ਹਰਜਿੰਦਰ ਸਿੰਘ ਭੰਗੂ ਬਣੇ ਰਾਮ ਲੀਲਾ ਕਮੇਟੀ ਦੇ ਸਰਪ੍ਰਸਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 5 ਸਤੰਬਰ:
ਸਥਾਨਕ ਸ੍ਰੀ ਰਾਮ ਲੀਲਾ ਕਮੇਟੀ ਦੀ ਨਵੀਂ ਕਾਰਜਕਾਰਨੀ ਦੀ ਚੋਣ ਸਰਬਸੰਮਤੀ ਨਾਲ ਹੋਈ। ਡੇਰਾ ਗੁਸਾਂਈਆਣਾ ਦੇ ਮੁਖੀ ਬਾਬਾ ਧਨਰਾਜ ਗਿਰ ਦੇ ਆਸ਼ੀਰਵਾਦ ਸਦਕਾ ਹੋਈ ਇਸ ਚੋਣ ਦੌਰਾਨ ਹਰਜਿੰਦਰ ਸਿੰਘ ਭੰਗੂ ਨੂੰ ਰਾਮਲੀਲਾ ਕਮੇਟੀ ਦਾ ਸਰਪ੍ਰਸਤ ਅਤੇ ਰਾਜੀਵ ਸਿੰਗਲਾ ਨੂੰ ਚੇਅਰਮੇਨ ਚੁਣਿਆ ਗਿਆ। ਇਸ ਤੋਂ ਇਲਾਵਾ ਯਸ਼ਪਾਲ ਸ਼ਰਮਾ ਨੂੰ ਕਮੇਟੀ ਦਾ ਪ੍ਰਧਾਨ, ਧਰਮਵੀਰ ਗੁਪਤਾ ਨੂੰ ਡਾਇਰੈਕਟਰ, ਕਾਸਲਰ ਵਿਨੀਤ ਕਾਲੀਆ ਨੂੰ ਸੀਨੀਅਰ ਮੀਤ ਪ੍ਰਧਾਨ, ਸੁਮੰਤ ਪੁਰੀ ਨੂੰ ਮੀਤ ਪ੍ਰਧਾਨ, ਜੇ. ਕੇ. ਸਿੱਧੂ ਤੇ ਸੰਦੀਪ ਨੋਨੀ ਨੂੰ ਜਨਰਲ ਸਕੱਤਰ ਅਤੇ ਰਣਵੀਰ ਵਧਵਾ ਦੀ ਚੋਣ ਮਿਊਜ਼ਿਕ ਡਾਇਰੈਕਟਰ ਚੁਣਿਆ ਗਿਆ। ਇਸ ਦੌਰਾਨ ਧਰਮਪਾਲ ਧੀਮਾਨ, ਰਾਜਪਾਲ ਧੀਮਾਨ ਅਤੇ ਸੁਭਾਸ਼ ਵਰਮਾ ਨੂੰ ਸਲਾਹਕਾਰ, ਸੰਜੀਵ ਕੁਮਾਰ ਭੂਰਾ, ਮਨੀਸ਼ ਵਰਮੀ, ਰਾਹੁਲ ਰਾਣਾ, ਨੰਨੂ ਆਦਿ ਨੂੰ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸੇ ਦੌਰਾਨ ਨਵੇਂ ਚੁਣੇ ਗਏ ਕਮੇਟੀ ਅਹੁਦੇਦਾਰਾਂ ਨੇ ਰਾਮ ਲੀਲਾ ਦੇ ਸਫਲ ਮੰਚਨ ਲਈ ਸਮੂਹ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਕਮੇਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…