ਹਰੀਸ਼ ਕੌਸ਼ਲ ਬਲਾਕ ਕੁਰਾਲੀ ਤੇ ਕਾਲਾ ਬੈਨੀਪਾਲ ਬਲਾਕ ਮਾਜਰੀ ਦੇ ਪ੍ਰਧਾਨ ਨਿਯੁਕਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 6 ਸਤੰਬਰ:
ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਮੁਹਾਲੀ ਅੰਦਰ ਨਵੀਂਆਂ ਇਕਾਈਆਂ ਦਾ ਐਲਾਨ ਕੀਤਾ ਗਿਆ ਜਿਸ ਵਿਚ ਹਰੀਸ਼ ਕੌਸ਼ਲ ਨੂੰ ਬਲਾਕ ਕੁਰਾਲੀ ਅਤੇ ਦਲਵਿੰਦਰ ਸਿੰਘ ਕਾਲਾ ਬੈਨੀਪਾਲ ਨੂੰ ਬਲਾਕ ਮਾਜਰੀ ਦਾ ਪ੍ਰਧਾਨ ਬਣਾਇਆ ਗਿਆ। ਇਸ ਸਬੰਧੀ ਦਲਵੀਰ ਸਿੰਘ ਢਿੱਲੋਂ ਪ੍ਰਧਾਨ ਮਾਲਵਾ 3 ਆਮ ਆਦਮੀ ਪਾਰਟੀ ਵੱਲੋਂ ਜਾਰੀ ਨਿਯੁਕਤੀਆਂ ਵਿਚ ਮੋਹਾਲੀ ਜਿਲ੍ਹੇ ਦੇ ਅਹੁਦੇਦਾਰ ਐਲਾਨੇ ਗਏ ਜਿਸ ਵਿਚ ਬਲਾਕ ਕੁਰਾਲੀ ਲਈ ‘ਆਪ’ ਦੇ ਮੱੁਢਲੇ ਮੈਂਬਰ ਹਰੀਸ਼ ਕੌਸ਼ਲ ਨੂੰ ਪ੍ਰਧਾਨ ਦੇ ਕੇ ਪਾਰਟੀ ਵੱਲੋਂ ਮਾਨ ਸਨਮਾਨ ਦਿੱਤਾ ਗਿਆ ਅਤੇ ਬਲਾਕ ਮਾਜਰੀ ਤੋਂ ਦਲਵਿੰਦਰ ਸਿੰਘ ਬੈਨੀਪਾਲ ਪੰਚ ਕਰਤਾਰਪੁਰ ਨੂੰ ਪ੍ਰਧਾਨ ਬਣਾਇਆ ਗਿਆ। ਜਿਕਰਯੋਗ ਹੈ ਕਿ ਹਰੀਸ਼ ਕੌਸ਼ਲ ਪਹਿਲੇ ਦਿਨ ਤੋਂ ‘ਆਪ’ ਨਾਲ ਜੁੜਕੇ ਪਾਰਟੀ ਦੀ ਸੇਵਾ ਕਰਦੇ ਆ ਰਹੇ ਸਨ ਅਤੇ ਦਲਵਿੰਦਰ ਸਿੰਘ ਕਾਲਾ ਬੈਨੀਪਾਲ ਨੇ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਲਈ ਜੀਅ ਤੋੜ ਮਿਹਨਤ ਕੀਤੀ ਸੀ। ਇਸ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਹਰੀਸ਼ ਕੌਸ਼ਲ ਅਤੇ ਦਲਵਿੰਦਰ ਸਿੰਘ ਬੈਨੀਪਾਲ ਨੇ ਪਾਰਟੀ ਹਾਈਕਮਾਂਡ ਵੱਲੋਂ ਲਗਾਈ ਡਿਊਟੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੰਦੇ ਹੋਏ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…