Share on Facebook Share on Twitter Share on Google+ Share on Pinterest Share on Linkedin ਹਰਪਾਲ ਸਿੰਘ ਖਿਜਰਾਬਾਦ ਬਣੇ ਸਟਰਾਂਗਮੈਨ ਆਫ਼ ਇੰਡੀਆ ਅਮਰੀਕਾ ਵਿਖੇ ਮਈ ਵਿੱਚ ਹੋਣ ਵਾਲੀ ਇੰਟਰਨੈਸ਼ਨਲ ਚੈਂਪੀਅਨਸ਼ਿਪ ਲਈ ਕੀਤੀ ਚੋਣ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜਨਵਰੀ: ਮੁਹਾਲੀ ਦੇ ਵਸਨੀਕ ਹਰਪਾਲ ਸਿੰਘ ਖਿਜਰਾਬਾਦ ਨੇ 16-17 ਜਨਵਰੀ ਨੂੰ ਕਰਨਾਲ ਵਿੱਚ ਕਰਵਾਈ ਗਈ ਨੈਸ਼ਨਲ ਰਾਅ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ 125 ਕਿੱਲੋ ਭਾਰ ਵਰਗ ਵਿੱਚ 300 ਕਿੱਲੋ ਡੈੱਡ ਲਿਫਟ ਅਤੇ 200 ਕਿੱਲੋ ਬੈਂਚ ਪ੍ਰੈੱਸ ਲਗਾ ਕੇ ਰਿਕਾਰਡ ਕਾਇਮ ਕੀਤਾ। ਹਰਪਾਲ ਸਿੰਘ ਨੂੰ ਇਸ ਦੇ ਨਾਲ ਹੀ ਸਟਰੌਂਗਮੈਨ ਆਫ਼ ਇੰਡੀਆ ਦੇ ਖਿਤਾਬ ਨਾਲ ਵੀ ਨਿਵਾਜਿਆ ਗਿਆ। ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਈ ਮਹੀਨੇ ਵਿੱਚ ਅਮਰੀਕਾ ਵਿਖੇ ਹੋਣ ਵਾਲੀ ਅੰਤਰਰਾਸ਼ਟਰੀ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ। ਇਸੇ ਮੁਕਾਬਲੇ ਵਿੱਚ ਹਰਪਾਲ ਸਿੰਘ ਦੇ ਭਰਾ ਅਰਸ਼ਦੀਪ ਸਿੰਘ ਨੇ 100 ਕਿੱਲੋਗ੍ਰਾਮ ਭਾਰ ਵਰਗ ਵਿੱਚ 250 ਕਿੱਲੋ ਡੈੱਡ ਲਿਫਟ ਲਗਾ ਕੇ ਸੋਨੇ ਦਾ ਤਗ਼ਮਾ ਜਿੱਤਿਆ ਹੈ। ਉਹ ਪਹਿਲੀ ਵਾਰ ਇਸ ਮੁਕਾਬਲੇ ਵਿੱਚ ਉਤਰੇ ਸਨ। ਇਹ ਦੋਵੇਂ ਭਰਾ ਫੇਜ਼ ਇੱਕ ਮੋਹਾਲੀ ਦੇ ਕਰਾਸ ਫਿੱਟ ਜਿਮ ਵਿੱਚ ਕੋਚ ਤੇ ਟਰੇਨਰ ਹਰਪ੍ਰੀਤ ਸਿੰਘ ਤੋਂ ਟਰੇਨਿੰਗ ਲੈਂਦੇ ਹਨ। ਹਰਪਾਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ 9 ਵਰ੍ਹਿਆਂ ਤੋਂ ਰਾਸ਼ਟਰੀ ਚੈਂਪੀਅਨ ਹਨ, ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਉਨ੍ਹਾਂ ਨੇ ਦੋਹਾਂ ਵਰਗਾਂ ਵਿੱਚ ਰਿਕਾਰਡ ਬਣਾਇਆ ਹੈ। ਉਨ੍ਹਾਂ ਕਿਹਾ ਕਿ ਉਹ ਪੂਰੀ ਪ੍ਰੈਕਟਿਸ ਕਰ ਰਹੇ ਹਨ ਤਾਂ ਜੋ ਮਈ ਵਿੱਚ ਹੋਣ ਵਾਲੀ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਵੀ ਤਗਮਾ ਜਿੱਤ ਕੇ ਭਾਰਤ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ