ਹਨੂਮਾਨ ਮੰਦਰ ਫੇਜ਼-3ਬੀ2 ਵਿੱਚ ਪਈ ਤੀਆਂ ਦੀ ਖੂਬ ਧਮਾਲ

ਸੁਰਿੰਦਰ ਧਾਲੀਵਾਲ ਦੇ ‘ਮੈਂ ਨੀ ਸਹੁਰੇ ਜਾਣਾ, ਲੈ ਜਾ ਖਾਲੀ ਗੱਡੀ ਮੋੜ’ ਨੇ ਰੰਗ ਬੰਨ੍ਹਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੁਲਾਈ:
ਵਿਮੈਨ ਵੈਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਵੱਲੋਂ ‘‘ਤੀਆਂ ਤੀਜ ਦੀਆਂ’’ ਤਿਉਹਾਰ ਪੂਰੇ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਫੇਜ਼-3ਬੀ2 ਦੇ ਹਨੂਮਾਨ ਮੰਦਰ ਵਿੱਚ ਹੋਏ ਤੀਜ ਦੇ ਇਸ ਪ੍ਰੋਗਰਾਮ ਵਿੱਚ ਭਾਰੀ ਗਿਣਤੀ ਵਿੱਚ ਅੌਰਤਾਂ ਨੇ ਹਿੱਸਾ ਲਿਆ। ਤੀਜ ਵਿੱਚ ਗਿੱਧਾ, ਮਿਸ ਤੀਜ ਮੁਕਾਬਲਾ, ਸੋਲੋ, ਕੋਰੀਓਗਰਾਫ਼ੀ, ਵਿਰਾਸਤੀ ਗੀਤ ਤੇ ਬੋਲੀਆਂ ਸ਼ਾਮਲ ਸਨ। ਸੁਰਿੰਦਰ ਧਾਲੀਵਾਲ, ਪੁਸ਼ਪਿੰਦਰ ਥਿੰਦ, ਪਿੰਕੀ ਅੌਲਖ ਅਤੇ ਜਗਜੀਤ ਸਿੱਧੂ ਦੀ ਅਗਵਾਈ ਵਿੱਚ ਪਹਿਲਾਂ ਇੱਕ ਘੰਟਾ ਗਿੱਧੇ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ।
ਮਿਸ ਤੀਜ ਮੁਕਾਬਲੇ ਵਿੱਚ ਕਰਮਜੀਤ ਕੌਰ ਪਹਿਲੇ, ਸਿਮਰਤ ਗਿੱਲ ਦੂਜੇ ਅਤੇ ਰਜਨੀ ਤੀਜੇ ਸਥਾਨ ’ਤੇ ਰਹੀ। ਇਸ ਮੌਕੇ ਪੰਜਾਬੀ ਅਖੌਤਾਂ, ਮੁਹਾਵਰੇ ਅਤੇ ਬੁਝਾਰਤਾਂ ਦੇ ਮੁਕਾਬਲਿਆਂ ਰਾਹੀਂ ਵੀ ਆਮ ਸੂਝ-ਬੂਝ ਦੀ ਪਰਖ ਕੀਤੀ ਗਈ ਜੋ ਬਹੁਤ ਹੀ ਰੌਚਕ ਪ੍ਰੋਗਰਾਮ ਹੋ ਨਿੱਬੜਿਆ। ਐਸੋਸੀਏਸ਼ਨ ਵੱਲੋਂ ਵੱਖ-ਵੱਖ ਵੰਨਗੀਆਂ ਵਿੱਚ ਜੇਤੂਆਂ ਦਾ ਸਨਮਾਨ ਵੀ ਕੀਤਾ ਗਿਆ। ਫਿਰ ਵਾਰੀ ਆਈ ਗਿੱਧੇ ਵਿੱਚ ਬੋਲੀਆਂ ਪਾ ਕੇ ਧਮਾਲਾਂ ਪਾਉਣ ਦੀ। ਸੁਰਿੰਦਰ ਧਾਲੀਵਾਲ ਨੇ ‘‘ਸਾਉਣ ਦਾ ਮਹੀਨਾ ਵੇ ਤੂੰ ਆਇਆ ਗੱਡੀ ਜੋੜ ਕੇ, ਮੈਂ ਨੀ ਸਹੁਰੇ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ’’ ਅਤੇ ਪਿੰਕੀ ਅੌਲਖ ਨੇ ‘‘ਸਾਉਣ ਵੀਰ ਇਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ..‘ਬੋਲੀਆਂ ਪਾ ਕੇ ਗਿੱਧੇ ਨੂੰ ਸਿਖਰ ’ਤੇ ਪਹੁੰਚਾ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…