ ਇਨ੍ਹਾਂ ਦੇ ਵਿਵਹਾਰ ਨੂੰ ਸੁਧਾਰਣ ਵਿਚ ਲਾਹੇਬੰਦ ਹੁੰਦੇ ਹਨ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲਿਆਂ ਵਿਚ ਹਿੱਸਾ ਲੈਕੇ ਇਨ੍ਹਾਂ ਬੱਚਿਆਂ ਅੰਦਰ ਆਤਮ ਵਿਸ਼ਵਾਸ ਵਧਦਾ ਹੈ ਜੋ ਕਿ ਪੁਨਰਵਾਸ ਵਿਚ ਲਾਭਦਾਇਕ ਹੁੰਦਾ ਹੈ। ਇਨ੍ਹਾਂ ਮੁਕਾਬਲਿਆਂ ਲਈ ਇਨ੍ਹਾਂ ਖਿਡਾਰੀਆਂ ਨੂੰ ਤਿਆਰ ਕਰਨ ਵਿਚ ਬੀਬੀ ਰਜਿੰਦਰ ਕੌਰ ਪਡਿਆਲਾ, ਪਰਮਜੀਤ ਕੌਰ ਤੇ ਅਮਰੀਸ਼ ਕੁਮਾਰ ਸਪੈਸ਼ਲ ਟੀਚਰ, ਜਗਪ੍ਰੀਤ ਸਿੰਘ ਦਾ ਵੱਡਾ ਯੋਗਦਾਨ ਰਿਹਾ।

Load More Related Articles
Load More By Nabaz-e-Punjab
Load More In General News

Check Also

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ: ਸ…