ਦਸਤਾਰਬੰਦੀ ਮੁਕਾਬਲੇ ਵਿੱਚ ਹਰਸ਼ਦੀਪ ਸਿੰਘ ਅੱਵਲ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 9 ਫਰਵਰੀ:
ਨੇੜਲੇ ਪਿੰਡ ਨਿਹੋਲਕਾ ਦੀ ਨੌਜਵਾਨ ਸਭਾ ਵੱਲੋਂ ਸ਼੍ਰੋਮਣੀ ਭਗਤ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੂਸਰਾ ਦਸਤਾਰਬੰਦੀ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਹਰਸ਼ਦੀਪ ਸਿੰਘ ਜੇਤੂ ਰਿਹਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨਾ ਕਾਲੇਵਾਲ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਦਸਤਾਰਬੰਦੀ ਨਾਲ ਜੋੜਨਾ ਇੱਕ ਵਧੀਆ ਉਪਰਾਲਾ ਹੈ। ਉਨ੍ਹਾਂ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੁੜੇ ਰਹਿਣ ਅਤੇ ਸਰਦਾਰ ਬਣਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ 8 ਤੋਂ 15 ਸਾਲ ਵਰਗ ਦੇ ਕਰਵਾਏ ਦਸਤਾਰਬੰਦੀ ਮੁਕਬਲਿਆਂ ਵਿਚ ਮਨਿੰਦਰਪਾਲ ਸਿੰਘ ਨੇ ਪਹਿਲਾ, ਬਿਕਰਮ ਸਿੰੰਘ ਨੇ ਦੂਸਰਾ, ਸੁਖਵਿੰਦਰ ਸਿੰਘ ਨੇ ਤੀਸਰਾ ਅਤੇ 15 ਤੋਂ 25 ਸਾਲ ਵਰਗ ਦੇ ਦਸਤਾਰਬੰਦੀ ਮੁਕਾਬਲਿਆਂ ਵਿਚ ਹਰਸ਼ਦੀਪ ਸਿੰਘ ਨੇ ਪਹਿਲਾ, ਰਮਨਪ੍ਰੀਤ ਸਿੰਘ ਨੇ ਦੂਸਰਾ, ਰਾਜਵੀਰ ਸਿੰਘ ਨਿਹੋਲਕਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਜੇਤੂ ਨੌਜੁਆਨਾਂ ਦਾ ਨਗਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ। ਇਸ ਮੌਕੇ ਗੁਰਵਿੰਦਰ ਸਿੰਘ, ਭੁਪਿੰਦਰ ਸਿੰਘ ਭਿੰਦਰ , ਇੰਦਰਜੀਤ ਸਿੰਘ ਸਰਪੰਚ ਰੰਗੀਆਂ, ਬਾਬਾ ਗੁਰਮੀਤ ਸਿੰਘ ਨਿਹੋਲਕਾ, ਗੁਰਮੇਲ ਸਿੰਘ ਰੰਗੀਆਂ, ਗੁਰਮੀਤ ਸਿੰਘ ਧੀਮਾਨ, ਸਰਪੰਚ ਗੁਰਮੇਲ ਸਿੰਘ, ਦਲਵਿੰਦਰ ਸਿੰਘ ਬਿੱਟੂ, ਭਜਨ ਸਿੰਘ, ਗੁਰਪ੍ਰੀਤ ਸਿੰਘ, ਪਰਮ ਕਨੌੜਾਂ, ਗੁਰਵਿੰਦਰ ਸਿੰਘ, ਵਿੱਕੀ ਚਨਾਲੋਂ, ਜਸ਼ਨ, ਦਵਿੰਦਰ ਸਿੰਘ ਜੱਜ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ ਵੇਰਕਾ ਮਿਲਕ ਪਲਾਂਟ ਮੁਹਾਲ…