nabaz-e-punjab.com

ਹਰਭਗਵਾਨ ਮਿਡਲ ਸਕੂਲ ਸਮਾਣਾ ਨੂੰ ਪੂਰੀ ਤਰ•ਾਂ ਸਰਕਾਰੀ ਦੇਖ-ਰੇਖ ਅਧੀਨ ਲੈਣ ਦਾ ਫਰੰਟ ਵੱਲੋਂ ਸਵਾਗਤ

ਮਸਲਾ- ਪੁਰਾਣੀ ਪ੍ਰਬੰਧਕ ਕਮੇਟੀ ਦੀ ਸਕੂਲ ‘ਚ ਦਖਲ ਅੰਦਾਜੀ ਬੰਦ ਕਰਨ ਦਾ
ਨਬਜ਼-ਏ-ਪੰਜਾਬ ਬਿਊਰੋ, 8 ਜਨਵਰੀ:
ਗੌਰਮਿੰਟ ਏਡਿਡ ਸਕੂਲਜ਼ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਉਪਜੀਤ ਸਿੰਘ ਬਰਾੜ, ਪ੍ਰੈੱਸ ਸਕੱਤਰ ਗੁਰਦੀਸ਼ ਸਿੰਘ, ਸੰਗਠਨ ਸਕੱਤਰ ਨੇਤ ਸਿੰਘ ਧਾਲੀਵਾਲ, ਪ੍ਰਿੰਸੀਪਲ ਕੇ.ਕੇ. ਸ਼ਰਮਾ, ਪ੍ਰਿੰਸੀਪਲ ਧਰਮਿੰਦਰ ਸਿੰਘ, ਹਰਦੇਵ ਸਿੰਘ, ਪ੍ਰੇਮ ਸ਼ਰਮਾ ਅੰਮ੍ਰਿਤਸਰ ਅਤੇ ਜਸਵਿੰਦਰ ਸਿੰਘ ਰੰਧਾਵਾ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਫਰੰਟ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਹਰਭਗਵਾਨ ਮਿਡਲ ਸਕੂਲ ਸਮਾਣਾ ਦੀ ਪ੍ਰਬੰਧਕ ਕਮੇਟੀ ਨੂੰ ਹਟਾ ਕੇ ਸਕੂਲ ਦੀ ਸਾਰੀ ਜਿੰਮੇਵਾਰੀ ਜਿਲ•ਾ ਸਿੱਖਿਆ ਅਫਸਰ (ਸੈਕੰ) ਪਟਿਆਲਾ ਨੂੰ ਦੇ ਦਿੱਤੀ ਗਈ ਹੈ।
ਫਰੰਟ ਆਗੂਆਂ ਨੇ ਉਪਰੋਕਤ ਜਾਣਕਾਰੀ ਦਿੰਦਿਆ ਅੱਗੇ ਦੱਸਿਆ ਕਿ ਹਰਭਗਵਾਨ ਸਕੂਲ ਦੀ ਪੁਰਾਣੀ ਕਮੇਟੀ ਦੇ ਕੁੱਝ ਮੈਂਬਰਾਂ ਨੂੰ ਸਕੂਲ ਦੀ ਅਰਬਾਂ ਰੁਪਏ ਦੀ ਪ੍ਰਾਪਰਟੀ ਨੂੰ ਖੁਰਦ-ਬੁਰਦ ਕਰਨ ਸਬੰਧੀ ਵਿਜੀਲੈਂਸ ਵਿਭਾਗ ਪੰਜਾਬ ਦਾ ਸਾਹਮਣਾ ਵੀ ਕਰਨਾ ਪਿਆ ਹੈ। ਸਕੂਲ ਅਤੇ ਸਮਾਜ ਦੇ ਭਲੇ ਲਈ ਪੰਜਾਬ ਸਰਕਾਰ ਵੱਲੋਂ ਇਸ ਸਕੂਲ ਦੀ ਪੂਰੀ ਜਿੰਮੇਵਾਰੀ ਜਿਲ•ਾ ਸਿੱਖਿਆ ਅਫ਼ਸਰ (ਸੈਕੰ) ਪਟਿਆਲਾ ਰਾਹੀਂ ਆਪਣੇ ਅਧਿਕਾਰ ਖੇਤਰ ਵਿੱਚ ਲੈ ਲਈ ਹੈ। ਲੰਮੇ ਸਮੇਂ ਤੋਂ ਪੁਰਾਣੀ ਕਮੇਟੀ ਜਿਸ ਦੀ ਮਿਆਦ ਖ਼ਤਮ ਹੋ ਚੁੱਕੀ ਸੀ, ਉਹ ਸਕੂਲ ਨੂੰ ਨਿੱਜੀ ਹਿੱਤਾਂ ਦੀ ਪੂਰਤੀ ਲਈ ਸਰਕਾਰੀ ਹੁਕਮਾਂ ਨੂੰ ਵੀ ਟਿੱਚ ਜਾਣ ਕੇ ਸਰਕਾਰ ਵੱਲੋਂ ਮਨਜੂਰ ਸ਼ੁਦਾ ਅਧਿਆਪਕਾਂ ਨੂੰ ਮੁਅੱਤਲ ਅਤੇ ਮੁਅੱਤਲ ਕਰਦੀ ਜਾ ਰਹੀ ਸੀ। ਸਕੂਲ ਦਾ ਵਿਦਿਅਕ ਮਾਹੌਲ ਬਹੁਤ ਹੀ ਖਰਾਬ ਹੋ ਰਿਹਾ ਸੀ। ਜਿਸ ਕਰਕੇ ਪ੍ਰਸ਼ਾਸ਼ਨ ਨੇ ਵਿਦਿਆ ਅਤੇ ਸਕੂਲ ਨੂੰ ਬਚਾਉਣ ਲਈ ਕੁੱਝ ਸੁਹਿਰਦ ਲੋਕਾਂ ਦੀ ਸ਼ਿਕਾਇਤ ਤੇ ਅਤੇ ਜਿਲ•ਾ ਸਿੱਖਿਆ ਅਫਸਰ (ਸ) ਪਟਿਆਲਾ ਅਤੇ ਪ੍ਰਸ਼ਾਸ਼ਨ ਵੱਲੋਂ ਕਰਵਾਈਆਂ ਪੜਤਾਲਾਂ ਸਦਕਾ ਹੁਣ ਸਕੂਲ ਨੂੰ ਸਿੱਖਿਆ ਵਿਭਾਗ ਨੇ ਪੂਰੀ ਤਰ•ਾਂ ਆਪਣੇ ਅਧਿਕਾਰ ਖੇਤਰ ‘ਚ ਲੈ ਲਿਆ ਗਿਆ ਹੈ। ਫਰੰਟ ਆਗੂਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਭਰ ਦੇ ਅਜਿਹੇ ਏਡਿਡ ਸਕੂਲਾਂ ‘ਚ ਜਿੱਥੇ ਕਿਤੇ ਵੀ ਜਿਲ•ਾ ਸਿੱਖਿਆ ਅਫ਼ਸਰ ਬਤੌਰ ਕਾਰਸਪਾਡੈਂਟ ਨਿਯੁਕਤ ਹਨ, ਅਜਿਹੇ ਏਡਿਡ ਸਕੂਲਾਂ ਨੂੰ ਤੁਰੰਤ ਆਪਣੇ ਅਧਿਕਾਰ ਖੇਤਰ ‘ਚ ਲਵੇ ਜਿਸ ਨਾਲ ਪੰਜਾਬ ਦੇ ਸਰਕਾਰੀ ਖਜਾਨੇ ਨੂੰ ਬਹੁਤ ਮਦਦ ਮਿਲੇਗੀ ਅਤੇ ਵਿਦਿਅਕ ਮਾਹੌਲ ਵੀ ਹੋਰ ਬਿਹਤਰ ਹੋ ਜਾਵੇਗਾ।
ਫਰੰਟ ਸਿੱਖਿਆ ਮੰਤਰੀ ਓ.ਪੀ. ਸੋਨੀ, ਡੀ.ਪੀ.ਆਈ.(ਸ) ਸੁਖਜੀਤਪਾਲ ਸਿੰਘ, ਡਿਪਟੀ ਡਾਇਰੈਕਟਰ ਏਡਿਡ ਸਕੂਲਜ਼ ਪਵਨ ਕੁਮਾਰ, ਜਿਲਾ ਸਿੱਖਿਆ ਅਫਸਰ (ਸ) ਪਟਿਆਲਾ ਕੁਲਭੂਸ਼ਨ ਸਿੰਘ ਬਾਜਵਾ ਦਾ ਬਣਦਾ ਯੋਗ ਸਨਮਾਨ ਜਲਦ ਹੀ ਕਰੇਗਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…