
ਪਿੰਡ ਵਾਸੀਆਂ ਵੱਲੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਦਾ ਸਨਮਾਨ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 1 ਜੁਲਾਈ:
ਇੱਥੋਂ ਦੇ ਨਜ਼ਦੀਕੀ ਪਿੰਡ ਮੱਛਲੀ ਕਲਾਂ ਦੇ ਵਾਸੀਆਂ ਵੱਲੋਂ ਇੱਕ ਸਮਾਗਮ ਆਯੋਤਿ ਕਰਕੇ ਪੰਜਾਬ ਦੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸਰਕਾਰ ਵੱਲੋਂ ਹਰਕੇਸ਼ ਚੰਦ ਸ਼ਰਮਾ ਨੂੰ ਮਾਰਕੀਟ ਕਮੇਟੀ ਖਰੜ ਦਾ ਚੇਅਰਮੈਨ ਲਗਾਇਆ ਗਿਆ ਹੈ। ਇਸ ਮੌਕੇ ਪਿੰਡ ਦੀ ਪੰਚਾਇਤ, ਆਗੂਆਂ ਅਤੇ ਪਤਵੰਤਿਆਂ ਨੇ ਪਾਰਟੀਬਾਜ਼ੀ ਤੋੱ ਉਪਰ ਉਠਕੇ ਸ੍ਰੀ ਮੱਛਲੀ ਕਲਾਂ ਦਾ ਸਿਰੋਪਾਉ ਪਾ ਕੇ ਸਨਮਾਨ ਕੀਤਾ। ਪਿੰਡ ਵਾਸੀਆ ਨੇ ਕਿਹਾ ਕਿ ਸ੍ਰੀ ਸ਼ਰਮਾ ਇਲਾਕੇ ਦੇ ਲੋਕਾਂ ਦੀ ਸੇਵਾ ਹਾਜ਼ਿਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮੱਛਲੀ ਕਲਾਂ ਨੇ ਆਪਣੇ ਸਿਆਸੀ ਕੈਰੀਅਰ ਦੇ ਹੁਣ ਤੱਕ ਦੇ 28 ਸਾਲਾਂ ਵਿੱਚ ਅਣਗਿਣਤ ਲੋਕਾਂ ਦੇ ਦੁੱਖ-ਸੁਣੇ ਹਨ ਅਤੇ ਦੂਰ ਕੀਤੇ ਹਨ।
ਇਸ ਮੌਕੇ ਬੋਲਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਲਈ ਇਹ ਸਨਮਾਨ ਇਸ ਗੱਲੋਂ ਬਹੁਤ ਵੱਡਾ ਅਤੇ ਮੁੱਲਵਾਨ ਹੈ ਕਿ ਉਹਨਾਂ ਦੇ ਆਪਣੇ ਪਿੰਡ ਦੇ ਲੋਕਾਂ ਨੇ ਪਾਰਟੀ, ਲੋਕਾਂ ਅਤੇ ਇਲਾਕੇ ਪ੍ਰਤੀ ਸੇਵਾਵਾਂ ਲਈ ਉਸ ਨੂੰ ਮਾਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿ ਉਨ੍ਹਾਂ ਸਿਹਤ ਮੰਤਰੀ ਦੇ ਅਖ਼ਤਿਆਰੀ ਕੋਟੇ ਵਿਚੋੱ 10 ਲੱਖ ਰੁਪਏ ਦੀ ਗ੍ਰਾਂਟ ਪਿੰਡ ਦੇ ਵਿਕਾਸ ਕਾਰਜਾਂ ਲਈ ਦਿੱਤੀ ਹੈ ਅਤੇ ਅੱਗੇ ਵੀ ਕਿਸੇ ਗ੍ਰਾਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੀ ਪਛਾਣ ਇਸ ਪਿੰਡ ਦੀ ਬਦੌਲਤ ਹੀ ਹੈ ਅਤੇ ਪਿੰਡ ਦੇ ਲੋਕਾਂ ਨੇ ਅੱਜ ਤੱਕ ਉਨ੍ਹਾਂ ਨੂੰ ਬਹੁਤ ਮਾਣ-ਸਤਿਕਾਰ ਬਖ਼ਸ਼ਿਆ ਹੈ। ਇਸ ਮੌਕੇ ਬਲਰਾਮ ਸ਼ਰਮਾ ਸਰਪੰਚ, ਰਣਜੀਤ ਸਿੰਘ, ਨਿਰਮਲ ਸਿੰਘ, ਜਸਵੀਰ ਕੌਰ, ਸ੍ਰੀਮਤੀ ਨਵਜੋਤ ਸ਼ਰਮਾ (ਸਾਰੇ ਪੰਚ), ਪੰਕਜ ਕੁਮਾਰ ਨਾਗਰਥ ਬਲਾਕ ਸੰਮਤੀ ਮੈਂਬਰ, ਗੁਰਮੇਲ ਕੌਰ ਸਾਬਕਾ ਸੰਮਤੀ ਮੈਂਬਰ, ਚੌਧਰੀ ਰਤਨ ਲਾਲ ਨੰਬਰਦਾਰ, ਚੌਧਰੀ ਬਿਧੀ ਚੰਦ, ਚੌਧਰੀ ਹਰਮੇਸ਼ ਮੇਸ਼ੀ, ਚੌਧਰੀ ਜਸਮੇਰ ਸਿੰਘ ਜੱਸਾ, ਚੌਧਰੀ ਕਾਬਜ਼ ਸਿੰਘ, ਚੌਧਰੀ ਰਛਪਾਲ ਸਿੰਘ, ਚੌਧਰੀ ਰੱਬੀ ਸਿੰਘ, ਮੁਸਲਿਮ ਵੈਲਫੇਅਰ ਕਮੇਟੀ ਦੇ ਪ੍ਰਧਾਨ ਅੱਲਾ ਰੱਖਾ, ਚੌਧਰੀ ਸ਼ੀਸ਼ਪਾਲ ਤੋਂ ਇਲਾਵਾ ਵੱਡੀ ਗਿਣਤੀ ਨਗਰ ਵਾਸੀ ਹਾਜ਼ਰ ਸਨ।